ਦੂਰਦਰਸ਼ਨ ਦੀ ਟੀਮ 'ਤੇ ਹੋਇਆ ਨਕਸਲੀ ਹਮਲਾ, ਕੈਮਰਾਮੈਨ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਛੱਤੀਸਗੜ੍ਹ ਦੇ ਦੰਤੇਵਾੜਾ ਵਿਚ ਅਰਨਪੁਰ ਵਿਚ ਮੀਡੀਆ ਕਰਮੀਆਂ 'ਤੇ ਨਕਸਲੀ ਹਮਲੇ ਦੀ ਖਬਰ ਆਈ ਹੈ। ਦੂਰਦਰਸ਼ਨ ਦੀ ਮੀਡੀਆ ਟੀਮ 'ਤੇ ਅਤਿਵਾਦੀਆਂ...

Doordarshan cameraman killed

ਛੱਤੀਸਗੜ੍ਹ : (ਪੀਟੀਆਈ) ਛੱਤੀਸਗੜ੍ਹ ਦੇ ਦੰਤੇਵਾੜਾ ਵਿਚ ਅਰਨਪੁਰ ਵਿਚ ਮੀਡੀਆ ਕਰਮੀਆਂ 'ਤੇ ਨਕਸਲੀ ਹਮਲੇ ਦੀ ਖਬਰ ਆਈ ਹੈ। ਦੂਰਦਰਸ਼ਨ ਦੀ ਮੀਡੀਆ ਟੀਮ 'ਤੇ ਅਤਿਵਾਦੀਆਂ ਨੇ ਮੰਗਲਵਾਰ ਸਵੇਰੇ ਹਮਲਾ ਕਰ ਦਿਤਾ ਜਿਸ ਵਿਚ ਇਕ ਕੈਮਰਾਮੈਨ ਦੀ ਮੌਤ ਹੋ ਗਈ। ਉਨ੍ਹਾਂ ਦੀ ਸੁਰੱਖਿਆ ਵਿਚ ਲੱਗੇ ਦੋ ਜਵਾਨ ਵੀ ਸ਼ਹੀਦ ਹੋ ਗਏ। ਮਿਲੀ ਜਾਣਕਾਰੀ ਦੇ ਮੁਤਾਬਕ, ਅਰਨਪੁਰ ਥਾਣਾ ਖੇਤਰ  ਦੇ ਨੀਲਾਵਾਇਆ ਦੇ ਜੰਗਲਾਂ ਵਿਚ ਦੋਹਾਂ ਵਲੋਂ ਹੋ ਰਹੀ ਮੁੱਠਭੇੜ ਵਿਚ ਜਵਾਨ ਫਸ ਗਏ। ਇਕ ਮੀਡੀਆ ਕਰਮੀ ਸਮੇਤ ਦੋ ਜਵਾਨ  ਦੇ ਸ਼ਹੀਦ ਹੋਣ ਦੀ ਖਬਰ ਹੈ। ਦੰਤੇਵਾੜਾ ਦੇ ਐਸਪੀ ਘਟਨਾ ਸਥਲ ਲਈ ਰਵਾਨਾ ਹੋ ਗਏ ਹਨ।

ਦੰਤੇਵਾੜਾ ਦੇ ਐਡਿਸ਼ਨਲ ਐਸਪੀ ਗੋਰਖਨਾਥ ਬਘੇਲ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਕੈਮਰਾਮੈਨ ਬਹੁਤ ਜ਼ਖ਼ਮੀ ਦਸ਼ਾ ਵਿਚ ਸੀ। ਉਸ ਨੂੰ ਮੁੱਢਲੀ ਚਿਕਿਤਸਾ ਲਈ ਜਵਾਨ ਲੈ ਜਾ ਰਹੇ ਸਨ ਕਿ ਉਹ ਮਰ ਗਿਆ। ਉਨ੍ਹਾਂ ਦੇ ਮੁਤਾਬਕ ਘਟਨਾ ਥਾਂ ਲਈ ਹੈਲੀਕਾਪਟਰ ਅਤੇ ਸੁਰੱਖਿਆ ਬਲਾਂ ਦੀਆਂ ਹੋਰ ਕੰਪਨੀਆਂ ਰਵਾਨਾ ਕੀਤੀਆਂ ਗਈਆਂ ਹਨ। ਅਰਨਪੁਰ ਵਿਚ ਹੋਈ ਇਸ ਘਟਨਾ ਵਿਚ ਹੋਰ ਵੀ ਸਥਾਨਕ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ।

ਦੱਸਿਆ ਜਾ ਰਿਹਾ ਹੈ ਕਿ ਹਮਲਾ ਉਸ ਸਮੇਂ ਹੋਇਆ ਜਦੋਂ ਦਿੱਲੀ ਦੂਰਦਰਸ਼ਨ ਦੀ ਇਕ ਟੀਮ ਜੰਗਲ ਦੇ ਅੰਦਰ ਸੁਰੱਖਿਆ ਬਲਾਂ ਦੇ ਨਾਲ ਉਨ੍ਹਾਂ ਦੀ ਗਤੀਵਿਧੀਆਂ ਦਾ ਕਵਰੇਜ ਕਰਨ ਲਈ ਪਹੁੰਚੀ ਸੀ। ਨਕਸਲੀਆਂ ਨੇ ਇਸ ਇਲਾਕੇ ਵਿਚ ਚੋਣ ਬਾਈਕਾਟ ਦੀ ਅਪੀਲ ਕੀਤੀ ਹੈ। ਉਹ ਸੰਪਾਦਕਾਂ ਸਮੇਤ ਸਾਰੇ ਰਾਜਨੀਤਿਕ ਦਲਾਂ ਦੇ ਕਰਮਚਾਰੀਆਂ ਨੂੰ ਅਪਣਾ ਨਿਸ਼ਾਨਾ ਬਣਾ ਰਹੇ ਹਨ।