ਹੋਲੀ ਤੋਂ ਪਹਿਲਾਂ ਪੁਲਿਸ ਨੇ ਇਹਤਿਆਤ ਵਜੋਂ 'ਚ ਕੱਪੜੇ ਨਾਲ ਢਕੀ ਅਲੀਗੜ੍ਹ ਦੀ ਮਸਜਿਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸਨੂੰ ਰੰਗਾਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ, ਇਸ ਦਿਨ ਲੋਕ ਰੰਗਾਂ ਨਾਲ...

Halwaiyan masjid covered ahead of the holi festival in aligarh

ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਵਿਚ ਹੋਲੀ ਦੇ ਤਿਉਹਾਰ ਦੇ ਦਿਨ ਫਿਰਕੂ ਸਦਭਾਵਨਾ ਨੂੰ ਵਿਗਾੜਿਆ ਨਾ ਜਾਵੇ ਇਸ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਕਮਰ ਕੱਸ ਲਈ ਹੈ। ਪ੍ਰਸ਼ਾਸਨ ਨੇ ਸ਼ਾਂਤੀ ਵਿਵਸਥਾ ਬਣਾਏ ਰੱਖਣ ਲਈ ਅਲੀਗੜ੍ਹ ਦੇ ਸੰਵੇਦਨਸ਼ੀਲ ਅਬਦੁਲ ਕਰੀਮ ਚੌਰਾਹਾ ਕੋਲ ਮਸਜਿਦ ਨੂੰ ਪੂਰੀ ਤਰ੍ਹਾਂ ਢੱਕ ਦਿੱਤਾ ਹੈ ਤਾਂ ਜੋ ਹੋਲੀ ਦੌਰਾਨ ਕੋਈ ਮਸਜਿਦ ਤੇ ਰੰਗ ਨਾਲ ਪਾ ਸਕੇ।

ਮਾਮਲੇ ਵਿਚ ਸ਼ਹਿਰ ਦੇ ਐਸਪੀ ਅਭਿਸ਼ੇਕ ਨੇ ਇਕ ਨਿਊਜ਼ ਏਜੰਸੀ ਨੂੰ ਦਸਿਆ ਕਿ ਇਹ ਖੇਤਰ ਸੰਵੇਦਨਸ਼ੀਲ ਹੈ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵਿਵਾਦ ਦਾ ਨਾ ਹੋਵੇ। ਉਹਨਾਂ ਨੇ ਸਥਾਨਕ ਲੋਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਅਜਿਹਾ ਕਰਨਾ ਠੀਕ ਸਮਝਿਆ ਹੈ। ਲੋਕਾਂ ਨੇ ਵੀ ਇਸ ਸੁਝਾਅ ਵਿਚ ਸਹਿਮਤੀ ਜਤਾਈ ਹੈ ਤਾਂ ਜੋ ਸ਼ਾਂਤੀ ਦਾ ਮਾਹੌਲ ਬਣਿਆ ਰਹੇ। 

ਦਸ ਦਈਏ ਕਿ ਹੋਲੀ ਇਕ ਸਰਬ ਸਾਂਝਾ ਤਿਉਹਾਰ ਹੈ ਕੇਵਲ ਦੱਖਣ ਭਾਰਤ ਨੂੰ ਛੱਡ ਕੇ ਬਾਕੀ ਸਾਰੀ ਥਾਵਾਂ ਉੱਪਰ ਇਸ ਤਿਉਹਾਰ ਨੂੰ ਮਨਾਇਆ ਜਾਂਦਾ ਹੈ। ਹੋਲੀ ਦਾ ਤਿਉਹਾਰ ਫੱਗਣ ਮਹਿਨੇ ਦੀ ਪੂਰਨਮਾਸੀ ਵਾਲੇ ਦਿਨ ਮਨਾਇਆ ਜਾਂਦਾ ਹੈ। ਇਹ ਕਿਸੇ ਜਾਤੀ ਨਾਲ ਜੁੜਿਆ ਤਿਉਹਾਰ ਨਹੀਂ ਬਲਕਿ ਸਭ ਜਾਤਾਂ ਅਤੇ ਗੋਤਾਂ ਦੇ ਲੋਕ ਇਸ ਨੂੰ ਮਿਲ ਕੇ ਭਾਵਨਾਂ ਨਾਲ ਮਨਾਉਂਦੇ ਹਨ।

