Google ਨੂੰ ‘2020 ਸਿੱਖ ਰੈਫਰੈਂਡਮ’ ਨਾਲ ਜੁੜਨਾ ਪਿਆ ਭਾਰੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਸੋਸ਼ਲ ਮੀਡੀਆ ’ਤੇ ਲੋਕਾਂ ਨੇ ਜਤਾਈ ਨਾਰਾਜ਼ਗੀ 

2020 sikh referendum app in playstore

ਨਵੀਂ ਦਿੱਲੀ: ਗੂਗਲ ਨੂੰ ਅਪਣੇ ਐਪ ਪਲੇਟਫਾਰਮ ਗੂਗਲ ਪਲੇ ਸਟੋਰ ਵਿਚ ‘2020 ਸਿੱਖ ਰੈਫਰੈਂਡਮ’ ਐਪ ਨੂੰ ਰੱਖਣਾ ਭਾਰੀ ਪੈ ਗਿਆ ਹੈ। ਸੋਸ਼ਲ ਮੀਡੀਆ ਤੇ ਲੋਕਾਂ ਨੇ ਗੂਗਲ ਦਾ ਜਮ ਕੇ ਵਿਰੋਧ ਕੀਤਾ। ਟਵਿਟਰ ਤੇ ਗੂਗਲ ਵਿਰੁਧ ਨਾਰਜ਼ਗੀ ਜਤਾਉਂਦੇ ਹੋਏ ਲੋਕਾਂ ਨੇ ਸਲਾਹ ਦਿੱਤੀ ਹੈ ਕਿ ਗੂਗਲ ਨੂੰ ਇਸ ਏਜੰਡੇ ਵਿਚ ਸ਼ਾਮਲ ਨਹੀਂ ਹੋਣਾ ਚਾਹੀਦਾ। ਦਰਅਸਲ ਕੁੱਝ ਅਲਗਵਾਦੀ ਸਿੱਖ ਸੰਗਠਨ ਭਾਰਤ ਤੋਂ ਵੱਖ ਪੰਜਾਬ ਦੀ ਮੰਗ ਕਰ ਰਹੇ ਹਨ।

ਉਹ ਭਾਰਤ ਵਿਰੁਧ ਦੁਨੀਆਭਰ ਵਿਚ ਸੋਸ਼ਲ ਮੀਡੀਆ ਦੁਆਰਾ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸਾਲ 2020 ਵਿਚ ਇਕ ਰੈਫਰੈਂਡਮ ਹੋਵੇਗਾ ਜਿਸ ਨਾਲ ਤੈਅ ਹੋਵੇਗਾ ਕਿ ਸਿੱਖਾਂ ਨੂੰ ਇਕ ਵੱਖਰਾ ਦੇਸ਼ ਮਿਲਣਾ ਚਾਹੀਦਾ ਹੈ ਜਾਂ ਨਹੀਂ। ਇਸ ਮੁਹਿੰਮ ਦਾ ਨਾਮ ਇਹਨਾਂ ਸੰਗਠਨਾਂ ਨੇ 2020 ਸਿਖ ਰੈਫਰੈਂਡਮ ਰੱਖਿਆ ਹੈ। ਗੂਗਲ ਪਲੇ ਸਟੋਰ ਵਿਚ 2020 ਸਿੱਖ ਰੈਫਰੈਂਡਮ ਐਪ ਇਕ ਫ੍ਰੀ ਐਪ ਹੈ। ਇਸ ਐਪ ਦੁਆਰਾ ਲੋਕਾਂ ਨੂੰ ਭਾਰਤ ਵਿਰੁਧ ਚਲ ਰਹੇ ਕੈਂਪੇਨ ਵਿਚ ਜੋੜਿਆ ਜਾ ਰਿਹਾ ਹੈ।

ਇਹ ਐਪ ਦੁਨੀਆ ਦੇ ਕਰੀਬ 27 ਦੇਸ਼ਾਂ ਵਿਚ ਉਪਲੱਬਧ ਹੈ, ਜਿਸ ਵਿਚ ਪਾਕਿਸਤਾਨਾ, ਅਮਰੀਕਾ, ਯੁਨਾਇਟੇਡ ਕਿੰਗਡਮ, ਕਨੇਡਾ ਅਤੇ ਆਸਟ੍ਰੇਲੀਆ ਵਰਗੇ ਦੇਸ਼ ਵੀ ਸ਼ਾਮਲ ਹਨ। ਇਸ ਤੋਂ ਪਹਿਲਾਂ ਭਾਰਤ ਸਰਕਾਰ ਨੇ 17 ਜੁਲਾਈ 2019 ਨੂੰ ਸਿੱਖ ਫਾਰ ਜਸਟਿਸ ਸੰਗਠਨ ਨੂੰ ਭਾਰਤ ਵਿਰੋਧ ਗਤੀਵਿਧੀਆਂ ਚਲਾਉਣ ਲਈ ਬੈਨ ਕਰ ਚੁੱਕੀ ਹੈ।

 

 

ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਕ ਵਾਰ ਪਹਿਲਾਂ ਵੀ ਗੂਗਲ ਨੂੰ ਅਜਿਹੀ ਹੀ ਇਕ ਭਾਰਤ ਵਿਰੋਧੀ ਐਪ ਦੇ ਚੱਕਰ ਵਿਚ ਫਜੀਹਤ ਝੱਲਣੀ ਪਈ ਸੀ। ਗੂਗਲ ਪਲੇ ਸਟੋਰ ਤੇ ਹੋਲੀ ਵਾਰ ਅਗੇਂਸਟ ਇੰਡੀਆ ਨਾਮ ਦੀ ਐਪ ਸੀ ਜੋ ਕਿ ਇਕ ਕਿਤਾਬ ਗ਼ਜ਼ਵਾ-ਏ-ਹਿੰਦ ਦਾ ਅੰਗਰੇਜ਼ੀ ਵਿਚ ਅਨੁਵਾਦ ਕਰ ਕੇ ਡਾਉਨਲੋਡ ਕਰ ਲਈ ਸੀ।

ਇਸ ਐਪ ਨਾਲ ਇਸਲਾਮ ਜੁੜਿਆ ਦਸਿਆ ਜਾ ਰਿਹਾ ਸੀ ਅਤੇ ਅਜਿਹਾ ਦਾਅਵਾ ਕੀਤਾ ਜਾ ਰਿਹਾ ਸੀ ਕਿ ਇਕ ਦਿਨ ਭਾਰਤ ਤੇ ਇਸਲਾਮਿਕ ਫ਼ੌਜ ਕਬਜ਼ਾ ਕਰ ਲਵੇਗੀ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।