ਮੀਟ ਮਾਰਕੀਟ ਵਿੱਚ ਵੀ ਕੋਰੋਨਾ ਵਾਇਰਸ ਦਾ ਅਸਰ
ਕੋਰੋਨਾ ਵਾਇਰਸ ਦੇ ਡਰ ਤੋਂ ਲੋਕ ਪੂਰੀ ਦੁਨੀਆ ਵਿੱਚ ਆਪਣੀ ਸਿਹਤ ਦਾ ਖਾਸ ਖਿਆਲ ਰੱਖ ਰਹੇ ਹਨ।
file photo
ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਡਰ ਤੋਂ ਲੋਕ ਪੂਰੀ ਦੁਨੀਆ ਵਿੱਚ ਆਪਣੀ ਸਿਹਤ ਦਾ ਖਾਸ ਖਿਆਲ ਰੱਖ ਰਹੇ ਹਨ। ਜ਼ਿਆਦਾਤਰ ਲੋਕ ਭੀੜ ਵਾਲੀ ਜਗ੍ਹਾ 'ਤੇ ਜਾਣ ਤੋਂ ਝਿਜਕ ਰਹੇ ਹਨ।
ਵਾਇਰਸ ਦੇ ਡਰ ਨੇ ਲੋਕਾਂ ਨੂੰ ਇੰਨਾ ਕਾਬੂ ਕਰ ਲਿਆ ਹੈ ਕਿ ਉਹ ਹੁਣ ਖਾਣ-ਪੀਣ ਦੀਆਂ ਚੀਜਾਂ ਸਾਵਧਾਨੀਆਂ ਨਾਲ ਵਰਤ ਰਹੇ ਹਨ। ਕੋਰੋਨਾ ਵਾਇਰਸ ਦਾ ਅਸਰ ਮੀਟ ਮਾਰਕਿਟ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ।
ਡਰ ਕਾਰਨ ਲੋਕ ਮਾਸ ਨਹੀਂ ਖਾ ਰਹੇ। ਮੀਟ ਮਾਰਕੀਟ ਵਿੱਚ ਲਗਭਗ 60% ਕਾਰੋਬਾਰ ਘਟਿਆ ਹੈ।ਹਾਲਾਂਕਿ ਸਰਕਾਰ ਨੇ ਇਕ ਸਰਕੂਲਰ ਦਿੱਤਾ ਹੈ ਕਿ ਮੀਟ ਖਾਣ ਨਾਲ ਕੋਰੋਨਾ ਨਹੀਂ ਹੁੰਦਾ ਪਰ ਫਿਰ ਵੀ ਲੋਕ ਡਰਦੇ ਹਨ।ਮੀਟ ਨਿਰਯਾਤ ਉਦਯੋਗ ਵਿੱਚ, ਰੋਜ਼ਾਨਾ ਲਗਭਗ 1500 ਤੋਂ 2000 ਕਰੋੜ ਦਾ ਘਾਟਾ ਮੰਨਿਆ ਜਾ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