FCI ਫੁਰਮਾਨ ’ਤੇ ਲੋਕ ਸਭਾ ’ਚ ਹਰਸਿਮਰਤ ਬਾਦਲ ਅਤੇ ਪਿਯੂਸ਼ ਗੋਇਲ ਵਿਚਕਾਰ ਤਿੱਖੀ ਬਹਿਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

-ਪਿਯੂਸ਼ ਗੋਇਲ ਨੇ ਮੇਰੀ ਭੈਣ ਕਹਿਕੇ ਹਰਸਿਮਰਤ ਬਾਦਲ ਨੂੰ ਕੀਤਾ ਸੰਬੋਧਿਤ

Harsimrat Badal and Piyush Goyal

ਨਵੀਂ ਦਿੱਲੀ:  ਹਰਸਿਮਰਤ ਕੌਰ ਬਾਦਲ ਨੇ ਐਫਸੀਆਈ ਦੀ ਨਵੀਂ ਅਧਿਸੂਚਨਾ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਸਦਨ ਵਿਚ ਕਿਹਾ ਕਿ ਐਫਸੀਆਈ ਦੇ ਨਵੇਂ ਨਿਯਮ ਨਾਲ ਜੋ ਕਿਸਾਨ ਆਪਣੀ ਜ਼ਮੀਨ ਸਬੰਧੀ ਜਾਣਕਾਰੀ ਅਪਲੋਡ ਕਰੇਗਾ ਉਸ ਦੀ ਹੀ ਸਰਕਾਰੀ ਖਰੀਦ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਇਹ ਰਾਜ ਦੇ 40 ਫੀਸਦੀ ਕਿਸਾਨਾਂ ਦੇ ਨਾਲ ਬੇਇਨਸਾਫੀ ਹੈ।