ਇਸ਼ਨਾਨ ਕਰਦੀ ਔਰਤਾਂ ਦੇ ਫ਼ੋਟੋ ਅਖ਼ਬਾਰ - ਟੀਵੀ 'ਚ ਵਿਖਾਉਣ 'ਤੇ ਹੋਵੇਗੀ ਕਾਰਵਾਈ : ਹਾਈਕੋਰਟ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਖ਼ਬਾਰ ਅਤੇ ਟੀਵੀ 'ਤੇ ਇਸ਼ਨਾਨ ਕਰਦੀ ਔਰਤਾਂ ਦੀ ਫੋਟੋ ਦਿਖਾਏ ਜਾਣ 'ਤੇ ਇਲਾਹਾਬਾਦ ਹਾਈਕੋਰਟ ਨੇ ਮੇਲਾ ਅਧਿਕਾਰੀ ਦਾ ਸਖ਼ਤ ਫਟਕਾਰ ਲਗਾਈ ਹੈ...

Holy dip

ਪ੍ਰਯਾਗਰਾਜ : ਅਖ਼ਬਾਰ ਅਤੇ ਟੀਵੀ 'ਤੇ ਇਸ਼ਨਾਨ ਕਰਦੀ ਔਰਤਾਂ ਦੀ ਫੋਟੋ ਦਿਖਾਏ ਜਾਣ 'ਤੇ ਇਲਾਹਾਬਾਦ ਹਾਈਕੋਰਟ ਨੇ ਮੇਲਾ ਅਧਿਕਾਰੀ ਦਾ ਸਖ਼ਤ ਫਟਕਾਰ ਲਗਾਈ ਹੈ। ਅਦਾਲਤ ਨੇ ਨਿਰਦੇਸ਼ ਦਿਤਾ ਹੈ ਕਿ ਅਜਿਹਾ ਕਰਨ ਵਾਲਿਆਂ 'ਤੇ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਵਿਚ ਅਗਲੀ ਸੁਣਵਾਈ ਪੰਜ ਅਪ੍ਰੈਲ ਨੂੰ ਹੋਵੇਗੀ। ਵਕੀਲ ਅਸੀਮ ਕੁਮਾਰ ਦੀ ਪਟੀਸ਼ਨ 'ਤੇ ਜਸਟਿਸ ਪੀਕੇਐਸ ਬਘੇਲ ਅਤੇ ਜਸਟੀਸ ਪੰਕਜ ਭਾਟਿਆ  ਦੀ ਬੈਂਚ ਨੇ ਸੁਣਵਾਈ ਕੀਤੀ।

ਕੋਰਟ ਨੇ ਮੇਲਾ ਅਧਿਕਾਰੀ ਤੋਂ ਪੁੱਛਿਆ - ਜਦੋਂ ਇਸ਼ਨਾਨ ਘਾਟ ਤੋਂ 100 ਮੀਟਰ ਦੇ ਦਾਇਰੇ ਵਿਚ ਫੋਟੋਗ੍ਰਾਫ਼ੀ ਪਾਬੰਦੀਸ਼ੁਦਾ ਹੈ ਤਾਂ ਇਹ ਕਿਵੇਂ ਹੋ ਰਿਹਾ ਹੈ ? ਇਸ ਰੋਕ ਦਾ ਸਖਤੀ ਨਾਲ ਪਾਲਣ ਕਰੋ। ਪ੍ਰਸ਼ਾਸਨ 1000 ਤੋਂ ਜ਼ਿਆਦਾ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਪੂਰੇ ਮੇਲਾ ਖੇਤਰ ਦੀ ਨਿਗਰਾਨੀ ਕਰ ਰਿਹਾ ਹੈ। ਪੂਰੇ ਇਲਾਕੇ ਦੀ ਹਰਕਤ  'ਤੇ ਨਜ਼ਰ ਰੱਖਣ ਲਈ 40 ਨਿਗਰਾਨੀ ਟਾਵਰ ਦੀ ਉਸਾਰੀ ਕੀਤੀ ਗਈ ਹੈ।

ਮੇਲੇ ਵਿਚ ਰਾਜ ਪੁਲਿਸ ਬਲ, ਪੀਏਸੀ ਅਤੇ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਲੱਗਭਗ 22,000 ਜਵਾਨਾਂ ਦੀ ਨਿਯੁਕਤੀ ਵੀ ਕੀਤੀ ਗਈ ਹੈ। ਐਮਰਜੈਂਸੀ ਤੋਂ ਨਿਬੜਨ ਲਈ ਪੂਰੇ ਮੇਲਾ ਖੇਤਰ ਵਿਚ 40 ਪੁਲਿਸ ਥਾਣੇ,  3 ਮਹਿਲਾ ਪੁਲਿਸ ਥਾਣੇ ਅਤੇ 60 ਪੁਲਿਸ ਚੌਕੀਆਂ ਸਥਾਪਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ 4 ਪੁਲਿਸ ਲਾਈਨ ਵੀ ਬਣਾਈਆਂ ਗਈਆਂ ਹਨ।