ਸ਼ਾਹੀ ਇਸ਼ਨਾਨ ਤੋਂ ਪਹਿਲਾਂ ਕੁੰਭ ਮੇਲੇ 'ਚ ਲੱਗੀ ਅੱਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

12 ਸਾਲਾਂ ਬਾਅਦ ਲੱਗਣ ਵਾਲੇ ਕੁੰਭ ਮੇਲੇ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ ਪਰ ਇਸ ਦੌਰਾਨ ਸ਼ਾਹੀ ਇਸ਼ਨਾਨ ਤੋਂ ਇਕ ਦਿਨ ਪਹਿਲਾਂ ਸੰਗਮ ਤੱਟ ...

Kumbh mela

ਨਵੀਂ ਦਿੱਲੀ :  12 ਸਾਲਾਂ ਬਾਅਦ ਲੱਗਣ ਵਾਲੇ ਕੁੰਭ ਮੇਲੇ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ ਪਰ ਇਸ ਦੌਰਾਨ ਸ਼ਾਹੀ ਇਸ਼ਨਾਨ ਤੋਂ ਇਕ ਦਿਨ ਪਹਿਲਾਂ ਸੰਗਮ ਤੱਟ 'ਤੇ ਬਣਾਏ ਗਏ ਦਿਗੰਬਰ ਅਖਾੜੇ ਵਿਚ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਉਥੇ ਮੌਜੂਦ ਸਾਧੂ ਸੰਤਾਂ ਵਿਚ ਭਗਦੜ ਮਚ ਗਈ ਅਤੇ ਅੱਗ ਲੱਗਣ ਨਾਲ ਉਥੇ ਲੱਗੇ ਇਕ ਦਰਜਨ ਦੇ ਕਰੀਬ ਦਰਜਨਾਂ ਟੈਂਟ ਅੱਗ ਦੀ ਭੇਂਟ ਚੜ੍ਹ ਗਏ। 

ਅੱਗ ਲੱਗਣ ਦੀ ਖ਼ਬਰ ਮਿਲਦਿਆਂ ਹੀ ਤੁਰਤ ਫਾਇਰ ਬ੍ਰਿਗੇਡ ਅਮਲਾ ਮੌਕੇ 'ਤੇ ਪਹੁੰਚ ਕੇ ਅੱਗ ਬੁਝਾਉਣ ਵਿਚ ਜੁਟ ਗਿਆ ਪਰ ਉਦੋਂ ਤਕ ਕਾਫ਼ੀ ਸਮਾਨ ਸੜ ਕੇ ਸੁਆਹ ਹੋ ਚੁੱਕਾ ਸੀ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਕਾਫ਼ੀ ਮਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ। ਜਾਣਕਾਰੀ ਅਨੁਸਾਰ ਦਸਿਆ ਜਾ ਰਿਹਾ ਹੈ ਕਿ ਇਹ ਅੱਗ ਸਿਲੰਡਰ ਵਿਚ ਹੋ ਰਹੀ ਲੀਕੇਜ਼ ਕਾਰਨ ਹੋਈ, ਜਿਸ ਵਿਚ ਧਮਾਕਾ ਹੋਣ ਮਗਰਰੋਂ ਅੱਗ ਭੜਕ ਗਈ।

ਦਸ ਦਈਏ ਕਿ ਕੁੰਭ ਦਾ ਮੇਲਾ ਮੰਗਲਵਾਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ..ਜਿਸ ਦੇ ਲਈ ਉਤਰ ਪ੍ਰਦੇਸ਼ ਦੀ ਯੋਗੀ ਅਦਿੱਤਿਆਨਾਥ ਸਰਕਾਰ ਨੇ ਵੱਡੇ ਪੱਧਰ 'ਤੇ ਤਿਆਰੀਆਂ ਕੀਤੀਆਂ ਹਨ। ਇਸ ਦੌਰਾਨ ਸੁਰੱਖਿਆ ਦੇ ਵੀ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ ਮੰਗਲਵਾਰ ਨੂੰ ਇੱਥੇ ਲੱਖਾਂ ਦੀ ਗਿਣਤੀ ਵਿਚ ਇਕੱਠ ਹੋਣ ਜਾ ਰਿਹਾ ਹੈ, ਅਜਿਹੇ ਵਿਚ ਇਹ ਹਾਦਸਾ ਸੁਰੱਖਿਆ ਪ੍ਰਬੰਧਾਂ 'ਤੇ ਕਈ ਸਵਾਲ ਖੜ੍ਹੇ ਕਰਦਾ ਹੈ।