ਅੱਧਾ ਹੋਇਆ ਲਾਲ ਕਿਲ੍ਹੇ ਦੇ ਰਾਵਣ ਦਾ ਕੱਦ, ਨਹੀਂ ਹੋਵੇਗੀ ਆਤਿਸ਼ਬਾਜ਼ੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਜਧਾਨੀ ਵਿਚ ਦਿਨੋ ਦਿਨ ਵਧ ਰਹੇ ਪ੍ਰਦੂਸ਼ਣ ਦਾ ਅਸਰ  ਇਸ ਵਾਰ ਦੁਸਹਿਰੇ ‘ਤੇ ਵੀ ਦੇਖਣ ਨੂੰ ਮਿਲੇਗਾ।

No firecrackers for Dasara celebrations at Red Fort

ਨਵੀਂ ਦਿੱਲੀ: ਰਾਜਧਾਨੀ ਵਿਚ ਦਿਨੋ ਦਿਨ ਵਧ ਰਹੇ ਪ੍ਰਦੂਸ਼ਣ ਦਾ ਅਸਰ  ਇਸ ਵਾਰ ਦੁਸਹਿਰੇ ‘ਤੇ ਵੀ ਦੇਖਣ ਨੂੰ ਮਿਲੇਗਾ। ਦਿੱਲੀ ਦੇ ਲਾਲ ਕਿਲ੍ਹੇ ‘ਤੇ ਮੰਗਲਵਾਰ ਨੂੰ ਹੋਣ ਵਾਲੇ ਦੁਸਹਿਰਾ ਸਮਾਗਮ ਦੌਰਾਨ ਲੋਕ ਇੱਥੇ ਮਸ਼ਹੂਰ ਆਤਿਸ਼ਬਾਜ਼ੀ ਦਾ ਨਜ਼ਾਰਾ ਨਹੀਂ ਦੇਖ ਸਕਣਗੇ। ਲਾਲ ਕਿਲ੍ਹੇ ਦੀ ਮਸ਼ਹੂਰ ਲਵ ਕੁਸ਼ ਰਾਮਲੀਲਾ ਦੇ ਆਖਰੀ ਦਿਨ ਦੁਸਹਿਰੇ ‘ਤੇ ਰਾਵਣ ਨੂੰ ਫੂਕਿਆ ਜਾਵੇਗਾ ਪਰ ਪ੍ਰਦੂਸ਼ਣ ਦੇ ਵਧ ਰਹੇ ਪੱਧਰ ਨੂੰ ਦੇਖਦੇ ਹੋਏ ਅਯੋਜਕਾਂ ਨੇ ਇਸ ਸਾਲ ਪਟਾਕਿਆਂ ਦੀ ਵਰਤੋਂ ਨਹੀਂ ਕੀਤੀ ਹੈ।

ਲਵ ਕੁਸ਼ ਰਾਮਲੀਲਾ ਦੇ ਅਯੋਜਕ ਅਰਜੁਨ ਕੁਮਾਰ ਨੇ ਦੱਸਿਆ ਕਿ ਅਸੀਂ ਪ੍ਰਦੂਸ਼ਣ ਘੱਟ ਕਰਨ ਨੂੰ ਲੈ ਕੇ ਇਸ ਸੰਦੇਸ਼ ਦੇਣਾ ਚਾਹੁੰਦੇ ਹਾਂ। ਇਸ ਦੇ ਚਲਦੇ ਇਸ ਸਾਲ ਰਾਵਣ ਨੂੰ ਫੂਕਣ ਦੌਰਾਨ ਪਟਾਕਿਆਂ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਅਰਜੁਨ ਨੇ ਦੱਸਿਆ ਕਿ ਪਟਾਕਿਆਂ ਦੀ ਅਵਾਜ਼ ਸਪੀਕਰਾਂ ਦੇ ਜ਼ਰੀਏ ਸੁਣਾਈ ਦੇਵੇਗੀ, ਇਸ ਨਾਲ ਲੋਕਾਂ ਨੂੰ ਆਤਿਸ਼ਬਾਜ਼ੀ ਦੀ ਕਮੀ ਵੀ ਮਹਿਸੂਸ ਨਹੀਂ ਹੋਵੇਗੀ।

ਅਰਜੁਨ ਨੇ ਦੱਸਿਆ ਕਿ ਹਰ ਸਾਲ ਰਾਵਣ ਨੂੰ ਫੂਕਣ ਦੌਰਾਨ ਹੋਣ ਵਾਲੀ ਆਤਿਸ਼ਬਾਜ਼ੀ ਵਿਚ 15 ਤੋਂ 20 ਹਜ਼ਾਰ ਪਟਾਕਿਆਂ ਦੀ ਵਰਤੋਂ ਕੀਤੀ ਜਾਂਦੀ ਸੀ। ਉੱਥੇ ਹੀ ਇਸ ਸਾਲ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲਿਆਂ ਦਾ ਕੱਦ ਵੀ ਘੱਟ ਕੀਤਾ ਗਿਆ ਹੈ। ਪਿਛਲੇ ਸਾਲ ਰਾਵਣ ਦੇ ਪੁਤਲੇ  ਦੀ ਉਚਾਈ 125 ਫੁੱਟ ਸੀ, ਜਿਸ ਨੂੰ ਇਸ ਸਾਲ ਘਟਾ ਕੇ 60 ਫੁੱਟ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਲਵ ਕੁਛ ਰਾਮਲੀਲਾ ਕਮੇਟੀ ਦਿੱਲੀ ਦੀ ਸਭ ਤੋਂ ਪੁਰਾਣੀ ਸੰਸਥਾ ਹੈ। ਇੱਥੇ ਦਸ ਦਿਨ ਚੱਲਣ ਵਾਲੀ ਰਾਮਲੀਲਾ ਦੌਰਾਨ ਮਸ਼ਹੂਰ ਹਸਤੀਆਂ ਅਤੇ ਸਿਆਸਤਦਾਨਾਂ ਦੀ ਮੌਜੂਦਗੀ ਵੀ ਕਾਫ਼ੀ ਖ਼ਾਸ ਹੁੰਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।