ਲਖੀਮਪੁਰ ਖੀਰੀ ਮਾਮਲਾ: ਨੋਟਿਸ ਦੇ ਬਾਵਜੂਦ ਕ੍ਰਾਈਮ ਬ੍ਰਾਂਚ ਸਾਹਮਣੇ ਨਹੀਂ ਪੇਸ਼ ਹੋਏ ਆਸ਼ੀਸ਼ ਮਿਸ਼ਰਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਂਦਰੀ ਰਾਜ ਮੰਤਰੀ ਦੇ ਬੇਟੇ ਨੂੰ ਅੱਜ ਪੁੱਛਗਿੱਛ ਲਈ ਬੁਲਾਇਆ ਗਿਆ । ਕ੍ਰਾਈਮ ਬ੍ਰਾਂਚ ਦੇ ਦਫ਼ਤਰ ਵਿਚ ਅਧਿਕਾਰੀਆਂ ਨੇ ਉਹਨਾਂ ਦਾ ਕਾਫੀ ਸਮਾਂ ਇੰਤਜ਼ਾਰ ਕੀਤਾ।

Union minister's son Ashish Mishra skips questioning

ਲਖਨਊ: ਲਖੀਮਪੁਰ ਘਟਨਾ ਦੇ ਮਾਮਲੇ ਵਿਚ ਅੱਜ ਸਭ ਦੀਆਂ ਨਜ਼ਰਾਂ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ’ਤੇ ਹਨ। ਸੁਪਰੀਮ ਕੋਰਟ ਦੀ ਸਖ਼ਤੀ ਤੋਂ ਬਾਅਦ ਯੂਪੀ ਪੁਲਿਸ ਨੇ ਕੇਂਦਰੀ ਰਾਜ ਮੰਤਰੀ ਆਸ਼ੀਸ਼ ਮਿਸ਼ਰਾ ਦੇ ਘਰ ਦੇ ਬਾਹਰ ਨੋਟਿਸ ਚਿਪਕਾਇਆ ਸੀ। ਕੇਂਦਰੀ ਰਾਜ ਮੰਤਰੀ ਦੇ ਬੇਟੇ ਨੂੰ ਅੱਜ ਪੁੱਛਗਿੱਛ ਲਈ ਬੁਲਾਇਆ ਗਿਆ  ਸੀ ਪਰ ਉਹ  ਕ੍ਰਾਈਮ ਬ੍ਰਾਂਚ ਸਾਹਮਣੇ ਪੇਸ਼ ਨਹੀਂ ਹੋਏ। 

ਹੋਰ ਪੜ੍ਹੋ: ਲਖੀਮਪੁਰ ਘਟਨਾ: PM ਮੋਦੀ ਦੀ ਚੁੱਪੀ ’ਤੇ ਕਪਿਲ ਸਿੱਬਲ ਦਾ ਸਵਾਲ, ‘ਮੋਦੀ ਜੀ, ਤੁਸੀਂ ਚੁੱਪ ਕਿਉਂ ਹੋ?’  

ਕ੍ਰਾਈਮ ਬ੍ਰਾਂਚ ਦੇ ਦਫ਼ਤਰ ਵਿਚ ਅਧਿਕਾਰੀਆਂ ਨੇ ਉਹਨਾਂ ਦਾ ਕਾਫੀ ਸਮਾਂ ਇੰਤਜ਼ਾਰ ਕੀਤਾ। ਦੂਜੇ ਪਾਸੇ ਖ਼ਬਰਾਂ ਅਨੁਸਾਰ ਆਸ਼ੀਸ਼ ਮਿਸ਼ਰਾ ਦੇ ਘਰ ਦੇ ਬਾਹਰ ਵੀ ਸ਼ਾਂਤੀ ਹੈ। ਕਿਹਾ ਜਾ ਰਿਹਾ ਹੈ ਕਿ ਉਹ ਘਰ ਵਿਚ ਮੌਜੂਦ ਨਹੀਂ ਹਨ।

ਹੋਰ ਪੜ੍ਹੋ:  BJP MP ਦਾ ਸ਼ਾਹਰੁਖ਼ ਖ਼ਾਨ 'ਤੇ ਹਮਲਾ, ‘ਇਹੀ ਲੋਕ ਕਹਿੰਦੇ ਨੇ ਕਿ ਅਸੀਂ ਭਾਰਤ ’ਚ ਸੁਰੱਖਿਅਤ ਨਹੀਂ’  

ਦਰਅਸਲ ਪੁਲਿਸ ਨੇ ਕੇਂਦਰੀ ਮੰਤਰੀ ਦੇ ਬੇਟੇ ਨੂੰ ਸਵੇਰੇ 10 ਵਜੇ ਲਖਨਊ ਕ੍ਰਾਈਮ ਬ੍ਰਾਂਚ ਸਾਹਮਣੇ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਸੀ। ਲਖਨਊ ਜ਼ੋਨ ਦੇ ਪੁਲਿਸ ਇੰਸਪੈਕਟਰ ਜਨਰਲ ਲਕਸ਼ਮੀ ਸਿੰਘ ਨੇ ਕਿਹਾ ਸੀ ਕਿ ਜੇਕਰ ਆਸ਼ੀਸ਼ ਪੁੱਛਗਿੱਛ ਲਈ ਨਹੀਂ ਆਉਂਦਾ ਤਾਂ ਇਸ ਲਈ ਕਾਨੂੰਨੀ ਪ੍ਰਕਿਰਿਆ ਅਪਣਾਈ ਜਾਵੇਗੀ।