ਪੂਰੇ ਭਾਰਤ 'ਚ ਰਾਵਣ ਫੂਕਿਆ ਜਾਂਦਾ ਪਰ ਯੂਪੀ ਦੇ ਇਸ ਮੰਦਰ ਹੁੰਦੀ ਹੈ ਰਾਵਣ ਦੀ ਪੂਜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੁਸ਼ਹਿਰੇ ਦੇ ਤਿਉਹਾਰ ‘ਤੇ ਉਂਝ ਤਾਂ ਸ਼੍ਰੀ ਰਾਮ ਦੀ ਆਰਤੀ ਉਤਾਰੀ ਜਾਂਦੀ ਹੈ ਪਰ ਯੂਪੀ...

dashanan Mandir

ਕਾਨਪੁਰ: ਦੁਸ਼ਹਿਰੇ ਦੇ ਤਿਉਹਾਰ ‘ਤੇ ਉਂਝ ਤਾਂ ਸ਼੍ਰੀ ਰਾਮ ਦੀ ਆਰਤੀ ਉਤਾਰੀ ਜਾਂਦੀ ਹੈ ਪਰ ਯੂਪੀ ਵਿਚ ਇਕ ਅਜਿਹਾ ਮੰਦਰ ਜਿੱਥੇ ਰਾਵਣ ਨੂੰ ਪੁਜਿਆ ਜਾਂਦਾ ਹੈ। ਇਹ ਮੰਦਰ ਕਾਨਪੁਰ ਦੇ ਸ਼ਿਵਾਲਾ ਰੋਡ ਉਤੇ ਸਥਿਤ ਹੈ। ਖ਼ਾਸ ਇਹ ਹੈ ਕਿ ਮੰਦਰ ਸਿਰਫ਼ ਦੁਸ਼ਹਿਰੇ ਵਾਲੇ ਦਿਨ ਹੀ ਖੋਲਿਆ ਜਾਂਦਾ ਹੈ ਅਤੇ ਰਾਵਣ ਦਹਿਨ ਤੋਂ ਬਾਅਦ ਇਸ ਨੂੰ ਬੰਦ ਕਰ ਦਿੱਤਾ ਜਾਂਦਾ ਹੈ।

ਰਾਵਣ ਨੂੰ ਪੂਜਣ ਵਾਲੇ ਲੋਕ ਮੰਨਦੇ ਹਨ ਕਿ ਰਾਵਣ ਇਕ ਮਹਾਨ ਵਿਦਵਾਨ ਵੀ ਸੀ ਇਸ ਲਈ ਦੁਸ਼ਹਿਰੇ ਵਾਲੇ ਦਿਨ ਲੋਕ ਮੰਦਰ ਜਾ ਕੇ ਰਾਵਣ ਦੀ ਪੂਜਾ ਕਰਦੇ ਹਨ ਅਤੇ ਆਸ਼ਿਰਵਾਦ ਲੈਂਦੇ ਹਨ। ਇਸ ਮੰਦਰ ਦਾ ਨਾਮ ਦਸ਼ਾਨਨ ਮੰਦਰ ਹੈ।

ਮੰਨਿਆ ਜਾਂਦਾ ਹੈ ਕਿ 1890 ਵਿਚ ਗੁਰੂ ਪ੍ਰਸ਼ਾਦ ਸ਼ੁਕਲ ਨੇ ਮੰਦਰ ਦੀ ਸਥਿਪਨਾ ਕੀਤੀ ਸੀ। ਇਕ ਸਥਾਨਕ ਨੌਜਵਾਨ ਨਾ ਦੱਸਿਆ ਕਿ ਅਸੀਂ ਹਰ ਸਾਲ ਇੱਥੇ ਆ ਕੇ ਰਾਵਣ ਦੀ ਪੂਜਾ ਕਰਦੇ ਹਾ। ਉਨ੍ਹਾਂ ਦੀ ਆਰਤੀ ਉਤਾਰਨ ਤੋਂ ਬਾਅਦ ਸਾਡੀਆਂ ਮੰਗਾਂ ਪੂਰੀਆਂ ਹੋ ਜਾਂਦੀਆਂ ਹਨ।

ਬੁਰਾਈ ‘ਤੇ ਅਛਾਈ ਦੀ ਜਿੱਤ ਦਾ ਤਿਉਹਾਰ ਦੁਸ਼ਹਿਰਾ

ਦੱਸ ਦਈਏ ਕਿ ਅੱਜ ਪੂਰੇ ਦੇਸ਼ ਵਿਚ ਧੂਮਧਾਮ ਨਾਲ ਦੁਸ਼ਹਿਰੇ ਦਾ ਤਿਊਹਾਰ ਮਨਾਇਆ ਜਾ ਰਿਹਾ ਹੈ। ਇਹ ਤਿਉਹਾਰ ਬੁਰਾਈ ‘ਤੇ ਅਛਾਈ ਦੀ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ।