ਕਰਨਾਟਕ ਵਿਧਾਨ ਸਭਾ ਚੋਣਾਂ: ਚੋਣ ਕਮਿਸ਼ਨ ਨੇ ਕੀਤੀ 375 ਕਰੋੜ ਰੁਪਏ ਦੀ ਜ਼ਬਤੀ

ਏਜੰਸੀ

ਖ਼ਬਰਾਂ, ਰਾਸ਼ਟਰੀ

2018 ਦੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ 4.5 ਗੁਣਾ ਵੱਧ

Karnataka polls: Seizures of cash, liquor, freebies touch Rs 375 crore

 

ਬੰਗਲੌਰ: ਕਰਨਾਟਕ ਵਿਚ 29 ਮਾਰਚ ਨੂੰ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਹੁਣ ਤਕ ਕੁੱਲ 375 ਕਰੋੜ ਰੁਪਏ ਜ਼ਬਤ ਕੀਤੇ ਗਏ ਹਨ। ਚੋਣ ਕਮਿਸ਼ਨ ਨੇ ਇਹ ਜਾਣਕਾਰੀ ਦਿਤੀ। ਚੋਣ ਕਮਿਸ਼ਨ ਨੇ ਕਿਹਾ ਕਿ ਕਰਨਾਟਕ ਵਿਚ ਹੋਈ ਇਹ ਜ਼ਬਤੀ 2018 ਦੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ 4.5 ਗੁਣਾ ਵੱਧ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ 2018 ਵਿਚ 83.93 ਕਰੋੜ ਰੁਪਏ ਦੇ ਮੁਕਾਬਲੇ ਹੁਣ ਤਕ 375 ਕਰੋੜ ਰੁਪਏ ਦੀਆਂ ਜ਼ਬਤੀਆਂ ਦਰਜ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ: Linkedin ਨੇ 716 ਕਰਮਚਾਰੀਆਂ ਨੂੰ ਕੱਢਿਆ, ਛਾਂਟੀ ਨੂੰ ਦਸਿਆ ਮਜ਼ਬੂਰੀ

ਕਰਨਾਟਕ ਦੇ ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਕੁੱਲ ਜ਼ਬਤੀ (375.6 ਕਰੋੜ ਰੁਪਏ) ਵਿਚ ਨਕਦ (147 ਕਰੋੜ ਰੁਪਏ), ਸ਼ਰਾਬ (84 ਕਰੋੜ ਰੁਪਏ), ਸੋਨਾ ਅਤੇ ਚਾਂਦੀ (97 ਕਰੋੜ ਰੁਪਏ), ਮੁਫ਼ਤ ਤੋਹਫ਼ੇ (24 ਕਰੋੜ ਰੁਪਏ) ਅਤੇ ਨਸ਼ੀਲੇ ਪਦਾਰਥ (24 ਕਰੋੜ ਰੁਪਏ) ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸ ਜ਼ਬਤੀ ਸਬੰਧੀ 2,896 ਐਫ.ਆਈ.ਆਰਜ਼. ਦਰਜ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ: ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਵਿਅਕਤੀ ਦੀ ਮੌਤ 

ਜ਼ਿਕਰਯੋਗ ਹੈ ਕਿ ਕਰਨਾਟਕ ਵਿਚ 10 ਮਈ ਨੂੰ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ (9 ਮਾਰਚ ਤੋਂ 27 ਮਾਰਚ ਦੀ ਮਿਆਦ ਵਿਚ) ਕੁੱਲ 58 ਕਰੋੜ ਰੁਪਏ ਜ਼ਬਤ ਕੀਤੇ ਗਏ ਸਨ। ਸੂਬੇ ਵਿਚ 10 ਮਈ ਨੂੰ ਵੋਟਾਂ ਪੈਣਗੀਆਂ। ਕਰਨਾਟਕ ਦੇ ਚੋਣ ਨਤੀਜੇ 13 ਮਈ ਨੂੰ ਆਉਣਗੇ।