ਅਫ਼ਗਾਨਿਸਤਾਨ ਦੀ ਵੱਡੀ ਜੇਲ੍ਹ ਦੇ ਬਾਹਰ ਹੋਇਆ ਅਤਿਵਾਦੀ ਹਮਲਾ
ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੂਲ ਦੇ ਪੁਲ ਏ ਚਰਖੀ ਜੇਲ੍ਹ ਦੀ ਗੱਡੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਮਲਾ ਕੀਤਾ ਗਿਆ ਜਿਸ 'ਚ 7 ਲੋਕਾਂ ਦੀ ਮੌਤ ...
ਅਫ਼ਗਾਨਿਸਤਾਨ (ਭਾਸ਼ਾ): ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੂਲ ਦੇ ਪੁਲ ਏ ਚਰਖੀ ਜੇਲ੍ਹ ਦੀ ਗੱਡੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਮਲਾ ਕੀਤਾ ਗਿਆ ਜਿਸ 'ਚ 7 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਕਈ ਲੋਕ ਗਭਿੰਰ ਰੂਪ 'ਚ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਗੱਡੀ 'ਚ ਜ਼ਿਆਦਾਤਰ ਔਰਤਾਂ ਸ਼ਾਮਿਲ ਸਨ ਅਤੇ ਇਹ ਹਮਲਾ ਬੁੱਧਵਾਰ ਸਵੇਰ 7.30 ਵਜੇ ਹੋਇਆ, ਉਦੋਂ ਕਿਸੇ ਵੀ ਅਤਿਵਾਦੀ ਹਮਲੇ ਦੀ ਜ਼ਿਮੇਵਾਰੀ ਨਹੀਂ ਸੀ।ਨਾਲ ਹੀ ਮਰਨ ਵਾਲਿਆਂ 'ਚ ਸੁਰੱਖਿਆ ਅਤੇ ਜੇਲ ਕਰਮਚਾਰੀ ਵੀ ਸ਼ਾਮਲ ਹਨ। ਦੱਸ ਦਈਏ ਕਿ ਗ੍ਰਹਿ ਮੰਤਰਾਲੇ ਦੇ ਬੁਲਾਰੇ ਨਜੀਬ ਦਾਨਿਸ਼ ਨੇ ਦੱਸਿਆ ਕਿ ਬੁੱਧਵਾਰ ਤੜਕੇ ਹਮਲਾਵਰਾਂ ਨੇ ਜੇਲ੍ਹ 'ਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਲੈ ਕੇ ਜਾ ਰਹੀ ਬੱਸ
ਨੂੰ ਨਿਸ਼ਾਨਾ ਬਣਾਇਆ। ਜ਼ਿਕਰਯੋਗ ਹੈ ਕਿ ਪੁਲ-ਏ-ਚਰਖੀ ਜੇਲ੍ਹ 'ਚ ਸੈਂਕੜੇ ਕੈਦੀ ਬੰਦ ਹਨ, ਜਿਨ੍ਹਾਂ 'ਚ ਵੱਡੀ ਗਿਣਤੀ 'ਚ ਤਾਲਿਬਾਨੀ ਵੀ ਹਨ। ਜੇਲ੍ਹ ਦੇ ਅਧਿਕਾਰੀ ਅਬਦੁੱਲਾ ਕਰੀਮੀ ਮੁਤਾਬਕ ਹਮਲਾ ਜੇਲ੍ਹ ਦੇ ਗੇਟ ਕੋਲ ਹੋਇਆ।ਇੱਥੇ ਵੱਡੀ ਗਿਣਤੀ 'ਚ ਕਰਮਚਾਰੀ ਜੇਲ 'ਚ ਦਾਖਲ ਹੋਣ ਤੋਂ ਪਹਿਲਾਂ ਸੁਰੱਖਿਆ ਜਾਂਚ ਲਈ ਖੜ੍ਹੇ ਸਨ।ਫਿਲਹਾਲ ਕਿਸੇ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਅਫਗਾਨਿਸਤਾਨ ਦੇ ਕਧਾਂਰ 'ਚ ਵੱਡਾ ਅਤਿਵਾਦੀ ਹਮਲਾ ਹੋਇਆ ਸੀ ਜਿਸ 'ਚ ਕਧਾਂਰ ਦੇ ਗਵਰਨਰ ਪੁਲਿਸ ਚੀਫ਼ ਅਤੇ ਇਨਟੈਲੀਜੈਂਸੀ ਚੀਫ਼ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਗਈ ਸੀ।
ਦੱਸਿਆ ਜਾ ਰਿਹਾ ਹੈ ਕਿ ਗਵਰਨਰ ਦੇ ਸੁਰਖਿਆ ਗਾਰਡ ਨੇ ਹੀ ਇਨ੍ਹਾਂ ਦੀ ਹੱਤਿਆ ਕੀਤੀ ਸੀ।