ਲਾਵਾਰਿਸ ਮਰੀਜ਼ ਨੂੰ ਨਹੀਂ ਮਿਲਿਆ ਖਾਣਾ ਤਾਂ ਖਾ ਲਿਆ ਜਿਊਂਦਾ ਕਬੂਤਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਝਾਰਖੰਡ ਦੀ ਰਾਜਧਾਨੀ ਰਾਂਚੀ ਤੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਆਈ ਸਾਹਮਣੇ

Photo

ਰਾਂਚੀ : ਝਾਰਖੰਡ ਦੀ ਰਾਜਧਾਨੀ ਰਾਂਚੀ ਦੇ ਰਾਜਿੰਦਰਾ ਇੰਟੀਚਿਊਟ ਆਫ ਮੈਡੀਕਲ ਸਾਇੰਸ ਵਿਚ ਮਾਨਸਿਕ ਤੌਰ 'ਤੇ ਪਰੇਸ਼ਾਨ ਇਕ ਔਰਤ ਮਰੀਜ਼ ਨੇ ਖਾਣਾ ਨਾਂ ਮਿਲਣ 'ਤੇ ਜਿੰਦਾ ਕਬੂਤਰ ਨੂੰ ਫੜ ਕੇ ਮਾਰ ਦਿੱਤਾ ਅਤੇ ਫਿਰ ਉਸ ਨੂੰ ਨੋਚ-ਨੋਚ ਕੇ ਖਾ ਲਿਆ। ਹੁਣ ਇਸ ਮਹਿਲਾ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

 ਰਿਮਜ਼ ਹਸਪਤਾਲ ਦੇ ਨਿਰਦੇਸ਼ਕ ਡਾਂ. ਡੀਕੇ ਸਿੰਘ ਦਾ ਕਹਿਣਾ ਹੈ ਕਿ ''ਮਨੁੱਖੀ ਰਹਿਮ ਹੋਣ ਦੇ ਬਾਵਜੂਦ ਵੀ ਲੋਕ ਅਜਿਹੇ ਮਰੀਜ਼ਾ ਦੀ ਮਦਦ ਨਹੀਂ ਕਰ ਪਾਉਂਦੇ ਅਜਿਹੇ ਮਰੀਜ਼ਾਂ ਦੇ ਕਾਰਨ ਰਿਮਜ਼ ਵਿਚ ਅਫੜਾ-ਤਫੜੀ ਫੈਲਦੀ ਹੈ''। ਡਾਂ. ਡੀਕੇ ਮੁਤਾਬਕ ਰਿਮਜ਼ ਵਿਚ ਪਹਿਲਾਂ ਹੀ ਸਰੋਤਾ ਅਤੇ ਮਨੁੱਖੀ ਸ਼ਕਤੀ ਦੀ ਕਮੀ ਹੈ। ਸਮਾਜਸੇਵੀਆ ਨੂੰ ਚਾਹੀਦਾ ਹੈ ਕਿ ਅਜਿਹੇ ਮਰੀਜ਼ ਜਿਨ੍ਹਾਂ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ ਉਨ੍ਹਾਂ ਨੂੰ ਉਸ ਥਾਂ ਭਰਤੀ ਕਰਵਾਉਣਾ ਚਾਹੀਦਾ ਹੈ ਜਿੱਥੇ ਉਨ੍ਹਾਂ ਦਾ ਇਲਾਜ ਹੋ ਸਕੇ।

ਸਥਾਨਕ ਮੀਡੀਆ ਰਿਪੋਰਟਾ ਅਨੁਸਾਰ ਝਾਰਖੰਡ ਦੇ ਸੱਭ ਤੋਂ ਵੱਡੇ ਹਸਪਤਾਲ ਵਿਚ ਅਜਿਹੇ ਮਰੀਜ਼ ਦੇ ਲਈ ਮੁਫ਼ਤ ਖਾਣੇ ਦੇ ਸਹੂਲਤ ਹੈ ਪਰ ਇਨ੍ਹਾਂ ਲਾਵਾਰਿਸ ਮਰੀਜ਼ਾਂ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੈ। ਇਸੇ ਕਰਕੇ ਰਿਮਜ਼ ਦੇ ਆਰਥੋਪੀਡਿਕ ਵਿਭਾਗ ਦੇ ਵਰਾਂਡੇ ਵਿਚ ਮਨੁੱਖ ਸੰਵੇਦਨਾ ਨੂੰ ਤਾਰ-ਤਾਰ ਕਰਨ ਵਾਲਾ ਨਜ਼ਾਰਾ ਵੇਖਣ ਨੂੰ ਮਿਲਿਆ ਹੈ।

ਮੀਡੀਆ ਰਿਪੋਰਟਾ ਅਨੁਸਾਰ ਇਹ ਔਰਤ ਪੂਰੇ ਦਿਨ ਵਰਾਂਡੇ ਵਿਚੋਂ ਗੁਜ਼ਰਨ ਵਾਲੇ ਲੋਕਾਂ ਤੋਂ ਖਾਣਾ ਮੰਗਦੀ ਰਹੀ ਪਰ ਕਿਸੇ ਨੇ ਖਾਣਾ ਨਹੀਂ ਦਿੱਤਾ। ਜਦੋਂ ਖਾਣਾ ਨਹੀਂ ਮਿਲਿਆ ਤਾਂ ਉਸ ਨੇ ਨੇੜੇ ਬੈਠੇ ਕਬੂਤਰ ਨੂੰ ਫੜ ਕੇ ਮਾਰ ਦਿੱਤਾ। ਫਿਰ ਅੱਧੇ ਘੰਟੇ ਤੱਕ ਇਹ ਮਰੀਜ਼ ਔਰਤ ਕਬੂਤਰ ਦੇ ਫੰਗ ਨੋਚਦੀ ਰਹੀ । ਰਿਮਜ਼ ਦੇ ਨਿਰਦੇਸ਼ਕ ਡਾ. ਡੀਕੇ ਸਿੰਘ ਕਹਿੰਦੇ ਹਨ ਕਿ ਰਿਮਜ਼ ਵਿਚ ਮਾਨਸਿਕ ਰੂਪ ਤੋਂ ਬਿਮਾਰ ਲੋਕਾਂ ਦਾ ਇਲਾਜ਼ ਨਹੀਂ ਹੁੰਦਾ। ਇਹ ਜ਼ਿੰਮੇਵਾਰੀ ਸਮਾਜ ਸੇਵੀ ਸੰਸਥਾਵਾਂ ਦੀ ਹੈ ਕਿ ਅਜਿਹੇ ਮਰੀਜ਼ਾ ਨੂੰ ਰਿਮਜ਼ ਨਹੀਂ ਬਲਕਿ ਸਹੀ ਥਾਂ ਲਿਜਾ ਕੇ ਛੱਡੇ।