ਕੇਦਾਰਨਾਥ ਦੇ ਦਰਵਾਜ਼ੇ ਭਾਈ ਦੂਜ ਅਤੇ ਬਦਰੀਨਾਥ ਦੇ ਦਰਵਾਜ਼ੇ 17 ਨਵੰਬਰ ਨੂੰ ਹੋਣਗੇ ਬੰਦ
ਉਤਰਾਖੰਡ ਦੇ ਉੱਚ ਹਿਮਾਲਿਆ ਖੇਤਰ 'ਚ ਸਥਿਤ ਵਿਸ਼ਵ ਪ੍ਰਸਿੱਧ ਬਦਰੀਨਾਥ ਧਾਮ ਦੇ ਦਰਵਾਜ਼ੇ ਆਉਣ ਵਾਲੀ 17 ਨਵੰਬਰ ਨੂੰ ਸ਼ਰਧਾਲੂਆਂ ..
ਨਵੀਂ ਦਿੱਲੀ : ਉਤਰਾਖੰਡ ਦੇ ਉੱਚ ਹਿਮਾਲਿਆ ਖੇਤਰ 'ਚ ਸਥਿਤ ਵਿਸ਼ਵ ਪ੍ਰਸਿੱਧ ਬਦਰੀਨਾਥ ਧਾਮ ਦੇ ਦਰਵਾਜ਼ੇ ਆਉਣ ਵਾਲੀ 17 ਨਵੰਬਰ ਨੂੰ ਸ਼ਰਧਾਲੂਆਂ ਦੇ ਦਰਸ਼ਨ ਹੇਤੂ ਬੰਦ ਕਰ ਦਿੱਤੇ ਜਾਣਗੇ। ਅੱਜ ਯਾਨੀ ਦੁਸਹਿਰੇ ਮੌਕੇ ਬਦਰੀਨਾਥ ਧਾਮ 'ਚ ਆਯੋਜਿਤ ਵਿਸ਼ੇਸ਼ ਸਮਾਰੋਹ 'ਚ ਮੰਦਰ ਦੇ ਦਰਵਾਜ਼ੇ ਬੰਦ ਕੀਤੇ ਜਾਣ ਦੀ ਤਾਰੀਕ ਐਲਾਨ ਕੀਤੀ ਗਈ।
ਬਦਰੀਨਾਥ ਕੇਦਾਰਨਾਥ ਮੰਦਰ ਕਮੇਟੀ ਦੇ ਮੁੱਖ ਕਾਰਜ ਅਧਿਕਾਰੀ ਬੀ.ਡੀ. ਸਿੰਘ ਨੇ ਦੱਸਿਆ ਕਿ ਦੁਸਹਿਰੇ ਮੌਕੇ ਰਵਾਇਤੀ ਪੂਜਾ ਤੋਂ ਬਾਅਦ ਸਰਦੀਆਂ ਲਈ ਦਰਵਾਜ਼ੇ ਬੰਦ ਕਰਨ ਦਾ ਸ਼ੁੱਭ ਮੂਹਰਤ ਕੱਢਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਮੰਦਰ ਦੇ ਦਰਵਾਜ਼ੇ ਐਤਵਾਰ 17 ਨਵੰਬਰ ਦੀ ਸ਼ਾਮ 5.13 ਵਜੇ ਬੰਦ ਹੋਣਗੇ। ਇਸੇ ਤਰ੍ਹਾਂ ਕੇਦਾਰਨਾਥ ਮੰਦਰ ਦੇ ਦਰਵਾਜ਼ੇ 29 ਅਕਤੂਬਰ ਨੂੰ ਭਾਈ ਦੂਜ ਮੌਕੇ ਸਵੇਰੇ ਸ਼ਰਧਾਲੂਆਂ ਲਈ ਬੰਦ ਕਰ ਦਿੱਤੇ ਜਾਣਗੇ।
ਦੱਸਣਯੋਗ ਹੈ ਕਿ ਸਰਦੀਆਂ 'ਚ ਬਰਫ਼ਬਾਰੀ ਅਤੇ ਭਿਆਨਕ ਠੰਡ ਕਾਰਨ ਚਾਰੇ ਧਾਮ- ਬਦਰੀਨਾਥ, ਕੇਦਾਰਨਾਥ, ਗੰਗੋਤਰੀ ਅਤੇ ਯਮੁਨੋਤਰੀ ਦੇ ਦਰਵਾਜ਼ੇ ਬੰਦ ਕੀਤੇ ਜਾਂਦੇ ਹਨ, ਜੋ ਅਗਲੇ ਸਾਲ ਅਪ੍ਰੈਲ-ਮਈ 'ਚ ਮੁੜ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਜਾਂਦੇ ਹਨ। ਇਸ ਸਾਲ 7 ਅਕਤੂਬਰ ਤੱਕ 10 ਲੱਖ 81 ਹਜ਼ਾਰ ਤੋਂ ਵਧ ਤਰੀਥ ਯਾਤਰੀਆਂ ਨੇ ਭਗਵਾਨ ਬਦਰੀਵਿਸ਼ਾਲ ਦੇ ਦਰਸ਼ਨ ਕੀਤੇ।
ਬਦਰੀਨਾਥ 'ਚ ਤਾਰੀਕ ਅਤੇ ਮੂਹਰਤ ਕੱਢੇ ਜਾਣ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਮੋਹਨ ਪ੍ਰਸਾਦ ਥਪਲਿਆਲ, ਮੰਦਰ ਦੇ ਮੁੱਖ ਪੁਜਾਰੀ ਰਾਵਲ ਈਸ਼ਵਰੀ ਪ੍ਰਸਾਦ ਨੰਬੂਦਰੀ, ਧਰਮ ਅਧਿਕਾਰੀ ਭੁਵਨ ਓਨਿਆਲ ਸਮੇਤ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਹਿੱਸਾ ਲਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।