ਪਟਨਾ: ਲੋਕ ਸਭਾ ਚੋਣਾਂ 2019 ਵਿਚ ਬੇਗੂਸਰਾਏ ’ਤੇ ਸਾਰਿਆਂ ਦੀਆਂ ਨਜ਼ਰਾਂ ਹਨ। ਪਹਿਲੀ ਵਾਰ ਚੁਨਾਵੀ ਅਖਾੜੇ ਵਿਚ ਅਪਣੀ ਕਿਸਮਤ ਅਜਮਾਉਣ ਆਏ ਜੇਐਨਯੂ ਵਿਦਿਆਰਥੀ ਸੰਘ ਦੇ ਸਾਬਕਾ ਪ੍ਰਧਾਨ ਅਤੇ ਭਾਰਤੀ ਕਮਿਉਨਿਸਟ ਪਾਰਟੀ ਦੇ ਬੇਗੁਸਰਾਏ ਸੀਟ ਤੋਂ ਲੋਕ ਸਭਾ ਚੋਣਾਂ ਦੇ ਉਮੀਦਵਾਰ ਕਨੱਈਆ ਕੁਮਾਰਚ ਅੱਜ ਯਾਨੀ ਮੰਗਲਵਾਰ ਨੂੰ ਅਪਣਾ ਨਾਮ ਦਾਖਿਲ ਕਰਨਗੇ। ਦੱਸ ਦਈਏ ਕਿ ਇਸ ਸੀਟ ਤੇ ਵਿਰੋਧੀ ਧਿਰ ਤੋਂ ਬੀਜੇਪੀ ਕੇਂਦਰੀ ਮੰਤਰੀ ਗਿਰਿਰਾਜ ਸਿੰਘ ਅਤੇ ਰਾਜਦ ਮਹਾਗਠਜੋੜ ਤੋਂ ਤਨਵੀਰ ਹਸਨ ਚੋਣ ਲੜਨਗੇ।
ਜੋ ਕਿ ਕਨੱਈਆ ਦੇ ਵਿਰੋਧ ਵਿਚ ਮੁਕਾਬਲਾ ਕਰਨਗੇ। ਬੇਗੁਸਰਾਏ ਵਿਚ ਮੁਕਾਬਲਾ ਤਿਕੋਣਾ ਹੋ ਚੁੱਕਾ ਹੈ ਕਿਉਂਕਿ ਕਨੱਈਆ ਕੁਮਾਰ ਦਾ ਮੁਕਾਬਲਾ ਸਿਰਫ ਗਿਰਿਰਾਜ ਸਿੰਘ ਨਾਲ ਨਹੀਂ ਬਲਕਿ ਮਹਾਂਗਠਜੋੜ ਦੇ ਰਾਜਦ ਉਮੀਦਵਾਰ ਡਾ. ਤਨਵੀਰ ਹਸਨ ਨਾਲ ਵੀ ਹੈ। ਦੱਸ ਦਈਏ ਕਿ ਇਸ ਸੀਟ ਤੋਂ ਚੋਥੇ ਪੜਾਅ ਵਿਚ 29 ਅਪ੍ਰੈਲ ਨੂੰ ਵੋਟਿੰਗ ਹੋਵੇਗੀ। ਨਾਮਕਰਨ ਭਰਨ ਲਈ ਕਨੱਈਆ ਕੁਮਾਰ ਨੇ ਫੇਸਬੁੱਕ ਦੇ ਜ਼ਰੀਏ ਇਸ ਵਿਚ ਸ਼ਾਮਲ ਹੋਣ ਲਈ ਲੋਕਾਂ ਨੂੰ ਅਪੀਲ ਕੀਤੀ ਹੈ।
ਕਨੱਈਆ ਕੁਮਾਰ ਨੇ ਅਪਣੇ ਫੇਸਬੁੱਕ ਪੇਜ ਤੇ ਲਿਖਿਆ ਹੈ ਕਿ ਸਾਥੀਓ 9 ਅਪ੍ਰੈਲ, 2019 ਨੂੰ ਮੈਂ ਬੇਗੁਸਰਾਏ ਵਿਚ ਲੋਕ ਸਭਾ ਚੋਣਾਂ ਲਈ ਨਾਮਕਰਨ ਕਰਾਂਗਾ। ਇਹ ਚੋਣਾਂ ਮੈਂ ਇਕੱਲਾ ਨਹੀਂ ਲੜ ਰਿਹਾ, ਬਲਕਿ ਉਹ ਸਾਰੇ ਵੀ ਮੇਰੇ ਨਾਲ ਉਮੀਦਵਾਰ ਦੇ ਤੌਰ ਤੇ ਖੜੇ ਹਨ ਜੋ ਸਮਾਜ ਦੀ ਪਿਛਲੀ ਲਾਈਨ ਵਿਚ ਖੜੇ ਲੋਕਾਂ ਦੇ ਅਧਿਕਾਰੀਆਂ ਨਾਲ ਸੰਵਿਧਾਨ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਹਨ। ਤਾਕਤ ਕਿੰਨੀ ਵੀ ਵੱਡੀ ਹੋਵੇ ਇਕਜੁੱਟਤਾ ਨਾਲ ਉਸ ਜਜ਼ਬੇ ਦੇ ਸਾਹਮਣੇ ਛੋਟੀ ਪੈ ਜਾਂਦੀ ਹੈ ਜੋ ਤੁਹਾਡੀ ਹਰ ਗੱਲ ਵਿਚ ਝਲਕਦਾ ਹੈ।
ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਮੈਨੂੰ ਪੱਕਾ ਯਕੀਨ ਹੈ ਕਿ ਕੱਲ ਮੈਨੂੰ ਤੁਹਾਡਾ ਪਿਆਰ ’ਤੇ ਸਮਰਥਨ ਜ਼ਰੂਰ ਮਿਲੇਗਾ। ਉਮੀਦ ਹੈ ਕਿ ਜੋ ਸਾਥੀ ਬੇਗੁਸਰਾਏ ਵਿਚ ਹਨ ਉਹ ਸਮਾਂ ਕੱਢ ਕੇ ਇਸ ਮੌਕੇ ’ਤੇ ਮੇਰੇ ਨਾਲ ਜ਼ਰੂਰ ਮੌਜੂਦ ਰਹਿਣਗੇ। ਗਿਰਿਰਾਜ ਸਿੰਘ ਨਵਾਦਾ ਤੋਂ ਚੋਣਾਂ ਲੜਨ ਦੀ ਜ਼ਿੱਦ ਕਰ ਰਹੇ ਸੀ ਪਰ ਰਾਜਗ ਸਹਿਯੋਗੀਆਂ ਵਿਚ ਸੀਟਾਂ ਵੰਡ ਹੋ ਜਾਣ ਕਾਰਨ ਲੋਜਪਾ ਦੇ ਖੇਤਰ ਵਿਚ ਜਾਣ ਕਾਰਨ ਉਹਨਾਂ ਨੂੰ ਬੇਗੁਸਰਾਏ ਤੋਂ ਲੜਨ ਲਈ ਮਜ਼ਬੂਰ ਹੋਣਾ ਪਿਆ।
2014 ਵਿਚ ਭਾਜਪਾ ਦੇ ਭੋਲਾ ਸਿੰਘ ਨੇ ਤਨਵੀਰ ਹਸਨ ਨੂੰ 58 ਹਜ਼ਾਰ ਤੋਂ ਜ਼ਿਆਦਾ ਵੋਟਾਂ ਦਾ ਦਾਅਵਾ ਕਰਕੇ ਸੀਟ ’ਤੇ ਕਬਜ਼ਾ ਕੀਤਾ ਸੀ। ਭੋਲਾ ਸਿੰਘ ਸਾਬਕਾ ਭਾਕਪਾ ਨੇਤਾ ਸੀ ਜੋ ਭਾਜਪਾ ਵਿਚ ਸ਼ਾਮਲ ਹੋ ਗਏ ਸੀ। 34.31 ਫੀਸਦੀ ਵੋਟਾਂ ਦੀ ਹਿੱਸੇਦਾਰੀ ਨਾਲ ਹਸਨ ਨੂੰ ਕਰੀਬ 370000 ਵੋਟਾਂ ਮਿਲੀਆਂ ਸਨ। ਜਦਕਿ ਭੋਲਾ ਸਿੰਘ ਨੂੰ 39.72 ਫੀਸਦੀ ਵੋਟਾਂ ਹਿੱਸੇਦਾਰੀ ਨਾਲ 428000 ਵੋਟਾਂ ਹਾਸਲ ਹੋਈਆਂ ਸਨ।