ਲਾਲ ਕ੍ਰਿਸ਼ਨ ਅਡਵਾਨੀ ਨੇ ਲਈ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼, ਏਮਜ਼ ਜਾਕੇ ਲਗਵਾਇਆ ਟੀਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੀਜੇਪੀ ਦੇ ਦਿਗਜ਼ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਮੰਗਲਵਾਰ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼....

Lk Advani

ਨਵੀਂ ਦਿੱਲੀ: ਬੀਜੇਪੀ ਦੇ ਦਿਗਜ਼ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਮੰਗਲਵਾਰ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਈ ਹੈ। ਸਾਬਕਾ ਉਪ ਪ੍ਰਧਾਨ ਮੰਤਰੀ ਨੇ ਏਮਜ਼ ਹਸਪਤਾਲ ਵਿਚ ਜਾ ਕੇ ਟੀਕਾ ਲਗਵਾਇਆ ਹੈ। ਲਾਲ ਕ੍ਰਿਸ਼ਨ ਅਡਵਾਨੀ ਨੇ ਟੀਕਾ ਲਗਾਉਣ ਦੌਰਾਨ ਮੂੰਹ ਤੇ ਮਾਸਕ ਵੀ ਪਾਇਆ ਹੋਇਆ ਹੈ। ਕੋਰੋਨਾ ਵੈਕਸੀਨੇਸ਼ਨ ਦਾ ਦੂਜਾ ਰਾਉਂਡ ਇਕ ਮਾਰਚ ਤੋਂ ਸ਼ੁਰੂ ਹੋਇਆ ਹੈ, ਜਿਸਦੇ ਤਹਿਤ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਾਇਆ ਜਾ ਰਿਹਾ ਹੈ।

ਇਸਤੋਂ ਇਲਾਵਾ ਗੰਭੀਰ ਬੀਮਾਰੀ ਦਾ ਸ਼ਿਕਾਰ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੀ ਵੈਕਸੀਨ ਲਗਾਈ ਜਾ ਰਹੀ ਹੈ। ਵੈਕਸੀਨੇਸ਼ਨ ਦੇ ਦੂਜੇ ਰਾਉਂਡ ਦੇ ਪਹਿਲੀ ਹੀ ਦਿਨ ਸਵੇਰੇ-ਸਵੇਰੇ ਪੀਐਮ ਨਰਿੰਦਰ ਮੋਦੀ ਨੇ ਟੀਕਾ ਲਗਵਾਇਆ ਸੀ। ਉਸਤੋਂ ਬਾਅਦ ਬਿਹਾਰ ਦੇ ਸੀਐਮ ਨੀਤੀਸ਼ ਕੁਮਾਰ, ਦਿੱਲੀ ਦੇ ਅਰਵਿੰਦ ਕੇਜਰੀਵਾਲ ਅਤੇ ਓਡੀਸ਼ਾ ਦੇ ਸੀਐਮ ਨਵੀਨ ਪਟਨਾਇਕ ਨੇ ਟੀਕਾ ਲਗਵਾਇਆ ਸੀ।

ਪੀਐਮ ਨਰਿੰਦਰ ਮੋਦੀ ਤੋਂ ਇਲਾਵਾ ਸਿਹਤ ਮੰਤਰੀ ਡਾ. ਹਰਸ਼ਵਰਧਨ, ਗ੍ਰਹਿ ਮੰਤਰੀ ਅਮਿਤ ਸ਼ਾਹ, ਰਾਸ਼ਟਰਪਤੀ ਰਾਮਨਾਥ ਕੋਵਿੰਦ, ਸਮੇਤ ਵੱਡੀਆਂ ਦਿੱਗਜ਼ ਹਸਤੀਆਂ ਹੁਣ ਤੱਕ ਕੋਰੋਨਾ ਦਾ ਟੀਕਾ ਲਗਵਾ ਚੁੱਕੀਆਂ ਹਨ। 2009 ਵਿਚ ਬੀਜੇਪੀ ਦੇ ਪੀਐਮ ਉਮੀਦਵਾਰ ਰਹੇ ਲਾਲ ਕ੍ਰਿਸ਼ਨ ਅਡਵਾਨੀ ਨੇ 2019 ਵਿਚ ਲੋਕ ਸਭਾ ਦੀਆਂ ਚੋਣਾਂ ਨਹੀਂ ਲੜੀਆਂ ਸਨ। ਇਸਤੋਂ ਪਹਿਲਾਂ 2014 ਵਿਚ ਉਹ ਗਾਂਧੀਨਗਰ ਲੋਕ ਸਭਾ ਤੋਂ ਉਮੀਦਵਾਰ ਮੈਦਾਨ ਵਿਚ ਉਤਰੇ ਸਨ।

ਲਾਲ ਕ੍ਰਿਸ਼ਨ ਅਡਵਾਨੀ ਨੂੰ ਰਾਮ ਮੰਦਰ ਅੰਦੋਲਨ ਦੇ ਦੌਰਾਨ ਰਥ ਯਾਤਰਾ ਕੱਢਣ ਦੇ ਲਈ ਜਾਣਿਆ ਜਾਂਦਾ ਹੈ। ਬੀਜੇਪੀ ਨੂੰ ਦੋ ਸੀਟਾਂ ਵਿਚ ਮੁੱਖ ਵਿਰੋਧ ਧਿਰ ਅਤੇ ਫਿਰ ਸੱਤਾਧਾਰੀ ਪਾਰਟੀ ਬਣਾਉਣ ਵਾਲੇ ਲੋਕਾਂ ਵਿਚ ਲਾਲ ਕ੍ਰਿਸ਼ਨ ਅਡਵਾਨੀ ਨੂੰ ਯਾਦ ਕੀਤਾ ਜਾਂਦਾ ਹੈ। ਅਟਲ ਬਿਹਾਰੀ ਬਾਜਪਾਈ ਸਰਕਾਰ ਦੇ ਦੌਰ ਵਿਚ ਗ੍ਰਹਿ ਮੰਤਰੀ ਅਤੇ ਉਪ ਪ੍ਰਧਾਨ ਮੰਤਰੀ ਦੇ ਤੌਰ ਤੇ ਜਿੰਮੇਵਾਰ ਸਵਾਲ ਰਹੇ ਹਨ।