ਭਾਰਤੀ ਰੇਲਵੇ ਬੰਦ ਕਰ ਰਿਹੈ ਸਟੇਸ਼ਨਾਂ ‘ਤੇ 2 ਰੁਪਏ ਵਿਚ ਮਿਲਣ ਵਾਲੇ ਪਾਣੀ ਦੀ ਸਰਵਿਸ!

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤੀ ਰੇਲਵੇ ਵਾਟਰ ਵੈਂਡਿੰਗ ਮਸ਼ੀਨ ਸਰਵਿਸ ਬੰਦ ਕਰ ਸਕਦਾ ਹੈ।

water vending machine at railway station

ਨਵੀਂ ਦਿੱਲੀ: ਭਾਰਤੀ ਰੇਲਵੇ ਵਾਟਰ ਵੈਂਡਿੰਗ ਮਸ਼ੀਨ ਸਰਵਿਸ ਬੰਦ ਕਰ ਸਕਦਾ ਹੈ। ਇਸ ਸਰਵਿਸ ਦੇ ਜ਼ਰੀਏ ਯਾਤਰੀਆਂ ਨੂੰ 2 ਰੁਪਏ ਵਿਚ 300 ਮਿਲੀ ਲੀਟਰ ਸ਼ੁੱਧ ਪਾਣੀ ਦਿੱਤਾ ਜਾਂਦਾ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਸਰਵਿਸ ਯਾਤਰੀਆਂ ਲਈ ਤਾਂ ਫਾਇਦੇਮੰਦ ਹੈ ਪਰ ਠੇਕੇਦਾਰਾਂ ਨੂੰ ਇਹ ਮਹਿੰਗੀ ਪੈ ਰਹੀ ਹੈ। ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਨੇ ਪੱਛਮੀ ਰੇਲਵੇ ਦੇ 23 ਸਟੇਸ਼ਨਾਂ ‘ਤੇ ਇਸ ਸਰਵਿਸ ਨੂੰ ਖਤਮ ਕਰ ਦਿੱਤਾ ਹੈ।

ਆਈਆਰਸੀਟੀਸੀ ਨੇ ਇਸ ਗੱਲ ਦੀ ਜਾਣਕਾਰੀ ਸ਼ੁੱਕਰਵਾਰ ਨੂੰ ਇਕ ਚਿੱਠੀ ਲਿਖ ਕੇ ਸਾਂਝੀ ਕੀਤੀ ਹੈ। ਦਰਅਸਲ ਇਸ ਸਰਵਿਸ ਨੂੰ ਮੁਹੱਈਆ ਕਰਵਾਉਣ ਵਾਲੀ ਕੰਪਨੀ ਹਾਈ ਟੈਕ ਸਟੀਵ ਵਾਟਰ ਟੈਕਨਾਲੋਜੀ ਪ੍ਰਾਈਵੇਟ ਲਿਮਟਡ ਨੇ ਬਿਜਲੀ ਅਤੇ ਪਾਣੀ ਦੇ ਬਿਲ ਨੂੰ ਹੁਣ ਤੱਕ ਨਹੀਂ ਭਰਿਆ ਹੈ। ਇਹ ਬਿੱਲ ਰੇਲਵੇ ਨੇ ਜਾਰੀ ਕੀਤੇ ਹਨ।

ਇਹੀ ਨਹੀਂ ਪਾਣੀ ਦੀਆਂ ਸ਼ਿਕਾਇਤਾਂ ‘ਤੇ ਆਈਆਰਸੀਟੀਸੀ ਵੱਲੋਂ ਲਗਾਈ ਗਈ ਜ਼ੁਰਮਾਨਾ ਰਾਸ਼ੀ ਵੀ ਹਾਲੇ ਤੱਕ ਪੈਂਡਿੰਗ ਹੈ। ਕੰਪਨੀ ਦੇ ਇਸ ਰਵੱਈਏ ‘ਤੇ ਆਈਆਰਸੀਟੀਸੀ ਨੇ ਰੇਲਵੇ ਨੂੰ ਇਹ ਸੂਚਿਤ ਕਰ ਦਿੱਤਾ ਹੈ ਕਿ ਜਦ ਤੱਕ ਕੰਪਨੀ ਬਿਲ ਦਾ ਭੁਗਤਾਨ ਨਹੀਂ ਕਰ ਦਿੰਦੀ ਓਦੋਂ ਤੱਕ ਉਸ ਮਸ਼ੀਨ ਦੇ ਕਿਸੇ ਵੀ ਹਿੱਸੇ ਨੂੰ ਲਿਜਾਉਣ ਦੀ ਇਜ਼ਾਜਤ ਨਾ ਦਿੱਤੀ ਜਾਵੇ।

ਹਾਲਾਂਕਿ ਹੋਰ ਕੰਪਨੀਆਂ ਵੱਲੋਂ ਦਿੱਤੀ ਜਾ ਰਹੀ ਇਹ ਸਰਵਿਸ ਪਹਿਲਾਂ ਦੀ ਤਰ੍ਹਾਂ ਹੀ ਚਾਲੂ ਰਹੇਗੀ। ਦੱਸ ਦਈਏ ਕਿ ਮਾਮੂਲੀ ਦਰ ‘ਤੇ ਪੀਣ ਵਾਲੇ ਸਾਫ ਪਾਣੀ ਨੂੰ ਉਪਲਬਧ ਕਰਾਉਣ ਦੇ ਉਦੇਸ਼ ਨਾਲ ਸਾਲ 2015 ਵਿਚ ਵਾਟਰ ਵੈਂਡਿੰਗ ਮਸ਼ੀਨ ਲਗਾਉਣ ਦਾ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।