ਭੂਟਾਨ ਨੇ ਦਿੱਤਾ ਭਾਰਤੀ ਯਾਤਰੀਆਂ ਨੂੰ ਝਟਕਾ, ਫ਼ੀਸ ਵਿਚ ਕੀਤਾ ਵਾਧਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਫਿਲਹਾਲ ਭੂਟਾਨ ਸਰਕਾਰ ਇਸ ਫ਼ੀਸ ਨੂੰ ਅੰਤਰਰਾਸ਼ਟਰੀ ਯਾਤਰੀਆਂ 'ਤੇ ਲਗਾਏ ਜਾਣ ਵਾਲੇ...

Bhutan free entry tourists passport banglades

ਨਵੀਂ ਦਿੱਲੀ: ਦੁਨੀਆਂ ਦੇ ਸਭ ਤੋਂ ਖੂਬਸੂਰਤ ਦੇਸ਼ ਭੂਟਾਨ ਦੀ ਖੂਬਸੂਰਤੀ ਦੇ ਭਾਰਤੀ ਲੋਕ ਕਾਇਲ ਹਨ ਅਤੇ ਭਾਰੀ ਗਿਣਤੀ ਵਿਚ ਯਾਤਰੀ ਇੱਥੇ ਘੁੰਮਣ ਆਉਂਦੇ ਹਨ। ਪਰ ਭੂਟਾਨ ਸਰਕਾਰ ਨੇ ਇਕ ਯੋਜਨਾ ਬਣਾਈ ਹੈ ਜਿਸ ਤਹਿਤ ਇਸ ਦੇ ਕੁੱਝ ਨਿਯਮਾਂ ਵਿਚ ਬਦਲਾਅ ਕੀਤਾ ਗਿਆ ਹੈ ਅਤੇ ਇਸ ਦਾ ਅਸਰ ਹੁਣ ਭੂਟਾਨ ਵਿਚ ਜਾਣ ਵਾਲੇ ਯਾਤਰੀਆਂ ਤੇ ਪਵੇਗਾ।

ਸਪਸ਼ਟ ਹੈ ਕਿ ਯਾਤਰੀਆਂ ਨੂੰ ਭੂਟਾਨ ਦੀ ਯਾਤਰਾ ਮਹਿੰਗੀ ਪਵੇਗੀ। ਦਰਅਸਲ ਭੂਟਾਨ ਜਾਣ ਵਾਲੇ ਯਾਤਰੀਆਂ ਨੂੰ ਰੋਜ਼ਾਨਾ ਦੇ ਹਿਸਾਬ ਨਾਲ 1200 ਰੁਪਏ ਦਾ ਭੁਗਤਾਨ ਕਰਨਾ ਪਵੇਗਾ। ਹੋਰ ਦੇਸ਼ ਜੋ ਭੂਟਾਨ ਦੀ ਇਸ ਯੋਜਨਾ ਵਿਚ ਸ਼ਾਮਲ ਰਹਿਣਗੇ ਉਹ ਮਾਲਦੀਵ ਅਤੇ ਬੰਗਲਾਦੇਸ਼ ਹਨ।

6 ਤੋਂ 12 ਸਾਲ ਦੇ ਬੱਚਿਆਂ ਲਈ ਇਹ ਫ਼ੀਸ 600 ਰੁਪਏ ਹੋਵੇਗੀ। ਇਸ ਫ਼ੀਸ ਨੂੰ ਸਸਟੇਨੇਬਲ ਡਿਵੈਲਪਮੈਂਟ ਫ਼ੀਸ ਕਿਹਾ ਜਾ ਰਿਹਾ ਹੈ। ਪਿਛਲੇ ਸਾਲ ਭਾਰਤ ਤੋਂ ਲਗਭਗ 19 ਲੱਖ ਯਾਤਰੀ ਭੂਟਾਨ ਪਹੁੰਚੇ ਸਨ ਜੋ ਖੇਤਰੀ ਯਾਤਰੀਆਂ ਦੀ 95 ਫ਼ੀਸਦੀ ਹੈ। ਭੂਟਾਨ ਜਾਣ ਵਾਲਿਆਂ ਵਿਚ ਭਾਰਤ ਤੋਂ ਬਾਅਦ ਬੰਗਲਾਦੇਸ਼ ਦੂਜੇ ਨੰਬਰ ਤੇ ਹੈ।

ਫਿਲਹਾਲ ਭੂਟਾਨ ਸਰਕਾਰ ਇਸ ਫ਼ੀਸ ਨੂੰ ਅੰਤਰਰਾਸ਼ਟਰੀ ਯਾਤਰੀਆਂ ਤੇ ਲਗਾਏ ਜਾਣ ਵਾਲੇ 65 ਅਮਰੀਕੀ ਡਾਲਰ ਫ਼ੀਸ ਦੀ ਤੁਲਨਾ ਵਿਚ ਕਾਫੀ ਸਸਤਾ ਮੰਨ ਰਹੀ ਹੈ। ਹੋਰ ਦੇਸ਼ਾਂ ਦੇ ਯਾਤਰੀਆਂ ਨੂੰ ਭੂਟਾਨ ਵਿਚ ਇਕ ਦਿਨ ਰਹਿਣ ਲਈ 4631 ਰੁਪਏ ਦੀ ਕੰਪਲਸਰੀ ਫ਼ੀਸ ਦੇਣੀ ਪਵੇਗੀ।

ਇਸ ਪਿੱਛੇ ਇਕ ਵੱਡਾ ਕਾਰਨ ਦਸਿਆ ਜਾ ਰਿਹਾ ਹੈ। ਸਰਕਾਰ ਮੁਤਾਬਕ ਦੇਸ਼ ਵਿਚ ਯਾਤਰੀਆਂ ਦਾ ਬੋਝ ਬਹੁਤ ਜ਼ਿਆਦਾ ਹੈ ਇਸ ਲਈ ਉਹਨਾਂ ਨੇ ਅਜਿਹਾ ਕਰਨਾ ਠੀਕ ਸਮਝਿਆ। ਉਹਨਾਂ ਦਾ ਕਹਿਣਾ ਹੈ ਕਿ 1200 ਰੁਪਏ ਫ਼ੀਸ ਲਗਾਉਣ ਦੇ ਫ਼ੈਸਲੇ ਨਾਲ ਭੂਟਾਨ ਵਿਚ ਯਾਤਰੀਆਂ ਦੀ ਗਿਣਤੀ ਕਾਫੀ ਘਟ ਹੋ ਸਕਦੀ ਹੈ।

ਜਾਣਕਾਰਾਂ ਮੁਤਾਬਕ ਭਾਰਤੀ ਭੂਟਾਨ ਪਹਾੜਾਂ ਦੀ ਸੁੰਦਰਤਾ ਦੇਖਣ ਲਈ ਪਹੁੰਚਦੇ  ਸਨ ਉਹ ਇਸ ਫ਼ੀਸ ਦੇ ਲਾਗੂ ਹੋਣ ਕਰ ਕੇ ਹੁਣ ਭਾਰਤ ਦੇ ਹੀ ਦਾਰਜੀਲਿੰਗ, ਸਿਕਿਮ ਸਮੇਤ ਹੋਰ ਪਹਾੜੀ ਇਲਾਕਿਆਂ ਵਿਚ ਘੁੰਮਣ ਚਲੇ ਜਾਣਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ   Facebook  ਤੇ ਲਾਈਕ Twitter  ਤੇ follow  ਕਰੋ।