ਨੌਦੀਪ ਦੀ ਜ਼ਮਾਨਤ 'ਤੇ ਹਰਸਿਮਰਤ ਕੌਰ ਬਾਦਲ ਦਾ ਟਵੀਟ,ਉਮੀਦ ਹੈ ਕਿ ਨੌਦੀਪ ਨੂੰ ਜਲਦ ਹੀ ਇਨਸਾਫ਼ ਮਿਲੇਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ ਕਿ ਹੁਣ ਉਮੀਦ ਕੀਤੀ ਜਾਂਦੀ ਹੈ ਕਿ ਮਜ਼ਦੂਰ ਕਾਰਕੁਨ ਨੂੰ ਜਲਦ ਹੀ ਇਨਸਾਫ਼ ਮਿਲੇਗਾ ।

harsimrat kaur badal

ਚੰਡੀਗੜ੍ਹ:ਨੌਦੀਪ ਦੀ ਹਾਲ ਹੀ ਵਿਚ ਹੋਈ ਜ਼ਮਾਨਤ ਤੋਂ ਬਾਅਦ ਕਈ ਰਾਜਨੀਤਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਇਸ  ਇਸੇ ਸਬੰਧ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਹਰਸਿਮਰਤ ਕੌਰ ਬਾਦਲ ਨੇ ਆਪਣੇ ਟਵੀਟ ‘ਤੇ ਮਜ਼ਦੂਰ ਕਾਰਕੁਨ ਨੌਦੀਪ ਦੀ ਰਿਹਾਈ ਵਧੀਆ ਦੱਸਿਆ ਹੈ । ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਅੱਜ 45 ਦਿਨਾਂ ਬਾਅਦ ਦਲਿਤ ਕਾਰਕੁਨ ਨੌਦੀਪ ਦੀ ਰਿਹਾਈ ਸੰਭਵ ਹੋਈ ਹੈ ਅਤੇ ਜਲਦੀ ਹੀ ਉਹ ਜੇਲ੍ਹ ਵਿੱਚੋਂ ਬਾਹਰ ਆ ਜਾਵੇਗੀ ।