ਰਾਮ ਮੰਦਰ ਮਾਮਲੇ 'ਤੇ ਸੁਪਰੀਮ ਕੋਰਟ ਦਾ ਫ਼ੈਸਲਾ ਸਾਰਿਆਂ ਨੂੰ ਮੰਨਣਾ ਚਾਹੀਦਾ ਹੈ : ਮਾਇਆਵਤੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੁਪਰੀਮ ਕੋਰਟ ਦੀ ਇਕ ਵਿਸ਼ੇਸ਼ ਬੈਂਚ ਰਾਮ ਜਨਮ ਭੂਮੀ-ਬਾਬਰੀ ਮਸਜਿਦ ਮਾਮਲੇ ਦੀ ਸੁਣਵਾਈ ਕਰ ਰਹੀ ਹੈ, ਜਿਸ ਦੀ ਆਖਰੀ ਤਾਰੀਕ 18 ਅਕਤੂਬਰ ਐਲਾਨ ਕੀਤੀ ਗਈ ਹੈ।

People should respect Supreme Court decision : Mayawati

ਨਵੀਂ ਦਿੱਲੀ : ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਨੇ ਸੁਪਰੀਮ ਕੋਰਟ 'ਚ ਚੱਲ ਰਹੀ ਰਾਮ ਮੰਦਰ ਮਾਮਲੇ ਦੀ ਸੁਣਵਾਈ 'ਤੇ ਬਿਆਨ ਦਿੱਤਾ ਹੈ। ਮਾਇਆਵਤੀ ਨੇ ਕਿਹਾ ਕਿ ਰਾਮ ਮੰਦਰ ਦੇ ਮਾਮਲੇ 'ਤੇ ਸੁਪਰੀਮ ਕੋਰਟ ਦੀ ਸੁਣਵਾਈ ਤੋਂ ਬਾਅਦ ਫ਼ੈਸਲਾ ਜੋ ਵੀ ਆਵੇ, ਉਸ ਦਾ ਸਾਰਿਆਂ ਨੂੰ ਸਨਮਾਨ ਕਰਨਾ ਚਾਹੀਦਾ ਹੈ ਅਤੇ ਇਸ ਨਾਲ ਦੇਸ਼ 'ਚ ਆਪਸੀ ਭਾਈਚਾਰੇ ਅਤੇ ਇਕਜੁਟਤਾ ਦਾ ਵਾਤਾਵਰਣ ਕਾਇਮ ਹੋਵੇਗਾ। ਮਾਇਆਵਤੀ ਨੇ ਇਕ ਟਵੀਟ 'ਚ ਇਹ ਬਿਆਨ ਦਿੱਤਾ।

ਮਾਇਆਵਤੀ ਨੇ ਟਵੀਟ 'ਚ ਕਿਹਾ, "ਸੁਪਰੀਮ ਕੋਰਟ ਦੀ ਵਿਸ਼ੇਸ਼ ਬੈਂਚ ਦਾ ਬਾਬਰੀ ਮਸਜਿਦ/ਰਾਮ ਜਨਮ ਭੂਮੀ ਮਾਮਲੇ 'ਤੇ ਦਿਨ-ਪ੍ਰਤੀ ਦਿਨ ਦੀ ਸੁਣਵਾਈ ਤੋਂ ਬਾਅਦ ਅੱਗੇ ਜੋ ਵੀ ਫ਼ੈਸਲਾ ਆਏ, ਉਸ ਦਾ ਸਾਰਿਆਂ ਨੂੰ ਜ਼ਰੂਰ ਹੀ ਸਨਮਾਨ ਕਰਨਾ ਚਾਹੀਦਾ ਅਤੇ ਦੇਸ਼ 'ਚ ਹਰ ਜਗ੍ਹਾ ਭਾਈਚਾਰਕ ਸਾਂਝ ਦਾ ਵਾਤਾਵਰਣ ਕਾਇਮ ਰੱਖਣਾ ਚਾਹੀਦਾ ਹੈ। ਇਹੀ ਵਿਆਪਕ ਜਨਹਿੱਤ ਅਤੇ ਦੇਸ਼ਹਿੱਤ 'ਚ ਸਰਵਉੱਚ ਹੋਵੇਗੀ।" ਸੁਪਰੀਮ ਕੋਰਟ ਦੀ ਇਕ ਵਿਸ਼ੇਸ਼ ਬੈਂਚ ਰਾਮ ਜਨਮ ਭੂਮੀ-ਬਾਬਰੀ ਮਸਜਿਦ ਮਾਮਲੇ ਦੀ ਸੁਣਵਾਈ ਕਰ ਰਹੀ ਹੈ, ਜਿਸ ਦੀ ਆਖਰੀ ਤਾਰੀਕ 18 ਅਕਤੂਬਰ ਐਲਾਨ ਕੀਤੀ ਗਈ ਹੈ।

ਅਜਿਹੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਸੁਪਰੀਮ ਕੋਰਟ ਦੇ ਜੱਜਾਂ ਨੂੰ ਇਸ ਮਾਮਲੇ 'ਤੇ ਸੁਣਵਾਈ ਤੋਂ ਬਾਅਦ ਫ਼ੈਸਲਾ ਲਿਖਣ ਲਈ ਲਗਭਗ ਇਕ ਮਹੀਨੇ ਦਾ ਸਮਾਂ ਲੱਗੇਗਾ। ਮਤਲਬ ਅਗਲੇ ਮਹੀਨੇ ਰਾਮ ਮੰਦਰ 'ਤੇ ਸੁਪਰੀਮ ਕੋਰਟ ਦਾ ਫ਼ੈਸਲਾ ਆ ਸਕਦਾ ਹੈ।