ਦੰਤੇਵਾੜਾ 'ਚ ਨਕਸਲੀ ਹਮਲਾ,  ਸੀਆਈਐਸਐਫ ਵੈਨ ਨੂੰ ਉੜਾਇਆ,4 ਜਵਾਨ ਸ਼ਹੀਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਹ ਹਮਲਾ ਉਸ ਵੇਲੇ ਕੀਤਾ ਗਿਆ ਜਦੋਂ ਉਹ ਅਪਣੀ ਚੋਣ ਡਿਊਟੀ ਦੇਣ ਲਈ ਗੱਡੀ ਰਾਹੀ ਜਾ ਰਹੇ ਸੀ।

CISF Van

ਛੱਤੀਸਗੜ, ( ਭਾਸ਼ਾ ) : ਨਕਸਲੀਆਂ ਨੇ ਅੱਜ ਸੀਆਈਐਸਐਫ ਦੀ ਵੈਨ ਨੂੰ ਬੰਬ ਨਾਲ ਉੜਾ ਦਿਤਾ। ਇਸ ਬਲਾਸਟ ਵਿਚ ਚਾਰ ਜਵਾਨ ਸ਼ਹੀਦ ਹੋ ਗਏ ਅਤੇ ਤਿੰਨ ਨਾਗਰਿਕਾਂ ਦੀ ਮੌਤ ਹੋ ਗਈ। ਇਹ ਹਮਲਾ ਉਸ ਵੇਲੇ ਕੀਤਾ ਗਿਆ ਜਦੋਂ ਉਹ ਅਪਣੀ ਚੋਣ ਡਿਊਟੀ ਦੇਣ ਲਈ ਗੱਡੀ ਰਾਹੀ ਜਾ ਰਹੇ ਸੀ। ਦੱਸ ਦਈਏ ਕਿ ਰਾਜ ਵਿਚ ਵਿਧਾਨਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਸ ਅਧੀਨ 12 ਨਵੰਬਰ ਨੂੰ ਪਹਿਲੇ ਪੜਾਅ ਦੇ ਲਈ ਵੋਟਾਂ ਪੈਣਗੀਆਂ ਅਤੇ ਦੂਜੇ ਪੜਾਅ ਲਈ 20 ਨਵੰਬਰ ਨੂੰ ਵੋਟ ਪਾਏ ਜਾਣਗੇ।

ਦੰਤੇਵਾੜਾ ਵਿਚ 12 ਨਵੰਬਰ ਨੂੰ ਵੋਟਿੰਗ ਹੋਵੇਗੀ ਅਤੇ ਉਸ ਦੇ ਲਈ ਚੱਪੇ-ਚੱਪੇ ਤੇ ਜਵਾਨਾਂ ਦੀ ਤੈਨਾਤੀ ਕੀਤੀ ਗਈ ਹੈ । ਪਰ ਨਕਸਲੀਆਂ ਨੇ ਧਮਕੀ ਦਿਤੀ ਹੈ ਕਿ ਉਹ ਰਾਜ ਵਿਚ ਸ਼ਾਂਤੀਪੂਰਨ ਚੋਣਾਂ ਨਹੀਂ ਹੋਣ ਦੇਣਗੇ। ਇਸ ਤੋਂ ਪਹਿਲਾਂ ਵੀ ਨਕਸਲੀਆਂ ਨੇ ਸੁਰੱਖਿਆ ਬਲਾਂ ਅਤੇ ਦੂਰਦਰਸ਼ਨ ਦੀ ਮੀਡੀਆ ਟੀਮ ਤੇ ਹਮਲਾ ਬੋਲਿਆ ਸੀ ਜਿਸ ਵਿਚ ਦੂਰਦਰਸ਼ਨ ਦੇ ਕੈਮਰਾਮੈਨ ਅਚਯੁਦਾਨੰਦ ਦੀ ਮੌਤ ਹੋ ਗਈ ਸੀ ਅਤੇ ਦੋ ਜਵਾਨ ਸ਼ਹੀਦ ਹੋ ਗਏ ਸਨ।