ਗਲੇਸ਼ੀਅਰ ਟੁੱਟਣ ਕਾਰਨ ਜਾਨ ਗਵਾਉਣ ਵਾਲੇ ਲੋਕਾਂ ਨੂੰ ਰਾਜ ਸਭਾ ‘ਚ ਦਿੱਤੀ ਸ਼ਰਧਾਂਜਲੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਉਤਰਾਖੰਡ ਤ੍ਰਾਸਦੀ ‘ਤੇ ਰਾਜ ਸਭਾ ‘ਚ ਬੋਲੇ ਗ੍ਰਹਿ ਮੰਤਰੀ, ਤਪੋਵਨ ਦੀ ਦੂਜੀ ਸੁਰੰਗ ‘ਚ ਫਸੇ 35 ਲੋਕ

Members of Rajya Sabha pay tribute to the victims

ਨਵੀਂ ਦਿੱਲੀ: ਰਾਜ ਸਭਾ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਤਰਾਖੰਡ ਵਿਚ ਗਲੇਸ਼ੀਅਰ ਟੁੱਟਣ ਮਗਰੋਂ ਹੋਈ ਤਬਾਹੀ ਸਬੰਧੀ ਅਪਣੇ ਬਿਆਨ ਦਿੱਤਾ। ਉਹਨਾਂ ਕਿਹਾ ਕਿ 7 ਫਰਵਰੀ 2021 ਦੇ ਸੈਟੇਲਾਈਟ ਦੇ ਅੰਕੜਿਆਂ ਅਨੁਸਾਰ ਰਿਸ਼ੀ ਗੰਗਾ ਨਦੀ ਦੇ ਕੈਚਮੈਂਟ ਏਰੀਆ ਵਿਚ ਸਮੁੰਦਰੀ ਤਲ ਤੋਂ 5600 ਮੀਟਰ ਉੱਚੇ ਗਲੇਸ਼ੀਅਰ ’ਤੇ ਇਕ ਤੂਫਾਨ ਆਇਆ, ਜੋ ਕਿ ਲਗਭਗ 14 ਵਰਗ ਕਿਲੋਮੀਟਰ ਦੇ ਖੇਤਰ ਜਿੰਨਾ ਵਿਸ਼ਾਲ ਸੀ, ਜਿਸ ਕਾਰਨ ਰਿਸ਼ੀ ਗੰਗਾ ਨਦੀ ਦੇ ਹੇਠਲੇ ਖੇਤਰ ਵਿਚ ਹੜ੍ਹ ਦੀ ਸਥਿਤੀ ਬਣ ਗਈ। 

ਉਹਨਾਂ ਦੱਸਿਆ ਕਿ ਸੁਰੰਗ ਵਿਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਪੂਰੀ ਰਾਤ ਕੋਸ਼ਿਸ਼ ਕੀਤੀ ਗਈ ਅਤੇ ਟਨਲ ਦੇ ਮੂੰਹ ਵਿਚ ਪਏ ਮਲਬੇ ਨੂੰ ਸਾਫ ਕੀਤਾ ਗਆ। ਸਾਡੇ ਲੋਕ ਕਾਫੀ ਅੰਦਰ ਤੱਕ ਗਏ। ਇਸ ਦੌਰਾਨ ਰਾਜ ਸਭਾ ਦੇ ਸੰਸਦ ਮੈਂਬਰਾਂ ਨੇ ਉਤਰਾਖੰਡ ਵਿਚ ਗਲੇਸ਼ੀਅਰ ਟੁੱਟਣ ਕਾਰਨ ਜਾਨ ਗਵਾਉਣ ਵਾਲੇ ਲੋਕਾਂ ਨੂੰ ਦਿੱਤੀ ਸ਼ਰਧਾਂਜਲੀ ਦਿੱਤੀ।

ਅਮਿਤ ਸ਼ਾਹ ਨੇ ਕਿਹਾ ਕਿ ਬਚਾਅ ਕਾਰਜ ਜਾਰੀ ਹੈ ਕੇਂਦਰ ਅਤੇ ਸੂਬੇ ਦੀਆਂ ਸਾਰੀਆਂ ਏਜੰਸੀਆਂ ਸਥਿਤੀ ਦੀ ਨਿਗਰਾਨੀ ਕਰ ਰਹੀਆਂ ਹਨ। ਉਹਨਾਂ ਦੱਸਿਆ ਕਿ ਤਪੋਵਨ ਦੀ ਦੂਜੀ ਸੁਰੰਗ ‘ਚ ਫਸੇ 35 ਲੋਕ ਫਸੇ ਹੋਏ ਹਨ। ਇਸ ਤੋਂ ਇਲਾਵਾ 197 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ।