ਜੰਮੂ-ਕਸ਼ਮੀਰ ਦੇ ਬੜਗਾਮ ਜਿਲ੍ਹੇ 'ਚੋਂ ਜਵਾਨ ਦੇ ਅਗਵਾਹ ਹੋਣ ਦੀ ਖ਼ਬਰ ਨੂੰ ਸੈਨਾ ਨੇ ਨਕਾਰਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ ਦੇ ਬਡਗਾਮ ਜਿਲ੍ਹੇ ਤੋਂ ਫੌਜ ਦੇ ਇਕ ਜਵਾਨ ਦੇ ਅਗਵਾ ਹੋਣ ਦੀ ਜਾਣਕਾਰੀ ਸਾਹਮਣੇ ਆਈ.........

Army refuses to announce news of young kidnapping in badgam

ਜੰਮੂ-ਕਸ਼ਮੀਰ- ਜੰਮੂ-ਕਸ਼ਮੀਰ ਦੇ ਬਡਗਾਮ ਜਿਲ੍ਹੇ ਤੋਂ ਫੌਜ ਦੇ ਇਕ ਜਵਾਨ ਦੇ ਅਗਵਾ ਹੋਣ ਦੀ ਜਾਣਕਾਰੀ ਸਾਹਮਣੇ ਆਈ ਸੀ। ਦੱਸਿਆ ਜਾ ਰਿਹਾ ਸੀ ਕਿ ਹਥਿਆਰਬੰਦ ਅਤਿਵਾਦੀਆਂ ਨੇ ਉਸਨੂੰ ਅਗਵਾਹ ਕਰ ਲਿਆ ਹੈ।  ਇਸ ਮਾਮਲੇ ਵਿੱਚ ਫੌਜ ਨੇ ਸਰਕਾਰੀ ਬਿਆਨ ਜਾਰੀ ਕੀਤਾ ਹੈ।  ਫੌਜ ਦਾ ਕਹਿਣਾ ਹੈ ਕਿ ਜਵਾਨ ਨੂੰ ਅਗਵਾਹ ਨਹੀਂ ਕੀਤਾ ਗਿਆ ਹੈ। ਉਹ ਸੁਰੱਖਿਅਤ ਹੈ।

ਉਸਦੇ ਅਗਵਾ ਹੋਣ ਨਾਲ ਸਬੰਧਤ ਮੀਡੀਆ ਰਿਪੋਰਟਾਂ ਗਲਤ ਹਨ। ਗਲਤ ਰਿਪੋਰਟਾਂ ਉੱਤੇ ਧਿਆਨ ਨਾ ਦਿੱਤਾ ਜਾਵੇ। ਪਹਿਲਾਂ ਜਾਣਕਾਰੀ ਸਾਹਮਣੇ ਆਈ ਸੀ ਕਿ ਫੌਜ ਦਾ ਇੱਕ ਜਵਾਨ ਇੱਕ ਮਹੀਨੇ ਦੀ ਛੁੱਟੀ ਉੱਤੇ ਬਡਗਾਮ ਜਿਲ੍ਹੇ ਵਿਚ ਸਥਿਤ ਆਪਣੇ ਘਰ ਕਾਜੀਪੋਰਾ ਚਦੂਰਾ ਆਇਆ ਹੋਇਆ ਸੀ।  ਅਤਿਵਾਦੀਆਂ ਨੇ ਉਸਦੇ ਘਰ ਹੱਲਾ ਬੋਲ ਦਿੱਤਾ ਅਤੇ ਅਗਵਾ ਕਰ ਲਿਆ।

ਮਾਮਲੇ ਦੀ ਜਾਣਕਾਰੀ ਸਾਹਮਣੇ ਆਉਂਦੇ ਹੀ ਫੌਜ ਦੇ ਸੀਨੀਅਰ ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ। ਇਸਦੇ ਬਾਅਦ ਫੌਜ ਵਲੋਂ ਬਿਆਨ ਜਾਰੀ ਕੀਤਾ ਗਿਆ ਕਿ ਜਵਾਨ ਸੁਰੱਖਿਅਤ ਹੈ।  ਉਸਦੇ ਲਾਪਤਾ ਹੋਣ ਦੀਆਂ ਮੀਡੀਆ ਰਿਪੋਰਟਾਂ ਗਲਤ ਹਨ।