ਵਿਦਿਆਰਥੀਆਂ ਨੇ ਦਿੱਤੀ ਅਨੋਖੀ ਮਿਸਾਲ !

ਏਜੰਸੀ

ਖ਼ਬਰਾਂ, ਰਾਸ਼ਟਰੀ

1,24,147 ਵਿਦਿਆਰਥੀਆ ਨੇ ਚੁੱਕਿਆ ਇਹ ਸ਼ਲਾਘਾਯੋਗ ਕਦਮ  

Students of Kerala

ਕੇਰਲਾ: ਦੇਸ਼ ਵਿਚ ਧਰਮ ਦੇ ਨਾਮ 'ਤੇ ਸਿਆਸਤ ਹੋ ਰਹੀ ਹੈ, ਉੱਥੇ ਹੀ ਕੇਰਲ ਵਿਚ ਵਿਦਿਆਰਥੀਆਂ ਨੇ ਇਕ ਮਿਸਾਲ ਕਾਇਮ ਕੀਤੀ ਹੈ। ਸਵਾ ਲੱਖ ਵਿਦਿਆਰਥੀਆਂ ਨੇ ਜਾਤ ਅਤੇ ਧਰਮ ਤੋਂ ਕਿਨਾਰਾ ਕਰ ਲਿਆ ਹੈ। ਇਹ ਬੱਚੇ ਸਕੂਲ ਵਿਚ ਜਾਣ ਦੇ ਸਮੇਂ ਧਰਮ ਅਤੇ ਜਾਤ ਦਾ ਕਾਲਮ ਹੀ ਨਹੀਂ ਭਰ ਰਹੇ। ਸਰਕਾਰ ਨੇ ਅਧਿਕਾਰਕ ਤੌਰ ਤੇ ਕਿਹਾ ਹੈ ਕਿ 1.24 ਲੱਖ ਤੋਂ ਜ਼ਿਆਦਾ ਵਿਦਿਆਰਥੀਆਂ ਨੇ ਅਜਿਹਾ ਕਰ ਕੇ ਰਿਕਾਰਡ ਕਾਇਮ ਕੀਤਾ ਹੈ।

ਇਹਨਾਂ ਵਿਚ 1,23,630 ਵਿਦਿਆਰਥੀ ਪਹਿਲੀ ਤੋਂ 10ਵੀਂ ਜਮਾਤ ਵਿਚ ਪੜ੍ਹਦੇ ਹਨ ਜਦੋਂ ਕਿ 11ਵੀਂ ਦੇ 278 ਅਤੇ 12ਵੀਂ ਦੇ 239 ਵਿਦਿਆਰਥੀ ਹਨ। ਜਾਣਕਾਰੀ ਅਨੁਸਾਰ ਇਹ ਅੰਕੜੇ 9000 ਤੋਂ ਜ਼ਿਆਦਾ ਸਕੂਲਾਂ ਵਿਚੋਂ ਇਕੱਠੇ ਕੀਤੇ ਗਏ ਹਨ ਹਾਲਾਂਕਿ ਇਹਨਾਂ ਵਿਚ ਸਰਕਾਰੀ ਜਾਂ ਸਰਕਾਰੀ ਸਹਾਇਤਾ ਪ੍ਰਾਪਤ ਕਰਨ ਵਾਲੇ ਸਕੂਲ ਹੀ ਸ਼ਾਮਲ ਹਨ। ਇਸ ਵਿਚ ਨਿੱਜੀ ਸਕੂਲਾਂ ਦੇ ਅੰਕੜੇ ਸ਼ਾਮਲ ਨਹੀਂ ਕੀਤੇ ਗਏ ਹਨ।

ਪਹਿਲੀ ਤੋਂ 12ਵੀਂ ਜਮਾਤ ਦੇ ਵਿਦਿਆਰਥੀ ਇਸ ਮੁਹਿੰਮ ਵਿਚ ਸ਼ਾਮਲ ਹਨ। ਕੇਰਲ ਦੇ ਸਿੱਖਿਆ ਮੰਤਰੀ ਸੀ ਰਵਿੰਦਰਨਾਥ ਯਾਦਵ ਨੇ ਵਿਧਾਨ ਸਭਾ ਵਿਚ ਦੱਸਿਆ ਕਿ ਸੂਬੇ ਦੇ 1,24,147 ਵਿਦਿਆਰਥੀ ਨੇ ਇਹ ਤੈਅ ਕੀਤਾ ਹੈ ਕਿ ਉਹ ਜਾਤ ਅਤੇ ਧਰਮ ਦਾ ਕਾਲਮ ਨਹੀਂ ਭਰਨਗੇ। ਉਹਨਾਂ ਨੇ ਕਿਹਾ ਕਿ ਇਹ ਅੰਕੜੇ ਦੱਸਦੇ ਹਨ ਕਿ ਕੇਰਲ ਦਾ ਸਮਾਜ ਧਰਮ ਨਿਰਪੱਖਤਾ ਵੱਲ ਵਧ ਰਿਹਾ ਹੈ। ਸਿੱਖਿਆ ਮੰਤਰੀ ਨੇ ਦਾਅਵਾ ਕੀਤਾ ਕਿ ਇਸ ਮਾਮਲੇ ਵਿਚ ਕੇਰਲ ਦੀ ਰੈਂਕ ਸ਼ਿਖਰ ਤੇ ਹੈ।

ਇਹ ਮੁਹਿੰਮ ਦੋ ਆਗੂਆਂ ਨੇ ਚਲਾਈ ਸੀ। ਕਾਂਗਰਸ ਵਿਧਾਇਕ ਵੀਟੀ ਬਲਰਾਮ ਅਤੇ ਮਾਕਪਾ ਸਾਂਸਦ ਐਮਬੀ ਰਾਜ਼ੇਸ਼ ਨੇ ਧਰਮ ਅਤੇ ਜਾਤ ਦਾ ਕਾਲਮ ਛੱਡਣ ਲਈ ਸੋਸ਼ਲ ਮੀਡੀਆ 'ਬੀਤੇ ਸਾਲ ਇਹ ਮੁਹਿੰਮ ਚਲਾਈ ਸੀ। ਦੋਨਾਂ ਆਗੂਆਂ ਨੇ ਆਪਣੇ ਫੇਸਬੁੱਕ ਪੇਜ਼ 'ਤੇ ਇਹ ਅਭਿਆਨ ਚਲਾਇਆ ਸੀ। ਜਿਸ ਦਾ ਕਾਫ਼ੀ ਸਮਰਥਨ ਕੀਤਾ ਗਿਆ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।