ਪੁਲਿਸ ਵੱਲੋਂ ਕਿਸਾਨ ਅੰਦੋਲਨ ਵਾਲੀ ਥਾਂ 'ਤੇ ਕੈਮਰੇ ਲਾਉਣ ਦੀ ਤਿਆਰੀ ਨਿੱਜਤਾ 'ਤੇ ਹਮਲਾ- ਬੀਕੇਯੂ
ਕਿਹਾ ਅਸੀਂ ਅੰਦੋਲਨਕਾਰੀ ਹਾਂ ਪਰਜੀਵੀ ਨਹੀਂ
jaswinder singh
ਨਵੀਂ ਦਿੱਲੀ : ਹਰਿਆਣਾ ਪੁਲਿਸ ਦੇ ਇੱਕ ਐਸ ਪੀ ਵੱਲੋਂ ਟਿੱਕਰੀ ਬਾਰਡਰ 'ਤੇ ਦੋ ਢਾਈ ਕਿਲੋਮੀਟਰ ਤੱਕ ਕੈਮਰੇ ਲਾਉਣ ਦੀ ਇਜਾਜ਼ਤ ਮੰਗਣ ਦੀ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਮਹਿਲਾ ਵਿੰਗ ਦੀ ਸੂਬਾਈ ਆਗੂ ਨੇ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਟਿੱਕਰੀ ਬਾਰਡਰ ਨੇੜੇ ਪਕੌੜਾ ਚੌਂਕ 'ਤੇ ਲੱਗੀ ਸਟੇਜ ਤੋਂ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਢਾਈ ਮਹੀਨਿਆਂ ਤੋਂ ਕਿਸਾਨ ਦਿੱਲੀ ਦੇ ਬਾਰਡਰ 'ਤੇ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਸ਼ਾਂਤਮਈ ਸੰਘਰਸ਼ ਕਰ ਰਹੇ ਹਨ ਅਤੇ ਹਰਿਆਣਾ ਦੇ ਲੋਕ ਵੀ ਉਹਨਾਂ ਦਾ ਪੂਰਾ ਸਾਥ ਦੇ ਰਹੇ ਹਨ ।