ਮੋਬਾਇਲ ਨੂੰ ਲੈ ਕੇ ਭੈਣ ਨਾਲ ਹੋਈ ਲੜਾਈ, ਭਰਾ ਨੇ ਖ਼ੁਦ ਨੂੰ ਮਾਰੀ ਗੋਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭੈਣ ਨਾਲ ਮੋਬਾਇਲ ਫੋਨ ਨੂੰ ਲੈ ਕੇ ਹੋਈ ਹੋਏ ਵਿਵਾਦ ‘ਤੇ 17 ਸਾਲਾ ਇਕ ਕਿਸ਼ੋਰ ਨੇ ਖ਼ੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਹੈ...

Sucide Brother shot himself to death

ਨਵੀਂ ਦਿੱਲੀ : ਭੈਣ ਨਾਲ ਮੋਬਾਇਲ ਫੋਨ ਨੂੰ ਲੈ ਕੇ ਹੋਈ ਹੋਏ ਵਿਵਾਦ ‘ਤੇ 17 ਸਾਲਾ ਇਕ ਕਿਸ਼ੋਰ ਨੇ ਖ਼ੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਹੈ। ਮਾਮਲਾ ਦਿੱਲੀ ਵਿਚ ਦੁਆਰਕਾ ਦੇ ਬਿੰਦਾਪੁਰ ਇਲਾਕੇ ਦੀ ਹੈ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਮੁਲਸ਼ਨ ਨੇ ਐਸਵਾਰ ਨੂੰ ਦੇਸੀ ਪਿਸਤੌਲ ਨਾਲ ਖ਼ੁਦ ਨੂੰ ਗੋਲੀ ਮਾਰ ਲਈ ਹੈ। ਜ਼ਖ਼ਮੀ ਗੁਲਸ਼ਨ (17) ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਦੀ ਟੀਮ ਨੇ ਉਸ ਨੂੰ ਮ੍ਰਿਤਕ ਐਲਾਨਿਆ। ਹਸਪਤਾਨ ਵੱਲੋਂ ਸ਼ਾਮ 6.18 ਵਜੇ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਗੁਲਸ਼ਨ ਦੀ ਜੇਬ ਵਿਚੋਂ ਚਾਰ ਜਿੰਦਾ ਕਾਰਤੂਸ ਵੀ ਮਿਲੇ ਹਨ।

ਮ੍ਰਿਤਕ ਦੇ ਪਿਤਾ ਰਣਵੀਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਗੁਲਸ਼ਨ ਦਾ ਉਸ ਦੀ ਭੈਣ ਨਾਲ ਮੋਬਾਇਲ ਫ਼ੋਨ ਨੂੰ ਲੈ ਕੇ ਝਗੜਾ ਹੋ ਗਿਆ ਸੀ। ਇਸ ਤੋਂ ਬਾਅਦ ਉਸ ਨੇ ਅਪਣੀ ਭੈਣ ਦਾ ਫੋਨ ਤੋੜ ਦਿੱਤਾ ਸੀ। ਪੁਲਿਸ ਨੇ ਦੱਸਿਆ ਕਿ ਜਿਸ ਪਿਸਤੌਲ ਤੋਂ ਗੋਲੀ ਚਲੀ ਸੀ, ਉਹ ਬਰਾਮਦ ਕਰ ਲਈ ਗਈ ਹੈ। ਉਸ ਵਿਚ ਦੋ ਗੋਲੀਆਂ ਹੋਰ ਸੀ। ਪੁਲਿਸ ਨੇ ਦੱਸਿਆ ਕਿ ਗੁਲਸ਼ਨ ਨੇ ਜਿਸ ਪਿਸਤੌਲ ਨਾਲ ਖ਼ੁਦ ਨੂੰ ਗੋਲੀ ਮਾਸੀ ਸੀ, ਉਸ ਨੂੰ ਗੁਲਸ਼ਨ ਦੇ ਚਾਚਾ ਨੇ ਚੁੱਕ ਲਿਆ ਸੀ। ਉਹਨਾਂ ਨੂੰ ਡਰ ਸੀ ਕਿ ਕੋਈ ਹੋਰ ਇਸ ਦਾ ਦੁਬਾਰਾ ਗਲਤ ਇਸਤੇਮਾਲ ਨਾ ਕਰ ਲਵੇ। ਹਾਲਾਂਕਿ, ਬਾਅਦ ਵਿਚ ਉਹਨਾਂ ਨੇ ਇਸ ਨੂੰ ਪੁਲਿਸ ਨੂੰ ਸੌਂਪ ਦਿੱਤਾ ਹੈ।

ਪੁਲਿਸ ਨੇ ਇਸ ਮਾਮਲੇ ਨੂੰ ਦਰਜ ਕਰਕੇ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਹੈ। ਔਰਤ ਨੇ ਦੱਸਿਆ ਕਿ ਉਸ ਨੂੰ ਝਾਰਖੰਡ ਦੇ ਇਕ ਪਿੰਡ ਵਿਚ ਅਪਣੇ ਭਰਾ ਦੇ ਵਿਆਹ ਵਿਚ ਜਾਣਾ ਸੀ। ਇਸ ਅਧੀਨ ਉਹ ਆਪਣੇ ਪਰਿਵਾਰ ਦ ਮੈਂਬਰਾਂ ਨੂੰ ਪ੍ਰਭਾਵਿਤ ਕਰਨਾ ਚਾਹੁਦੀ ਸੀ। ਇਸ ਲਈ ਉਸ ਨੇ ਅਪਣੇ ਦੋਸਤ ਵੰਸ਼ ਵਰਮਾ ਅਤੇ ਰੁੜਕੀ ‘ਚ ਰਹਿਣ ਵਾਲੀ ਦੋਸਤ ਕਾਜਲ ਦੀ ਮਦਦ ਨਾਲ ਕਾਰ ਲੁੱਟ ਲਈ। ਉਸ ਤੋਂ ਬਾਅਦ ਬਿਹਾਰ ‘ਚ ਵੰਸ਼ ਦੇ ਘਰ ਪਹੁੰਚਣ ਤੋਂ ਬਾਅਦ ਉਹਨਾਂ ਨੇ ਕਾਰ ਦੀ ਨੰਬਰ ਪਲੇਟ ਬਦਲ ਦਿੱਤੀ। ਇਸ ਤੋਂ ਬਾਅਦ ਅਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਉਹ ਕਾਰ ‘ਤੇ ਪਿੰਡ ਪਹੁੰਚੀ ਅਤੇ ਫੇਰ ਕਾਰ ਨੂੰ ਰਘੂਵੀਰ ਨਗਰ ‘ਚ ਛੱਡ ਦਿਤਾ। ਪੁਲਿਸ ਨੇ ਦੱਸਿਆ ਕਿ ਕਾਰ ‘ਵਿਚ ਲਗੀ ਡੀਪੀਐਸ ਡਵਾਈਸ ਦੀ ਮਦਦ ਨਾਲ ਉਹਨਾਂ ਨੇ ਕਾਰ ਟ੍ਰੇਸ ਕਰ ਲਈ ਸੀ।