ਕੋਬਰਾ ਫੋਰਸ ਦੀ ਇਸ ਪਹਿਲੀ ਮਹਿਲਾ ਅਫਸਰ ਦੇ ਨਾਂ ਤੋਂ ਕੰਬਦੇ ਹਨ 'ਨਕਸਲੀ'
ਊਸ਼ਾ ਛਤੀਸਗੜ੍ਹ ਰਾਜ ਦੀ ਸੀਆਰਪੀਐਫ ਦੀ 80ਵੀਂ ਬਟਾਲੀਅਨ ਵਿਚ ਸਹਾਇਕ ਕਮਾਂਡੈਂਟ ਦੇ ਅਹੁਦੇ ਤੇ ਤੈਨਾਤ ਹਨ।
ਛਤੀਸਗੜ੍ਹ , (ਪੀਟੀਆਈ ) : ਊਸ਼ਾ ਕਿਰਨ ਨੂੰ ਵੋਗ ਵੁਮੇਨ ਆਫ ਦਿ ਅਵਾਰਡ-2018 ਨਾਲ ਸਨਮਾਨਿਤ ਕੀਤਾ ਗਿਆ ਹੈ। ਦੱਸ ਦਈਏ ਕਿ ਊਸ਼ਾ ਛਤੀਸਗੜ੍ਹ ਰਾਜ ਦੀ ਸੀਆਰਪੀਐਫ ਦੀ 80ਵੀਂ ਬਟਾਲੀਅਨ ਵਿਚ ਸਹਾਇਕ ਕਮਾਂਡੈਂਟ ਦੇ ਅਹੁਦੇ ਤੇ ਤੈਨਾਤ ਹਨ। ਉਸ਼ਾ ਦੀ ਗਿਣਤੀ ਉਨ੍ਹਾਂ ਮਹਿਲਾਂ ਅਫਸਰਾਂ ਵਿਚ ਹੁੰਦੀ ਹੈ ਜਿਸ ਤੋਂ ਨਕਸਲੀ ਕੰਬਦੇ ਹਨ।
ਉਸ਼ਾ ਦੀ ਉਮਰ ਸਿਰਫ 27 ਸਾਲ ਹੈ। ਵੋਗ ਫੈਸ਼ਨ ਸ਼ੋਅ ਵਿਚ ਜਿੱਥੇ ਸਾਰੀਆਂ ਮਸ਼ਹੂਰ ਹਸਤੀਆਂ ਵੱਲੋਂ ਰੈਡ ਕਾਰਪੇਟ ਤੇ ਆਧੂਨਿਕ ਅਤੇ ਫੈਸ਼ਨ ਵਾਲੇ ਕਪੜਿਆਂ ਵਿਚ ਰੈਂਪ ਵਾਕ ਕੀਤੀ ਗਈ, ਉਥੇ ਉਸ਼ਾ ਨੇ ਅਪਣੀ ਵਰਦੀ ਵਿਚ ਰੈਂਪ ਵਾਕ ਕੀਤਾ। ਉਸ਼ਾ ਕਿਰਨ ਅਪਣੇ ਪਰਵਾਰ ਵਿਚ ਸੀਆਰਪੀਐਫ ਵਿਚ ਭਰਤੀ ਹੋਣ ਵਾਲੀ ਤੀਜੀ ਪੀੜੀ ਹਨ। ਉਨ੍ਹਾਂ ਦੇ ਪਿਤਾ ਸੀਆਰਪੀਐਫ ਵਿਚ ਸਬ ਇੰਸਪੈਕਟਰ ਹਨ।
ਉਨ੍ਹਾਂ ਦੇ ਦਾਦਾ ਵੀ ਸੀਆਰਪੀਐਫ ਵਿਚ ਸਨ, ਉਹ ਹੁਣ ਸੇਵਾਮੁਕਤ ਹੋ ਚੁੱਕੇ ਹਨ। ਉਹ ਗੁੜਗਾਂਵ ਦੀ ਰਹਿਣ ਵਾਲੀ ਹੈ। ਸਾਲ 2013 ਵਿਚ ਹੋਈ ਪਰੀਖਿਆ ਵਿਚ ਊਸ਼ਾ ਨੇ ਪੂਰੇ ਭਾਰਤ ਵਿਚ 295ਵਾਂ ਰੈਂਕ ਹਾਸਲ ਕੀਤਾ ਸੀ। ਊਸ਼ਾ ਟ੍ਰਿਪਲ ਜੰਪ ਵਿਚ ਗੋਲਡ ਮੈਡਲ ਦੀ ਕੌਮੀ ਜੇਤੂ ਵੀ ਰਹਿ ਚੁੱਕੀ ਹੈ। ਦੱਸ ਦਈਏ ਕਿ ਨਕਸਲੀ ਇਲਾਕੇ ਵਿਚ ਤੈਨਾਤੀ ਖੁਦ ਊਸ਼ਾ ਦੀ ਪਹਿਲੀ ਪੰਸਦ ਸੀ। ਊਸ਼ਾ ਨੇ ਕਿਹਾ ਸੀ ਕਿ ਉਹ ਖੁਦ ਬਸਤਰ ਆਉਣਾ ਚਾਹੁੰਦੀ ਹੈ।
ਉਨ੍ਹਾਂ ਨੇ ਦੱਸਿਆ ਕਿ ਮੈਂ ਅਕਸਰ ਸੁਣਿਆ ਸੀ ਕਿ ਕਿਵੇਂ ਨਕਸਲੀ ਲੋਕਾਂ ਨੂੰ ਮਾਰ ਦਿੰਦੇ ਹਨ। ਉਹ ਉਸ ਥਾਂ ਬਾਰੇ ਜਾਨਣਾ ਚਾਹੁੰਦੀ ਸੀ। ਊਸ਼ਾ ਹਰ ਅਪ੍ਰੇਸ਼ਨ ਵਿਚ ਜਵਾਨਾਂ ਦੀ ਅਗਵਾਈ ਖੁਦ ਕਰਦੀ ਹੈ। ਇਸੇ ਤੋਂ ਹੀ ਊਸ਼ਾ ਦੀ ਬਹਾਦਰੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਦੱਸ ਦਈਏ ਕਿ ਊਸ਼ਾ ਰਾਇਪਰੁ ਤੋਂ 350 ਕਿਲੋਮੀਟਰ ਦੂਰ ਬਸਤਰ ਦੇ ਦਰਭਾ ਡਿਵੀਜ਼ਨ ਸਥਿਤ ਸੀਆਰਪੀਐਫ ਕੈਂਪ ਵਿਚ ਤੈਨਾਤ ਹਨ। ਨਕਸਲੀਆਂ ਦਾ ਗੜ੍ਹ ਮੰਨਿਆ ਜਾਣ ਵਾਲਾ ਦਰਭਾ ਉਹੀ ਇਲਾਕਾ ਹੈ
ਜਿੱਥੇ ਸਾਲ 2012 ਵਿਚ ਨੇਤਾ ਸਮੇਤ 34 ਲੋਕਾਂ ਨੂੰ ਨਕਸਲੀਆਂ ਨੇ ਮਾਰ ਦਿਤਾ ਸੀ। ਊਸ਼ਾ ਦਾ ਸਥਾਨਕ ਆਦਿਵਾਸੀ ਲੋਕਾਂ ਨਾਲ ਬਹੁਤ ਪਿਆਰ ਹੈ। ਉਨ੍ਹਾਂ ਦੀ ਤੈਨਾਤੀ ਤੋਂ ਬਾਅਦ ਆਦਿਵਾਸੀਆਂ ਅਤੇ ਔਰਤਾਂ ਵਿਚ ਨਵੀਂ ਆਸ ਦੀ ਕਿਰਨ ਜਗਮਗਾਈ ਹੈ। ਸੀਆਰਪੀਐਫ ਦੀ ਕਮਾਂਡੋ ਫੋਰਸ ਵਿਚ ਸ਼ਾਮਲ ਹੋਣ ਤੋਂ ਬਾਅਦ ਉਸ਼ਾ ਦਾ ਟੀਚਾ ਨਕਸਲੀ ਪ੍ਰਭਾਵਿਤ ਖੇਤਰਾਂ ਵਿਚ ਪੂਰੀ ਤਰਾਂ ਨਾਲ ਨਕਸਲੀਆਂ ਦਾ ਖਾਤਮਾ ਕਰਨਾ ਹੈ।
ਉਨ੍ਹਾਂ ਦੀ ਤੈਨਾਤੀ ਕਾਰਨ ਵੱਡੇ-ਵੱਡੇ ਨਕਸਲੀ ਊਸ਼ਾ ਦੇ ਨਾਮ ਤੋਂ ਹੀ ਕੰਬਣ ਲਗਦੇ ਹਨ। ਜ਼ਿਕਰਯੋਗ ਹੈ ਕਿ ਕਮਾਂਡੋ ਸੰਘਣੇ ਜੰਗਲਾਂ ਵਿਚ ਰਹਿ ਕੇ ਨਕਸਲੀਆਂ ਨਾਲ ਨਿਪਟਨ ਅਤੇ ਅਪਣੀ ਜਾਂਬਾਜ਼ੀ ਲਈ ਮੰਨੇ ਜਾਂਦੇ ਹਨ। ਊਸ਼ਾ ਕਮਾਂਡੋ ਫੋਰਸ ਵਿਚ ਸ਼ਾਮਲ ਹੋਣ ਵਾਲੀ ਪਹਿਲੀ ਮਹਿਲਾ ਅਫਸਰ ਹੈ। ਨਾਲ ਹੀ ਉਹ ਕੋਬਰਾ ( ਕਮਾਂਡੋ ਬਟਾਲੀਅਨ ਫਾਰ ਰਿਸੋਲੂਟ ਐਕਸ਼ਨ )
ਦਾ ਹਿਸਾ ਬਣਨ ਵਾਲੀ ਸੱਭ ਤੋਂ ਛੋਟੀ ਉਮਰ ਦੀ ਸੀਆਰਪੀਐਫ ਅਫਸਰ ਹੈ। ਊਸ਼ਾ ਦੇਸ਼ ਦੀ ਪਹਿਲੀ ਮਹਿਲਾ ਅਫਸਰ ਹੈ ਜਿਨਾਂ ਨੂੰ ਨਕਸਲੀ ਇਲਾਕੇ ਵਿਚ ਤੈਨਾਤ ਕੀਤਾ ਗਿਆ ਹੈ। ਉਹ ਨਕਸਲੀ ਇਲਾਕੇ ਵਿਚ ਏਕੇ-47 ਲੈ ਕੇ ਘੁੰਮਦੀ ਹੈ।