Lockdown : ਇਨ੍ਹਾਂ ਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਸਰਕਾਰ ਕਰੇਗੀ ਏਅਰ ਲਿਫਟ, ਤਿਆਰ ਕੀਤਾ ਪਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਰੋਨਾ ਵਾਇਰਸ ਦੇ ਕਾਰਨ ਲੱਗੇ ਲੌਕਡਾਊਨ ਦੇ ਕਾਰਨ ਵੱਖ-ਵੱਖ ਮੁਲਕਾਂ ਵਿਚ ਭਾਰਤੀ ਨਾਗਰਿਕ ਫਸੇ ਹੋਏ ਹਨ।

Photo

ਨਵੀਂ ਦਿੱਲੀ : ਕਰੋਨਾ ਵਾਇਰਸ ਦੇ ਕਾਰਨ ਲੱਗੇ ਲੌਕਡਾਊਨ ਦੇ ਕਾਰਨ ਵੱਖ-ਵੱਖ ਮੁਲਕਾਂ ਵਿਚ ਭਾਰਤੀ ਨਾਗਰਿਕ ਫਸੇ ਹੋਏ ਹਨ, ਹੁਣ ਭਾਰਤ ਸਰਕਾਰ ਦੇ ਵੱਲੋਂ ਇਨ੍ਹਾਂ ਫਸੇ ਹੋਏ ਲੋਕਾਂ ਨੂੰ ਭਾਰਤ ਵਾਪਿਸ ਲਿਆਉਂਣ ਦਾ ਪਲਾਨ ਤਿਆਰ ਕੀਤਾ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਕੇਂਦਰ ਸਰਕਾਰ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਖਾੜੀ ਦੇਸ਼ਾਂ ਵਿਚ ਫਸੇ ਲੋਕਾਂ ਨੂੰ ਏਅਰਲਿਫਟ ਕਰਕੇ ਵਾਪਿਸ ਲਿਆਂਦਾ ਜਾਵੇਗਾ। ਹੁਣ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਹੁਣ ਭਾਰਤ ਸਰਕਾਰ ਯੂਰਪ ਅਤੇ ਅਮਰੀਕਾ ਵਿਚ ਫਸੇ ਭਾਰਤੀ ਨਾਗਰਿਕਾਂ ਨੂੰ ਵਾਪਿਸ ਲਿਆਉਂਣ ਦੀ ਮਨਜ਼ੂਰੀ ਦੇ ਦਿੱਤੀ ਹੈ।

7 ਮਈ ਤੋਂ ਸ਼ੁਰੂ ਹੋਣ ਵਾਲੇ ਇਸ ਅਭਿਆਨ ਵਿਚ ਸਭ ਤੋਂ ਪਹਿਲਾਂ ਖਾੜੀ ਦੇਸ਼ਾਂ ਵਿਚੋਂ ਭਾਰਤੀਆਂ ਨੂੰ ਵਾਪਿਸ ਲਿਆਉਂਣ ਦੀ ਪ੍ਰਕਿਆ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਬਾਅਦ ਪਹਿਲੇ ਹਫ਼ਤੇ ਲੰਡਨ, ਸਿੰਗਾਪੁਰ, ਸੈਨ ਫਰਾਂਸਿਸਕੋ, ਨਿਊਯਾਰਕ, ਵਾਸ਼ਿੰਗਟਨ, ਕੁਆਲਾਲੰਪੁਰ ਅਤੇ ਸ਼ਿਕਾਗੋ ਵਿਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਮੁਹਿੰਮ ਵਿੱਚ ਏਅਰ ਇੰਡੀਆ ਤੋਂ ਇਲਾਵਾ ਨਿੱਜੀ ਏਅਰਲਾਇੰਸ ਵੀ ਸ਼ਾਮਲ ਕੀਤੀ ਜਾਏਗੀ। ਨਾਗਰਿਕ ਉਡਾਣ ਮੰਤਰਾਲੇ ਦੇ ਸੂਤਰਾਂ ਨੇ ਇਹ ਵੀ ਦੱਸਿਆ ਹੈ ਕਿ ਖਾੜੀ ਦੇਸ਼ਾਂ ਤੋਂ ਆਉਣ ਵਾਲੀਆਂ ਉਡਾਣਾਂ ਕੋਚੀ ਅਤੇ ਕੋਜ਼ੀਕੋਡ ਜਾਣਗੀਆਂ, ਕਿਉਂਕਿ ਕੇਰਲ ਦੇ ਜ਼ਿਆਦਾਤਰ ਲੋਕ ਖਾੜੀ ਦੇਸ਼ਾਂ ਵਿਚ ਕੰਮ ਕਰਦੇ ਹਨ।

