ਮਲੇਸ਼ੀਆ ਤੋਂ ਪਾਮ ਤੇਲ ਖ਼ਰੀਦਣਾ ਬੰਦ ਕਰੇਗਾ ਭਾਰਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਸਰਕਾਰ ਵਲੋਂ ਕਸ਼ਮੀਰ 'ਚ ਕੀਤੀ ਗਈ ਕਾਰਵਾਈ ਅਤੇ ਨਵੇਂ ਨਾਗਰਿਕਤਾ ਕਾਨੂੰਨ ਦੀ ਮਲੇਸ਼ੀਆ ਦੁਆਰਾ ਆਲੋਚਨਾ ਕੀਤੇ

File Photo

ਨਵੀਂ ਦਿੱਲੀ : ਭਾਰਤ ਸਰਕਾਰ ਵਲੋਂ ਕਸ਼ਮੀਰ 'ਚ ਕੀਤੀ ਗਈ ਕਾਰਵਾਈ ਅਤੇ ਨਵੇਂ ਨਾਗਰਿਕਤਾ ਕਾਨੂੰਨ ਦੀ ਮਲੇਸ਼ੀਆ ਦੁਆਰਾ ਆਲੋਚਨਾ ਕੀਤੇ ਜਾਣ ਦੇ ਬਾਅਦ ਭਾਰਤ ਨੇ ਗੈਰ-ਰਸਮੀ ਤੌਰ 'ਤੇ ਪਾਮ ਤੇਲ ਰਿਫਾਇਨਰਾਂ ਅਤੇ ਵਪਾਰੀਆਂ ਨੂੰ ਮਲੇਸ਼ੀਆ ਤੋਂ ਪਾਮ ਤੇਲ ਦੀ ਖਰੀਦ ਕਰਨ ਤੋਂ ਬਚਣ ਲਈ ਕਿਹਾ ਹੈ। ਸਰਕਾਰ ਅਤੇ ਉਦਯੋਗ ਦੇ ਸੂਤਰਾਂ ਨੇ ਇਹ ਜਾਣਕਾਰੀ ਦਿਤੀ ਹੈ।

ਭਾਰਤ ਪਾਮ ਤੇਲ ਦਾ ਦੁਨੀਆ ਦਾ ਵੱਡਾ ਖਰੀਦਦਾਰ ਹੈ ਅਤੇ ਜੇਕਰ ਭਾਰਤੀ ਰਿਫਾਇਨਰਾਂ ਨੇ ਮਲੇਸ਼ੀਆ ਤੋਂ ਪਾਮ ਤੇਲ ਦੀ ਖਰੀਦ ਘੱਟ ਕਰ ਦਿਤੀ ਤਾਂ ਮਲੇਸ਼ੀਆ 'ਚ ਪਾਮ ਤੇਲ ਦਾ ਸਟਾਕ ਘੱਟ ਸਕਦਾ ਹੈ ਜਿਸ ਕਰਕੇ ਇਸ ਦੀਆਂ ਕੀਮਤਾਂ 'ਤੇ ਦਬਾਅ ਬਣਨ ਦੇ ਆਸਾਰ ਹਨ।

ਪਾਮ ਤੇਲ ਦੀਆਂ ਕੀਮਤਾਂ ਲਈ ਮਲੇਸ਼ੀਆ ਦੇ ਭਾਅ ਗਲੋਬਲ ਪੱਧਰ 'ਤੇ ਬੈਂਚਮਾਰਕ ਰਹਿੰਦੇ ਹਨ। ਭਾਰਤ ਦੇ ਵਨਸਪਤੀ ਤੇਲ ਉਦਯੋਗ ਦੇ ਇਕ ਸੀਨੀਅਰ ਅਧਿਕਾਰੀ ਨੇ ਨਾਮ ਨਾ ਦੱਸਣ ਦੀ ਸ਼ਰਤ 'ਤੇ ਦਸਿਆ ਕਿ ਸਰਕਾਰ ਨੇ ਸੋਮਵਾਰ ਨੂੰ ਨਵੀਂ ਦਿੱਲੀ 'ਚ ਵਨਸਪਤੀ ਤੇਲ ਉਦਯੋਗ ਦੇ ਦੋ ਦਰਜਨ ਅਧਿਕਾਰੀਆਂ ਦੀ ਬੈਠਕ ਦੇ ਦੌਰਾਨ ਰਿਫਾਇਨਰਾਂ ਨੂੰ ਮਲੇਸ਼ੀਆ ਦਾ ਬਾਇਕਾਟ ਕਰਨ ਲਈ ਕਿਹਾ ਹੈ।

ਅਧਿਕਾਰੀਆਂ ਨੇ ਕਿਹਾ ਕਿ ਇਸ ਬੈਠਕ 'ਚ ਸਾਨੂੰ ਮੌਖਿਕ ਰੂਪ ਨਾਲ ਮਲੇਸ਼ੀਆ ਦੇ ਪਾਮ ਤੇਲ ਦੀ ਖਰੀਦ ਤੋਂ ਬਚਣ ਲਈ ਕਿਹਾ ਗਿਆ ਹੈ।