ਸ਼ਾਰਧਾ ਚਿਟਫ਼ੰਡ ਮਾਮਲਾ : ਸ਼ਿਲਾਂਗ 'ਚ ਸੀਬੀਆਈ ਦਫ਼ਤਰ ਪੁੱਜੇ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼ਾਰਧਾ ਚਿਟਫ਼ੰਡ ਘਪਲੇ ਦੀ ਜਾਂਚ ਨੂੰ ਲੈ ਕੇ ਸੀਬੀਆਈ ਪੱਛਮ ਬੰਗਾਲ ਦੇ ਕੋਲਕੱਤਾ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਤੋਂ ਸ਼ਿਲਾਂਗ ਵਿਚ ਪੁਛਗਿਛ ਕਰ ਰਹੀ ਹੈ।

Rajeev Kumar

ਕੋਲਕੱਤਾ : ਸ਼ਾਰਧਾ ਚਿਟਫ਼ੰਡ ਘਪਲੇ ਦੀ ਜਾਂਚ ਨੂੰ ਲੈ ਕੇ ਸੀਬੀਆਈ ਪੱਛਮ ਬੰਗਾਲ ਦੇ ਕੋਲਕੱਤਾ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਤੋਂ ਸ਼ਿਲਾਂਗ ਵਿਚ ਪੁਛਗਿਛ ਕਰ ਰਹੀ ਹੈ। ਇਸ ਦੇ ਲਈ ਸੀਬੀਆਈ  ਨਿਰਦੇਸ਼ਕ ਰਿਸ਼ੀ ਕੁਮਾਰ ਸ਼ੁਕਲਾ ਨੇ ਦੱਸ ਮੈਂਬਰੀ ਟੀਮ ਗਠਿਤ ਕੀਤੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਸੀਬੀਆਈ ਦਫ਼ਤਰ ਵਿਚ ਅਤੇ ਇਕ ਹੋਰ

ਅਣਪਛਾਤੀ ਥਾਂ 'ਤੇ ਸੀਬੀਆਈ ਦਲ ਰਾਜੀਵ ਕੁਮਾਰ ਤੋਂ ਪੁਛਗਿਛ ਕਰੇਗਾ। ਜਾਣਕਾਰੀ ਮੁਤਾਬਕ ਟੀਮ ਵਿਚ ਇਕ ਪੁਲਿਸ ਸੁਪਰਡੈਂਟ, ਤਿੰਨ ਅਡੀਸ਼ਨਲ ਸੁਪਰਡੈਂਟ ਆਫ਼ ਪੁਲਿਸ ਕਮਿਸ਼ਨਰ, ਤਿੰਨ ਡੀਐਸਪੀ ਅਤੇ ਤਿੰਨ ਇੰਸਪੈਕਟਰ ਪੱਧਰ ਦੇ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਮਾਮਲੇ ਵਿਚ ਨਿਰਪੱਖਤਾ ਬਣਾਏ ਰੱਖਣ ਲਈ ਵੱਖ-ਵੱਖ ਰਾਜਾਂ ਦੇ

ਅਧਿਕਾਰੀਆਂ ਨੂੰ ਲੈ ਕੇ ਟੀਮ ਦਾ ਗਠਨ ਕੀਤਾ ਗਿਆ ਹੈ। 10 ਮੈਂਬਰੀ ਵਿਸ਼ੇਸ਼ ਟੀਮ ਚਿਟਫ਼ੰਡ ਘਪਲੇ ਦੀ ਜਾਂਚ ਦੀ ਅਗਵਾਈ ਕਰੇਗੀ। ਪੁਲਿਸ ਕਮਿਸ਼ਨਰ ਤੋਂ ਪੁਛਗਿਛ ਸਬੰਧੀ ਸੀਬੀਆਈ ਨੇ ਚਿੱਠੀ ਰਾਹੀਂ ਰਾਜ ਸਰਕਾਰ ਨੂੰ ਜਾਣਕਾਰੀ ਦੇ ਦਿਤੀ ਹੈ। ਸੂਤਰਾਂ ਨੇ ਦੱਸਿਆ ਕਿ ਇਸ ਦੌਰਾਨ ਸ਼ਾਰਧਾ ਅਤੇ ਰੋਜ਼ਵੈਲੀ ਸਮੇਤ ਹੋਰ ਚਿਟਫ਼ੰਡ ਘਪਲੇ ਮਾਮਲੇ ਦੇ ਸਾਰੇ ਦੋਸ਼ੀਆਂ ਨੂੰ ਪੁਛਗਿਛ ਲਈ ਤਲਬ ਕੀਤਾ ਜਾ ਸਕਦਾ ਹੈ।

ਦਿੱਲੀ ਵਿਚ ਸੀਬੀਆਈ ਨਿਰਦੇਸ਼ਕ ਰਿਸ਼ੀ ਕੁਮਾਰ ਸ਼ੁਕਲਾ ਅਤੇ ਵਿਸ਼ੇਸ਼ ਟੀਮ ਵਿਚਕਾਰ ਹੋਈ ਬੈਠਕ ਵਿਚ ਇਕ ਸੂਚੀ ਤਿਆਰ ਕੀਤੀ ਗਈ ਹੈ। ਜਿਸ ਵਿਚ ਵੱਖ-ਵੱਖ ਰਾਜਨੀਤਕ ਦਲਾਂ ਦੇ ਨੇਤਾਵਾਂ ਦੇ ਨਾਮ ਸ਼ਾਮਲ ਹਨ। ਸੂਤਰਾਂ ਮੁਤਾਬਕ ਉਸ ਸੂਚੀ ਵਿਚ ਸ਼ਾਮਲ ਦੋ ਦੋਸ਼ੀਆਂ ਨੂੰ ਛੇਤੀ ਹੀ ਤਲਬ ਕੀਤਾ ਜਾ ਸਕਦਾ ਹੈ।