ਇਸਨੂੰ ਰੰਗਾਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ, ਇਸ ਦਿਨ ਲੋਕ ਰੰਗਾਂ ਨਾਲ ਇੱਕ ਦੂਜੇ ਨਾਲ ਹੋਲੀ ਦਾ ਤਿਉਹਾਰ ਮਨਾਉਂਦੇ ਅਤੇ ਖੁਸ਼ ਹੁੰਦੇ ਹਨ। ਇਸ ਤਿਉਹਾਰ ਨੂੰ ਵੱਖ-ਵੱਖ ਨਾਵਾਂ ਨਾਲ ਵੀ ਜਾਣਿਆਂ ਜਾਂਦਾ ਹੈ ਜਿਵੇਂ ਉੱਤਰ ਪ੍ਰਦੇਸ਼ ਵਿਚ ਇਸਨੂੰ ਫਾਗ ਜਾਂ ਫਾਗੂ ਪੂਰਨਿਮਾ ਦੇ ਨਾਂ ਨਾਵ ਜਾਣਿਆ ਜਾਂਦਾ ਹੈ। ਹਰਿਆਣੇ ਵਿੱਚ ਧੂਲੇਂਡੀ, ਮਹਾਰਾਸ਼ਟਰ ਵਿਚ ਰੰਗ ਪੰਚਮੀ, ਕੋਂਕਣ ਵਿਚ ਸ਼ਮੀਗੋ, ਬੰਗਾਲ ਵਿਚ ਬੰਸਤੇਤਣ ਅਤੇ ਤਾਮਿਲਨਾਡੂ ਵਿਚ ਪੋਂਡੀਗਈ ਦੇ ਨਾਵਾਂ ਨਾਵ ਜਾਣਿਆਂ ਜਾਂਦਾ ਹੈ। 

ਇਹ ਸਾਂਝੀਵਾਲਤਾ, ਆਪਸੀ ਸਨੇਹ-ਮੁਹੱਬਤ ਅਤੇ ਭਾਈਚਾਰਕ ਏਕਤਾ ਦਾ ਪ੍ਰਤੀਕ ਹੈ। ਇਤਿਹਾਸਕਾਰਾਂ ਅਨੁਸਾਰ ਇਹ ਤਿਉਹਾਰ ਪੁਰਤਾਨ ਕਾਲ ਤੋਂ ਮਨਾਇਆ ਜਾ ਰਿਹਾ ਹੈ। ਮਹਾਂ ਕਵੀ ਕਾਲੀਦਾਸ ਨੇ ਆਪਣੀ ਰਚਨਾ ਰਘੂ ਬੰਸ਼ ਵਿਚ ਇਰ ਉਤਸਵ ਨੂੰ ਰਿਤੂ-ਉਤਸਵ ਵਜੋਂ ਪੇਸ਼ ਕੀਤਾ ਹੈ।

ਜੈਮਿਨੀ ਰਚਿਤ ਗ੍ਰੰਥਾਂ ਸੀਮਾਂਸਾ ਸੂਤਰ ਅਤੇ ਕਥਾ ਗਾਹਰਿਆਂ ਸੂਤਰ ਵਿੱਚ ਹੋਲੀ ਮਨਾਏ ਜਾਣ ਦਾ ਵਰਣਨ ਆਉਂਦਾ ਹੈ। ਇਸ ਤੋਂ ਇਲਾਵਾ ਨਾਰਦ ਪੁਰਾਣ ਅਤੇ ਭਵਿਸ਼ਯ ਪੁਰਾਣ ਪੁਰਾਣਾਂ ਦੀਆਂ ਪੁਰਾਤਨ ਹਸਤ ਲਿਪੀਆਂ ਅਤੇ ਗ੍ਰੰਥਾਂ ਵਿੱਚ ਵੀ ਇਸਦਾ ਜ਼ਿਕਰ ਹੈ। ਸਤਵੀਂ ਸਦੀ ਵਿੱਚ ਦਾਨੇਸ਼ਵਰ ਹਰਿਆਣਾ ਵਿਚ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।