ਮਹਿਬੂਬਾ ਮੁਫਤੀ ਨੇ ਕੀਤੀ ਮਕਬੂਜ਼ਾ ਕਸ਼ਮੀਰ 'ਚ ਸ਼ਾਰਧਾ ਪੀਠ ਸਥਾਪਤ ਕਰਨ ਦੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਹਿਬੂਬਾ ਮੁਫਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਚਿੱਠੀ ਲਿਖ ਕੇ ਮਕਬੂਜ਼ਾ ਕਸ਼ਮੀਰ ਵਿਚ ਸ਼ਾਰਧਾ ਪੀਠ ਸਥਾਪਿਤ ਕਰਨ ਦੀ ਮੰਗ ਕੀਤੀ ਹੈ।

Mehbooba Mufti

ਜੰਮੂ-ਕਸ਼ਮੀਰ,  ( ਪੀਟੀਆਈ ) : ਪੀਪਲਜ਼ ਡੈਮੋਕਰੈਟਿਕ ਪਾਰਟੀ ( ਪੀਡੀਪੀ) ਮੁਖੀ ਅਤੇ ਜੰਮੂ-ਕਸ਼ਮੀਰ ਦੀ ਸਾਬਕਾ ਮੁਖ ਮੰਤਰੀ ਮਹਿਬੂਬਾ ਮੁਫਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਚਿੱਠੀ ਲਿਖ ਕੇ ਮਕਬੂਜ਼ਾ ਕਸ਼ਮੀਰ ਵਿਚ ਸ਼ਾਰਧਾ ਪੀਠ ਸਥਾਪਿਤ ਕਰਨ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਵਿਚ ਇੰਨੀ ਦਿਨੀ ਸਰਕਾਰ ਬਣਾਉਣ ਨੂੰ ਲੈ ਕੇ ਸਿਆਸੀ ਸਰਗਰਮੀਆਂ ਵਧ ਗਈਆਂ ਹਨ।

ਕੁਝ ਦਿਨਾਂ ਪਹਿਲਾਂ ਪੀਡੀਪੀ ਮੁਖੀ ਨੇ ਰਾਜਪਾਲ ਸੱਤਪਾਲ ਮਲਿਕ ਵੱਲੋਂ ਜੰਮੂ-ਕਸ਼ਮੀਰ ਵਿਧਾਨ ਸਭਾ ਭੰਗ ਕਰਨ ਦੇ ਫੈਸਲੇ ਵਿਰੁਧ ਕੋਰਟ ਵਿਚ ਜਾਣ ਤੋਂ ਇਨਕਾਰ ਕਰ ਦਿਤਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕੋਰਟ ਦੀ ਸ਼ਰਨ ਵਿਚ ਨਹੀਂ ਜਾਣਗੇ, ਸਗੋਂ ਜਨਤਾ ਦੀ ਅਦਾਲਤ ਵਿਚ ਜਾਣਗੇ। ਮਹਿਬੂਬਾ ਮੁਫਤੀ ਨੇ ਟਵੀਟ ਕਰ ਕੇ ਕਿਹਾ ਸੀ ਕਿ ਮੇਰੇ ਸ਼ੁਭਚਿੰਤਕਾਂ ਨੇ ਰਾਜਪਾਲ

ਦੇ ਫੈਸਲੇ ਨੂੰ ਕੋਰਟ ਵਿਚ ਚੁਣੌਤੀ ਦੇਣ ਦੀ ਸਲਾਹ ਦਿਤੀ । ਪੀਡੀਪੀ ਕਾਂਗਰਸ ਅਤੇ ਨੈਸ਼ਨਲ ਕਾਨਫੰਰਸ ਪਾਰਟੀ ਰਾਜ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਕੱਠੇ ਹੋਏ ਸਨ। ਮੇਰਾ ਇਹ ਮੰਨਣਾ ਹੈ ਕਿ ਸਾਨੂੰ ਜਨਤਾ ਦੀ ਅਦਾਲਤ ਵਿਚ ਜਾਣਾ ਚਾਹੀਦਾ ਹੈ। ਜਨਤਾ ਦੀ ਅਦਾਲਤ ਹੋਰ ਕਿਸੇ ਵੀ ਦੂਜੇ ਮੰਚ ਤੋਂ ਉਪਰ ਹੈ।