ਇਸ ਜਗ੍ਹਾ ਦੇ ਲੋਕ ਰਾਵਣ ਨੂੰ ਮੰਨਦੇ ਨੇ ਆਪਣਾ ਜਵਾਈ
ਦੇਸ਼ ਭਰ 'ਚ ਅੱਜ ਯਾਨੀ ਮੰਗਲਵਾਰ ਨੂੰ ਦੁਸਹਿਰੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਦੁਸਹਿਰੇ 'ਤੇ ਰਾਵਣ ਦੇ ਪੁਤਲੇ ਸਾੜੇ ਜਾਂਦੇ ਹਨ
ਮੰਦਸੌਰ : ਦੇਸ਼ ਭਰ 'ਚ ਅੱਜ ਯਾਨੀ ਮੰਗਲਵਾਰ ਨੂੰ ਦੁਸਹਿਰੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਦੁਸਹਿਰੇ 'ਤੇ ਰਾਵਣ ਦੇ ਪੁਤਲੇ ਸਾੜੇ ਜਾਂਦੇ ਹਨ ਪਰ ਮੱਧ ਪ੍ਰਦੇਸ਼ 'ਚ ਰਾਵਣ ਨੂੰ ਜਵਾਈ ਮੰਨਿਆ ਜਾਂਦਾ ਹੈ ਅਤੇ ਉਸ ਦੀ ਪੂਜਾ ਕੀਤੀ ਜਾਂਦੀ ਹੈ।
ਮੱਧ ਪ੍ਰਦੇਸ਼ 'ਚ ਮੰਦਸੌਰ ਦੇ ਖਾਨਪੁਰਾ ਇਲਾਕੇ 'ਚ ਨਾਮਦੇਵ ਸਮਾਜ ਮੰਦੋਦਰੀ ਨੂੰ ਬੇਟੀ ਅਤੇ ਰਾਵਣ ਨੂੰ ਜਵਾਈ ਮੰਨ ਕੇ ਉਸ ਦੀ ਸਾਲ ਭਰ ਪੂਜਾ ਕਰਦੇ ਹਨ। ਔਰਤਾਂ ਰਾਵਣ ਦੀ ਮੂਰਤੀ ਦੇ ਸਾਹਮਣੇ ਤੋਂ ਘੁੰਡ ਕੱਢ ਕੇ ਨਿਕਲਦੀਆਂ ਹਨ।
ਸੰਤਾਨ ਪ੍ਰਾਪਤੀ ਲਈ ਵੀ ਲੋਕ ਕਰਦੇ ਹਨ ਰਾਵਣ ਦੀ ਪੂਜਾ
ਮਾਨਤਾ ਹੈ ਕਿ ਸਿਹਤ ਖਰਾਬ ਹੋਣ ਅਤੇ ਬੁਖਾਰ ਆਉਣ 'ਤੇ ਰਾਵਣ ਦੀ ਮੂਰਤੀ ਦੇ ਖੱਬੇ ਪੈਰ 'ਚ ਲੱਛਾ ਬੰਨ੍ਹਣ 'ਤੇ ਲੋਕ ਠੀਕ ਹੋ ਜਾਂਦੇ ਹਨ। ਸੰਤਾਨ ਪ੍ਰਾਪਤੀ ਲਈ ਵੀ ਲੋਕ ਰਾਵਣ ਦੀ ਪੂਜਾ ਕਰਦੇ ਹਨ।
ਸ਼ਹਿਰ 'ਚ ਨਾਮਦੇਵ ਸਮਾਜ ਦੇ ਕਰੀਬ 300 ਪਰਿਵਾਰ ਰਹਿੰਦੇ ਹਨ, ਜੋ 41 ਫੁੱਟ ਉੱਚੀ ਰਾਵਣ ਦੀ ਮੂਰਤੀ ਦੀ ਪੂਜਾ ਕਰਦੇ ਹਨ। ਵਿਦਿਸ਼ਾ, ਉਜੈਨ ਅਤੇ ਬੈਤੂਲ ਦੇ ਪਿੰਡਾਂ 'ਚ ਲੋਕ ਰਾਵਣ ਦੀ ਪੂਜਾ ਕਰਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।