ਅਵਾਰਾ ਕੁੱਤਿਆਂ ਨੂੰ ਅਪਣਾਓ, ਫ੍ਰੀ ਪਾਰਕਿੰਗ ਸਮੇਤ ਕਈਂ ਤਰ੍ਹਾਂ ਦੀਆਂ ਸਹੂਲਤਾਂ ਪਾਓ

ਏਜੰਸੀ

ਖ਼ਬਰਾਂ, ਰਾਸ਼ਟਰੀ

ਸ਼ਿਮਲਾ ਨਗਰ ਨਿਗਮ ਨੇ ਕੀਤਾ ਐਲਾਨ

File Photo

ਸ਼ਿਮਲਾ : ਸ਼ਿਮਲਾ ਨਗਰ ਨਿਗਮ ਸ਼ਹਿਰ ਵਿਚ ਅਵਾਰਾ ਕੁੱਤਿਆਂ ਨੂੰ ਅਪਣਾਉਣ ਵਾਲੇ ਲੋਕਾਂ ਦੇ ਲਈ ਕਈਂ ਤਰ੍ਹਾਂ ਦੀ ਸਹੂਲਤਾਂ ਦੇਣ ਦੀ ਪੇਸ਼ਕਸ਼ ਕਰ ਰਿਹਾ ਹੈ। ਨਗਰ ਨਿਗਮ ਦੇ ਕਮਿਸ਼ਨਰ ਪੰਕਜ ਰਾਏ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਹੈ।

ਉਨ੍ਹਾਂ ਨੇ ਕਿਹਾ ਕਿ ਅਸੀ ਅਵਾਰਾ ਕੁੱਤਿਆਂ ਨੂੰ ਗੋਦ ਲੈਣ ਵਾਲੇ ਲੋਕਾਂ ਦੇ ਲਈ ਮੁਫ਼ਤ ਪਾਰਕਿੰਗ,ਸਲਾਨਾ ਕੂੜੇ ਦੀ ਫ਼ੀਸ ਤੋਂ ਛੂਟ ਅਤੇ ਮੁਫ਼ਤ ਟੀਕਾ ਕਰਨ ਆਦਿ  ਸੁਵਿਧਾਂ ਦੇਣ ਦੀ ਪੇਸ਼ਕਸ਼ ਕਰ ਰਹੇ ਹਨ।

ਸ਼ਿਮਲਾ ਨਗਰ ਨਿਗਮ ਕਮਿਸ਼ਨਰ ਪੰਕਜ ਰਾਏ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਦੋ ਯੋਜਨਾਵਾਂ ਹਨ। ਪਹਿਲਾਂ ਵਿਅਕਤੀਗਤ ਅਤੇ ਦੂਜੀ ਭਾਈਚਾਰਕਰ ਗੋਦ। ਉਨ੍ਹਾਂ ਨੇ ਦੱਸਿਆ ਕਿ ਵਿਅਕਤੀਗਤ ਤੌਰ 'ਤੇ ਗੋਦ ਲੈਣ ਦੇ ਅਧੀਨ ਹੁਣ ਤੱਕ ਲਗਭਗ 33 ਕੁੱਤਿਆਂ ਨੂੰ ਅਪਣਾਇਆ ਗਿਆ ਹੈ। ਅਜਿਹੇ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਾਉਣ ਦੇ ਲਈ ਨਗਰ ਨਿਗਮ ਉਨ੍ਹਾਂ ਨਾਲ ਸਮਝੌਤਾ ਪੱਤਰ 'ਤੇ ਦਸਤਖ਼ਤ ਕਰਾਵੇਗੀ। ਸ਼ਿਮਲਾ ਨਗਰ ਨਿਗਮ ਕਮਿਸ਼ਨਰ ਨੇ ਕਿਹਾ ਕਿ ਵਿਅਕਤੀਗਤ ਤੌਰ 'ਤੇ ਗੋਦ ਲੈਣ ਦੇ ਮਾਮਲੇ ਵਿਚ ਵੀ ਪਰਿਵਾਰ ਦੀ ਸਹਿਮਤੀ ਮਹੱਤਵਪੂਰਨ ਹੈ।  

ਦੱਸ ਦਈਏ ਕਿ ਅਵਾਰਾ ਕੁੱਤੇ ਵੱਧਣ ਕਰਕੇ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਹੈ। ਕਈਂ ਵਾਰ ਸੜਕ ਹਾਦਸੇ ਵੀ ਅਵਾਰਾ ਕੁੱਤਿਆ ਕਰਕੇ ਵਾਪਰ ਜਾਂਦੇ ਹਨ।