ਅਨੋਖੀ ਸਕੀਮ ! ਸਮਾਰਟਫੋਨ ਖਰੀਦੋ ਪਿਆਜ਼ ਮੁਫ਼ਤ ਪਾਓ

ਏਜੰਸੀ

ਖ਼ਬਰਾਂ, ਰਾਸ਼ਟਰੀ

ਲਗਾਤਾਰ ਵੱਧ ਰਹੀਆਂ ਹਨ ਪਿਆਜ਼ ਦੀਆਂ ਕੀਮਤਾਂ

File Photo

ਚੇਨੰਈ : ਦੇਸ਼ ਵਿਚ ਪਿਆਜ਼ ਦੀ ਵੱਧਦੀ ਕੀਮਤਾਂ ਕਰਕੇ ਹਰ ਕੋਈ ਪਰੇਸ਼ਾਨ ਹੈ ਅਤੇ ਕਈਂ ਸੂਬਿਆਂ ਵਿਚ ਤਾਂ ਪਿਆਜ਼ 100 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ। ਅਜਿਹੇ ਵਿਚ ਤਾਮਿਲਨਾਡੂ ਦੇ ਪੱਟੁਕੋਟੋਟਾਈ ਵਿਚ ਇਕ ਮੋਬਾਇਲ ਵੇਚਣ ਵਾਲੇ ਦੁਕਾਨਦਾਰ ਨੇ ਆਪਣੇ ਇੱਥੇ ਸਮਾਰਟਫੋਨ ਨੂੰ ਵੇਚਣ ਦਾ ਇਕ ਅਨੋਖਾ ਤਰੀਕਾ ਕੱਢਿਆ ਹੈ। ਦੁਕਾਨਦਾਰ ਨੇ ਲੋਕਾਂ ਨੂੰ ਸਮਾਰਟਫੋਨ ਦੇ ਨਾਲ ਮੁਫ਼ਤ ਪਿਆਜ਼ ਦੇਣ ਦਾ ਐਲਾਨ ਕੀਤਾ ਹੈ।

ਐਸਟੀਆਪ ਮੋਬਾਇਲ ਨਾਮ ਦੀ ਦੁਕਾਨ ਚਲਾਉਣ ਵਾਲੇ ਸਤੀਸ਼ ਅਲ ਨੇ ਘੋਸ਼ਣਾ ਕੀਤੀ ਹੈ ਕਿ ਜੋ ਵੀ ਉਸਦੀ ਦੁਕਾਨ ਤੋਂ ਸਮਾਰਟਫੋਨ ਖਰੀਦੇਗਾ ਉਸਨੂੰ 1 ਕਿਲੋ ਪਿਆਜ਼ ਮੁਫ਼ਤ ਮਿਲਣਗੇ। ਉਨ੍ਹਾਂ ਕਿਹਾ ਕਿ ''ਅਸੀ ਲੋਕਾਂ ਲਈ ਕੁੱਝ ਕਰਨਾ ਚਾਹੁੰਦੇ ਹਨ। ਪਿਆਜ਼ ਦੀ ਕੀਮਤਾਂ ਵੱਧਣ ਦੇ ਨਾਲ ਅਸੀ ਸੋਚਿਆ ਇਹ ਇਕ ਵਧੀਆ ਤਰੀਕਾ ਹੋਵੇਗਾ। ਜੇਕਰ ਤੁਸੀ ਸਮਾਰਟਫੋਨ ਖਰੀਦਦੇ ਹਨ ਤਾਂ ਅਸੀ ਇਕ ਕਿਲੋ ਪਿਆਜ਼ ਮੁਫ਼ਤ ਦੇਵਾਂਗੇ''।

ਦੁਕਾਨ ਦੇ ਮਾਲਕ ਸਤੀਸ਼ ਅਲ ਨੇ ਕਿਹਾ ਕਿ ਇਸ ਯੋਜਨਾ ਦੇ ਐਲਾਨ ਤੋਂ ਬਾਅਦ ਉਨ੍ਹਾਂ ਨੂੰ ਲੋਕਾਂ ਦੀ ਵਧੀਆ ਪ੍ਰਤੀਕਿਰਿਆ ਮਿਲ ਰਹੀ ਹੈ। ਦੁਕਾਨ ਉੱਤੇ ਨਵਾਂ ਫੋਨ ਖਰੀਦਣ ਆਏ ਇਕ ਗ੍ਰਾਹਕ ਨੇ ਕਿਹਾ ''ਮੈਨੂੰ ਇਕ ਨਵਾਂ ਸਮਾਰਟਫੋਨ ਚਾਹੀਦਾ ਹੈ ਜ਼ਾਹਰ ਹੈ ਕਿ ਸਾਨੂੰ ਆਪਣੇ ਘਰ ਪਿਆਜ਼ ਦੀ ਵੀ ਜ਼ਰੂਰਤ ਹੈ। ਮੈਨੂੰ ਇਕ ਹੱਥ ਵਿਚ ਸਮਾਰਟਫੋਨ ਦੂਜੇ ਵਿਚ ਪਿਆਜ਼ ਮਿਲੇ ਹਨ। ਵੱਧ ਰਹੀ ਕੀਮਤਾਂ ਦੇ ਨਾਲ ਮੈਨੂੰ ਲੱਗਦਾ ਹੈ ਕਿ ਇਹ ਮੇਰੇ ਲਈ ਜਿੱਤ ਦੀ ਸਥਿਤੀ ਹੈ''।

ਉੱਥੇ ਹੀ ਇਕ ਦੂਜੇ ਗ੍ਰਾਹਕ ਨੇ ਕਿਹਾ ਕਿ ਇਸ ਆਫਰ ਦੇ ਬਾਅਦ ਉਸ ਨੇ ਨਵਾਂ ਸਮਾਰਟਫੋਨ ਖਰੀਦਿਆ ਹੈ ਅਤੇ ਉਨ੍ਹਾਂ ਨੂੰ  ਘਰ ਦੇ ਲਈ ਮੁਫ਼ਤ ਪਿਆਜ਼ ਵੀ ਮਿਲ ਗਏ ਹਨ। ਹਾਲ ਵਿਚ ਹੀ ਪਿਆਜ਼ ਦੀ ਕੀਮਤਾਂ 'ਚ ਭਾਰੀ ਵਾਧਾ ਹੋਣ ਤੋਂ ਬਾਅਦ ਦੇਸ਼ ਭਰ ਵਿਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਤਾਮਿਨਲਾਡੂ ਵਿਚ ਇਸ ਦੀ ਗੁਣਵਤਾ ਦੇ ਅਧਾਰ 'ਤੇ ਕੀਮਤਾਂ 80 ਰੁਪਏ ਤੋਂ ਲੈ ਕੇ 180 ਰੁਪਏ ਦੇ ਵਿਚ ਹਨ। ਵੱਧ ਰਹੀ ਕੀਮਤਾਂ ਨੇ ਘਰਾਂ ਦਾ ਬਜਟ ਵੀ ਵਿਗਾੜ ਦਿੱਤਾ ਹੈ।