ਠੰਡ ਤੋਂ ਬਚਣ ਲਈ ਓਵਨ 'ਚ ਬੈਠਾ ਬਿਸਕੁਟ ਫੈਕਟਰੀ ਮਾਲਕ ਦਾ ਪੁੱਤਰ, ਜਿੰਦਾ ਸੜਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਿਲ੍ਹੇ ਦੇ ਮਨਕਾਪੁਰ ਵਿਚ ਇਕ ਅਜੀਬੋ ਗਰੀਬ ਦਰਦਨਾਕ ਘਟਨਾ ਸਾਹਮਣੇ ਆਈ ਜਿਨ੍ਹੇ ਇਹ ਸੋਚਣ 'ਤੇ ਮਜਬੂਰ ਕਰ ਦਿਤਾ ਕਿ ਅਜਿਹਾ ਕਿਵੇਂ ਹੋ ਸਕਦਾ ਹੈ।...

Biscuit factory owner's son

ਗੋਂਡਾ : (ਭਾਸ਼ਾ) ਗੋਂਡਾ ਜਿਲ੍ਹੇ ਦੇ ਮਨਕਾਪੁਰ ਵਿਚ ਇਕ ਅਜੀਬੋ ਗਰੀਬ ਦਰਦਨਾਕ ਘਟਨਾ ਸਾਹਮਣੇ ਆਈ ਜਿਨ੍ਹੇ ਇਹ ਸੋਚਣ 'ਤੇ ਮਜਬੂਰ ਕਰ ਦਿਤਾ ਕਿ ਅਜਿਹਾ ਕਿਵੇਂ ਹੋ ਸਕਦਾ ਹੈ। ਯੂਪੀ ਦੇ ਗੋਂਡਾ ਤੋਂ ਇਹ ਘਟਨਾ ਹੈ ਜਿੱਥੇ ਠੰਡ ਤੋਂ ਨਿਜਾਤ ਪਾਉਣ ਲਈ ਨੌਜਵਾਨ ਨੇ ਖੁਦ ਨੂੰ ਓਵਨ ਵਿਚ ਕੈਦ ਕਰ ਲਿਆ ਅਤੇ ਓਵਨ ਵਿਚ ਹੀ ਬੈਠੇ - ਬੈਠੇ ਉਸ ਦੀ ਮੌਤ ਹੋ ਗਈ। ਮਾਮਲਾ ਜਿਲ੍ਹੇ ਦੇ ਮਨਕਾਪੁਰ ਕੋਤਵਾਲੀ ਖੇਤਰ ਦੇ ਬੈਰਿਪੁਰ ਰਾਮਨਾਥ ਪਿੰਡ ਦਾ ਹੈ, ਜਿੱਥੇ ਬਿਸਕੁਟ ਫੈਕਟਰੀ ਦੇ ਮਾਲਕ ਦੇ ਬੇਟੇ ਨੇ ਠੰਡ ਤੋਂ ਨਿਜਾਤ ਪਾਉਣ ਲਈ ਅਪਣੇ ਆਪ ਨੂੰ ਓਵਨ ਵਿਚ ਬੈਠ ਗਿਆ।

ਜਿਸ ਤੋਂ ਬਾਅਦ ਓਵਨ ਦੀ ਅੱਗ ਵਿਚ ਝੁਲਸਣ ਨਾਲ ਉਸ ਦੀ ਦਰਦਨਾਕ ਮੌਤ ਹੋ ਗਈ। ਬਿਸਕੁਟ ਫੈਕਟਰੀ ਵਿਚ ਘਟਨਾ ਦੇ ਸਮੇਂ ਕੋਈ ਨਹੀਂ ਸੀ ਅਤੇ ਮੌਤ ਹੋ ਜਾਣ ਤੋਂ ਬਾਅਦ ਲਾਸ਼ ਤੋਂ ਆ ਰਹੀ ਬਦਬੂ ਨਾਲ ਲੋਕਾਂ ਨੂੰ ਜਾਣਕਾਰੀ ਹੋਈ, ਜਦੋਂ ਲੋਕਾਂ ਨੇ ਮੌਕੇ ਉਤੇ ਵੇਖਿਆ ਤਾਂ ਬੱਚਾ ਬੁਰੀ ਤਰ੍ਹਾਂ ਝੁਲਸ ਚੁਕਿਆ ਸੀ। ਅਜੀਬੋ ਗਰੀਬ ਘਟੀ ਇਸ ਘਟਨਾ ਦੀ ਸੂਚਨਾ ਥਾਣਾ ਪੁਲਿਸ ਨੂੰ ਦਿਤੀ ਗਈ ਜਿੱਥੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਦਾ ਪੰਚਨਾਮਾ ਕਰ ਪੋਸਟਮਾਰਟਮ ਲਈ ਭੇਜ ਦਿਤਾ।

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਬੱਚੇ ਦੀ ਉਮਰ 15 ਸਾਲ ਹੈ ਅਤੇ ਉਹ ਦੋ - ਤਿੰਨ ਦਿਨ ਤੋਂ ਹੀ ਓਵਨ ਵਿਚ ਬੈਠ ਕੇ ਸੇਕ ਲੈਂਦਾ ਸੀ ਜਿਸ ਨੂੰ ਕਈ ਵਾਰ ਪਰਵਾਰ ਨੇ ਮਨਾ ਵੀ ਕੀਤਾ ਸੀ।  ਪੋਸਟਮਾਰਟਮ ਕਰਾਉਣ ਆਏ ਮ੍ਰਿਤਕ ਦੇ ਮਾਸੜ ਰਾਮ ਟਿੱਕਾ ਨੇ ਪੂਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੱਚਾ ਓਵਨ ਵਿਚ ਲਗਾਤਾਰ ਕਈ ਦਿਨਾਂ ਤੋਂ ਤੱਪ ਰਿਹਾ ਸੀ ਅਤੇ ਅੱਜ ਵੀ ਅਜਿਹੀ ਹਰਕਤ ਦੋਹਰਾਈ ਉਸ ਸਮੇਂ ਸਾਰੇ ਲੋਕ ਉਤੇ ਸਨ ਅਤੇ ਜਨਰੇਟਰ ਦੀ ਅਵਾਜ਼ ਕਾਰਨ ਕੁੱਝ ਸੁਣਾਈ ਵੀ ਨਹੀਂ ਦੇ ਰਿਹੇ ਸੀ।

ਓਵਨ ਦਾ ਦਰਵਾਜ਼ਾ ਬਾਹਰ ਤੋਂ ਬੰਦ ਹੋਣ ਕਾਰਨ ਬੱਚਾ ਝੁਲਸ ਗਿਆ ਜਿਸਦੇ ਨਾਲ ਉਸ ਦੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਏਸਪੀ ਹਿਰਦੇਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਮੰਦਬੁੱਧੀ ਸੀ ਜਿਸ ਕਾਰਨ ਅਜਿਹੀ ਘਟਨਾ ਹੋਈ ਹੈ ਅਤੇ ਝੁਲਸਣ ਤੋਂ ਬਾਅਦ ਮ੍ਰਿਤਕ ਨੂੰ ਸੀਐਸਸੀ ਲਿਜਾਇਆ ਗਿਆ ਜਿੱਥੋਂ ਡਾਕਟਰਾਂ ਨੇ ਉਸ ਦੇ ਮਰਣ ਦੀ ਸੂਚਨਾ ਥਾਣਾ ਪੁਲਿਸ ਨੂੰ ਦਿਤੀ ਜਿਸ ਉਤੇ ਥਾਣਾ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।