 ਜਦੋਂਕਿ ਅਮਰੀਕਾ ਅਤੇ ਬ੍ਰਿਟੇਨ ਤੋਂ ਆਉਣ ਵਾਲੀਆਂ ਉਡਾਣਾਂ ਦੀ ਸ਼ੁਰੂਆਤ ਦਿੱਲੀ, ਮੁੰਬਈ, ਹੈਦਰਾਬਾਦ ਅਤੇ ਬੰਗਲੁਰੂ ਵਿਚ ਉਤਾਰਿਆ ਜਾਵੇਗਾ। ਦੱਸ ਦੱਈਏ ਕਿ ਵਿਦੇਸ਼ੀ ਮੰਤਰਾਲੇ ਦੇ ਨਾਲ ਦੂਤਾਵਾਸ ਅਤੇ ਹਾਈ ਕਮਿਸ਼ਨ ਉਨ੍ਹਾਂ ਭਾਰਤੀ ਨਾਗਰਿਕਾਂ ਦੀ ਸੂਚੀ ਤਿਆਰ ਕਰ ਰਿਹਾ ਹੈ, ਜਿਹੜੇ ਲੋਕ ਦੇਸ਼ ਵਾਪਿਸ ਆਉਂਣਾ ਚਹਾਉਂਦੇ ਹਨ। ਦੱਸ ਦੱਈਏ ਕਿ ਸਰਕਾਰ ਦੇ ਵੱਲੋਂ ਇਨ੍ਹਾਂ ਯਾਤਰੀਆਂ ਦਾ ਖਰਚ ਨਹੀਂ ਚੁੱਕਿਆ ਜਾਵੇਗਾ, ਇਸ ਲਈ ਵਾਪਿਸ ਆਉਂਣ ਦੇ ਲਈ ਉਨ੍ਹਾਂ ਨੂੰ ਕਿਰਾਇਆ ਦੇਣਾ ਹੋਵੇਗਾ। ਫਲਾਈ ਲੈਣ ਤੋਂ ਪਹਿਲਾਂ ਸਾਰੇ ਯਾਤਰੀਆਂ ਦਾ ਮੈਡੀਕਲ ਚੈੱਕਅੱਪ ਕੀਤਾ ਜਾਵੇਗਾ।

ਇਸ ਵਿਚ ਕੇਲਵ ਬਿਨਾ ਲੱਛਣਾ ਵਾਲੇ ਯਾਤਰੀਆਂ ਨੂੰ ਹੀ ਯਾਤਰਾ ਕਰਨ ਦੀ ਆਗਿਆ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਯਾਤਰਾ ਸਮੇਂ ਇਨ੍ਹਾਂ ਸਾਰੇ ਨਾਗਰਿਕਾਂ ਨੂੰ ਸਿਹਤ ਮੰਤਰਾਲੇ ਵੱਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਹੋਵੇਗੀ ਅਤੇ ਨਾਲ ਹੀ ਯਾਤਰੀਆਂ ਨੂੰ ਭਾਰਤ ਵਾਪਸ ਆਉਣ 'ਤੇ ਅਰੋਗਿਆ ਸੇਤੂ ਐਪ' ਤੇ ਵੀ ਰਜਿਸਟਰ ਹੋਣਾ ਪਏਗਾ। ਸਾਰਿਆਂ ਦੀ ਮੈਡੀਕਲ ਜਾਂਚ ਕੀਤੀ ਜਾਏਗੀ। ਜਾਂਚ ਤੋਂ ਬਾਅਦ, ਸਬੰਧਤ ਰਾਜ ਸਰਕਾਰ ਉਨ੍ਹਾਂ ਨੂੰ ਦੋ ਹਫ਼ਤਿਆਂ ਲਈ ਹਸਪਤਾਲ ਜਾਂ ਕੁਆਰੰਟੀਨ ਵਿੱਚ ਰੱਖੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।