ਲੌਕਡਾਊਨ ਦੇ ਕਾਰਨ ਦੇਸ਼ 'ਚ ਤੇਲ ਦੀ ਮੰਗ ‘ਚ 46 ਫ਼ੀਸਦੀ ਆਈ ਕਮੀਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਕਰੋਨਾ ਵਾਇਰਸ ਦੇ ਨਾਲ ਨਜਿੱਠਣ ਦੇ ਲਈ ਲੌਕਡਾਊਨ ਲਗਾਇਆ ਗਿਆ ਹੈ। ਜਿਸ ਤੋਂ ਬਾਅਦ ਕੁਝ ਜਰੂਰੀ ਸੇਵਾਂਵਾਂ ਨੂੰ ਛੱਡ ਕੇ ਬਾਕੀ ਸਾਰੇ ਕੰਮਕਾਰ ਬੰਦ ਕੀਤੇ ਹੋਏ ਹਨ।

Photo

ਨਵੀਂ ਦਿੱਲੀ : ਦੇਸ਼ ਵਿਚ ਕਰੋਨਾ ਵਾਇਰਸ ਦੇ ਨਾਲ ਨਜਿੱਠਣ ਦੇ ਲਈ ਲੌਕਡਾਊਨ ਲਗਾਇਆ ਗਿਆ ਹੈ। ਜਿਸ ਤੋਂ ਬਾਅਦ ਕੁਝ ਜਰੂਰੀ ਸੇਵਾਂਵਾਂ ਨੂੰ ਛੱਡ ਕੇ ਬਾਕੀ ਸਾਰੇ ਕੰਮਕਾਰ ਬੰਦ ਕੀਤੇ ਹੋਏ ਹਨ। ਵਪਾਰ ਤੋਂ ਲੈ ਕੇ ਟਰਾਂਸਪੋਟ ਤੱਕ ਸਭ ਕੁਝ ਬੰਦ ਕੀਤਾ ਗਿਆ ਹੈ। ਅਜਿਹੇ ਵਿਚ ਪੈਟਰੋਲ-ਡੀਜ਼ਲ ਦੀ ਲਾਗਤ ਘੱਟਣੀ ਵੀ ਸੰਭਾਵਿਕ ਸੀ।

ਦੱਸ ਦੱਈਏ ਕਿ ਪਿਛਲੇ ਸਾਲ ਅਪ੍ਰੈਲ ਦੇ ਮੁਕਾਬਲੇ ਇਸ ਸਾਲ ਫਿਊਲ ਦੀ ਖਪਤ 45.8 ਫ਼ੀਸਦੀ ਤੱਕ ਘੱਟ ਹੋਈ ਹੈ। ਰਿਪੋਰਟਾਂ ਵਿਚ ਸਾਹਮਣੇ ਆਇਆ ਹੈ ਕਿ ਇਸ ਸਾਲ ਅਪ੍ਰੈਲ ਵਿਚ 9.93 ਮੀਲਿਅਨ ਟਨ ਫਿਊਲ ਦੀ ਖਪਤ ਹੋਈ ਹੈ। ਜੋ ਕਿ ਸਾਲ 2007 ਤੋਂ ਬਾਅਦ ਹੁਣ ਤੱਕ ਸਭ ਤੋਂ ਘੱਟ ਦਰਜ਼ ਹੋਈ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਪਹਿਲਾਂ ਦੇ ਮੁਕਾਬਲੇ ਪੈਟਰੋਲ ਦੀ ਵਿਰਕੀ 60.6 ਫੀਸਦੀ ਘਟ ਕੇ 0.97 ਮੀਲੀਅਨ ਟਨ ਰਹੀ ਹੈ।

ਇਸ ਤੋਂ ਇਲਾਵਾ ਡੀਜ਼ਲ ਦੀ ਖ਼ਪਤ ਵਿਚ ਵੀ ਇਸੇ ਤਰ੍ਹਾਂ 3.25 ਮਿਲੀਅਨ ਟਨ ਹੋਈ ਹੈ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਵਿਚ 55.6 ਫੀਸਦੀ ਘੱਟ ਹੋਈ ਹੈ। ਉਧਰ ਦੇਸ਼ ਦੇ ਸਟੇਟ ਫਿਊਲ ਰਿਟੇਲਰਸ ਦੇ ਵੱਲੋਂ ਅਪ੍ਰੈਲ ਦੇ ਪਿਛਲੇ ਦੋ ਹਫ਼ਤਿਆਂ ਵਿਚ ਪਿਛਲੇ ਸਾਲ ਦੇ ਮੁਕਾਬਲੇ 50 ਫੀਸਦੀ ਘੱਟ ਫਿਊਲ ਵੇਚਿਆ ਗਿਆ ਹੈ।

ਉੱਥੇ ਹੀ ਇਸ ਸਮੇਂ ਵਿਚ ਰਸੋਈ ਗੈਸ ਦੀ ਵਿਕਰੀ 12.1 ਫੀਸਦੀ ਵਧ ਕੇ 2.13 ਮਿਲੀਅਨ ਟਨ ਹੋ ਗਈ ਹੈ। ਦੱਸ ਦੱਈਏ ਕਿ ਇੰਟਰਨੈਸ਼ਨਲ ਐਮਰਜੈਂਸੀ ਗੈਸ ਨੇ ਆਪਣੀ ਇਕ ਤਾਜ਼ਾ ਰਿਪੋਰਟ ਵਿਚ ਕਿਹਾ ਹੈ ਕਿ ਦੇਸ਼ ਦੀ ਸਲਾਨਾ ਫਿਊਲ ਖ਼ਪਤ ਸਾਲ 2020 ਵਿਚ 5.6 ਫੀਸਦੀ ਘੱਟ ਹੋ ਜਾਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।