ਅਯੁੱਧਿਆ ਰਾਮ ਮੰਦਰ ਲਈ ਸਰਕਾਰ ਦਾ ਵੱਡਾ ਫੈਸਲਾ, ਮੰਦਰ ਚ ਦਾਨ ਦੇਣ ਵਾਲਿਆਂ ਨੂੰ ਟੈਕਸ ਚ ਮਿਲੇਗੀ ਰਾਹਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਯੁੱਧਿਆ ਰਾਮ ਮੰਦਰ ਨੂੰ ਲੈ ਕੇ ਸਰਕਾਰ ਦੇ ਵੱਲੋਂ ਇਕ ਵੱਡਾ ਫੈਸਲਾ ਲਿਆ ਗਿਆ ਹੈ।

Photo

ਅਯੁੱਧਿਆ ਰਾਮ ਮੰਦਰ ਨੂੰ ਲੈ ਕੇ ਸਰਕਾਰ ਦੇ ਵੱਲੋਂ ਇਕ ਵੱਡਾ ਫੈਸਲਾ ਲਿਆ ਗਿਆ ਹੈ। ਜਿਸ ਵਿਚ ਅਯੁੱਧਿਆ ਰਾਮ ਮੰਦਰ ਵਿਚ ਦਾਨ ਕਰਨ ਵਾਲਿਆਂ ਨੂੰ ਟੈਕਸ ਵਿਚ ਰਾਹਤ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਸਾਲ 5 ਫਰਵਰੀ ਨੂੰ ਰਾਮ ਜਨਮ ਭੂਮੀਂ ਤੀਰਥ ਖੇਤਰ ਟਰੱਸਟ ਦਾ ਸੰਗਠਨ ਕੀਤਾ ਗਿਆ ਸੀ। ਜਿਸ ਤੋਂ ਬਾਅਦ ਮੰਦਰ ਨੂੰ ਬਣਾਉਂਣ ਦੇ ਲਈ ਇਸ ਦੇ ਤਹਿਤ ਦਾਨ ਲਏ ਜਾ ਰਹੇ ਹਨ।

ਜਿਸ ਵਿਚ ਦਾਨ ਕਰਨ ਵਾਲਿਆਂ ਨੂੰ 80G ਦੇ ਤਹਿਤ ਆਮਦਨ ਟੈਕਸ ਵਿਚ ਛੋਟ ਦਿੱਤੀ ਜਾਵੇਗੀ। ਜਿਸ ਬਾਰੇ ਕੇਂਦਰ ਸਰਕਾਰ ਨੇ ਸ਼ੁਕਰਵਾਰ ਨੂੰ ਇਕ ਨੋਟੀਫਕੇਸ਼ਨ ਜਾਰੀ ਕਰਕੇ ਜਾਣਕਾਰੀ ਦਿੱਤੀ ਹੈ।  ਦੱਸ ਦੱਈਏ ਕਿ ਸ਼ੁੱਕਰਵਾਰ ਨੂੰ ਇਸ ਨੋਟੀਫਕੇਸ਼ਨ ਨੂੰ ਜ਼ਾਰੀ ਕਰਦਿਆਂ ਕੇਂਦਰੀ ਸਿੱਧੇ ਕਰ ਬੋਰਡ (ਸੀਬੀਡੀਟੀ) ਨੇ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੂੰ ਇਤਿਹਾਸਕ ਮਹੱਤਵ ਅਤੇ ਸਰਵਜਨਕ ਪੂਜਾ ਦਾ ਸਥਾਨ ਕਿਹਾ ਹੈ।

ਟਰੱਸਟ ਨੂੰ ਦਾਨ ਕਰਨ ਵਾਲਿਆਂ ਨੂੰ ਧਾਰਾ 80G  ਦੇ ਤਹਿਤ 50 ਫੀਸਦ ਤੱਕ ਦੀ ਰਾਹਤ ਦਿੱਤੀ ਜਾਵੇਗੀ। ਦੱਸ ਦਈਏ ਕਿ ਸੈਕਸ਼ਨ 11 ਅਤੇ 12 ਦੇ ਅਧੀਨ ਟਰੱਸਟ ਦੀ ਕਮਾਈ ਨੂੰ ਛੋਟ ਦੇਣ ਦਾ ਪਹਿਲਾਂ ਹੀ ਫੈਸਲਾ ਲਿਆ ਗਿਆ ਹੈ। ਉਧਰ ਇਨਕਮ ਟੈਕਸ ਦੀ ਧਾਰਾ 80G  ਦੇ ਹਿਸਾਬ ਨਾਲ ਸਮਾਜਿਕ, ਰਾਜਨੀਤੀਕ

ਅਤੇ ਲੋਕ ਭਲਾਈ ਅਤੇ ਸਰਕਾਰੀ ਰਾਹਤ ਫੰਡਾਂ ਨੂੰ ਦਿੱਤੇ ਦਾਨ ਵਿਚ ਛੋਟ ਲੈਣ ਦਾ ਅਧਿਕਾਰ ਹੈ। ਇਸ ਦੇ ਨਾਲ ਇਹ ਵੀ ਜ਼ਿਕਰਯੋਗ ਹੈ ਕਿ ਇਹ ਛੋਟ ਹਰ ਦਾਨ ਉੱਤੇ ਹਮੇਸ਼ਾਂ ਇਕੋ ਵਰਗੀ ਨਹੀਂ ਹੋਵੇਗੀ। ਇਸ ਲਈ ਇਸ ਰਾਹਤ ਨੂੰ ਕੁਝ ਸ਼ਰਤਾਂ ਅਤੇ ਨਿਯਮਾਂ ਨਾਲ ਉਪਲਬਧ ਕਰਵਾਇਆ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।