ਕੌਣ ਬਣੀ ਸਮਰਿਤੀ ਇਰਾਨੀ ਦੀ ਨਿਜੀ ਸਕੱਤਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਆਈਏਐਸ ਦੀ ਅਫ਼ਸਰ ਹੈ ਐਮ ਇਮਕੋਂਗਲਾ

Smriti Irani

ਨਵੀਂ ਦਿੱਲੀ: ਕਪੜਾ ਅਤੇ ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮਰਿਤੀ ਇਰਾਨੀ ਲਈ ਨਿਜੀ ਸਕੱਤਰ ਦੇ ਰੂਪ ਵਿਚ ਐਮ ਇਮਕੋਂਗਲਾ ਜਮੀਰ ਨੂੰ ਨਿਯੁਕਤ ਕੀਤਾ ਗਿਆ ਹੈ। ਉਹ ਇਕ ਆਈਐਸ ਆਫ਼ਸਰ ਹੈ ਜਿਹਨਾਂ ਨੇ 22 ਜੁਲਾਈ 2020 ਤਕ ਨਿਯੁਕਤ ਕੀਤਾ ਗਿਆ ਹੈ। ਐਮ ਇਮਕੋਂਗਲਾ ਜਮੀਰ ਪਹਿਲਾਂ ਵੀ ਸਮਰਿਤੀ ਇਰਾਨੀ ਲਈ ਬਤੌਰ ਨਿਜੀ ਸਕੱਤਰ ਨਿਯੁਕਤ ਕੀਤੀ ਗਈ ਸੀ। ਉਹ ਸਾਲ 2015 ਵਿਚਨਿਜੀ ਸਕੱਤਰ ਰੂਪ ਵਿਚ ਨਿਯੁਕਤ ਕੀਤੀ ਗਈ ਸੀ।

ਉਸ ਸਮੇਂ ਸਮਰਿਤੀ ਇਰਾਨੀ ਮਨੁੱਖੀ ਵਸੀਲੇ ਵਿਕਾਸ ਦੇ  ਮੰਤਰੀ ਸਨ। ਐਮ ਇਮਕੋਂਗਲਾ ਜਮੀਰ ਕਰਨਾਟਕ ਕੈਡਰ ਦੀ 2002 ਬੈਚ ਦੀ ਆਈਏਐਸ ਅਫ਼ਸਰ ਹੈ। ਸਾਲ 2015 ਵਿਚ ਆਈਏਐਸ ਅਫ਼ਸਰ ਐਮ ਇਮਕੋਂਗਲਾ ਜਮੀਰ ਸਮਰਿਤੀ ਇਰਾਨੀ ਦਾ ਨਿਜੀ ਸਕੱਤਰ ਨਿਯੁਕਤ ਕੀਤਾ ਗਿਆ ਸੀ। ਉਹਨਾਂ ਤੋਂ ਪਹਿਲਾਂ ਆਈਪੀਐਸ ਅਧਿਕਾਰੀ ਬਿਨੀਤਾ ਠਾਕੁਰ ਸਮਰਿਤੀ ਇਰਾਨੀ ਦੀ ਨਿਜੀ ਸਕੱਤਰ ਸੀ।

ਐਮ ਇਮਕੋਂਗਲਾ ਜਮੀਰ ਮੂਲ ਰੂਪ ਤੋਂ ਨਾਗਾਲੈਂਡ ਦੀ ਰਹਿਣ ਵਾਲੀ ਹੈ ਅਤੇ ਕਾਰਨਾਟਕ ਕੈਡਰ ਦੀ 2002 ਬੈਚ ਦੀ ਆਈਏਐਸ ਅਫ਼ਸਰ ਹੈ। ਦਸ ਦਈਏ ਕਿ ਇਸ ਵਾਰ ਲੋਕ ਸਭਾ ਚੋਣਾਂ ਵਿਚ ਸਮਰਿਤੀ ਇਰਾਨੀ ਨੇ ਕਾਂਗਰਸ ਦੇ ਪਰੰਪਰਾਗਤ ਗੜ੍ਹ ਅਮੇਠੀ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਹਰਾ ਦਿੱਤਾ ਹੈ। ਜਿਸ ਵਿਚ ਉਹਨਾਂ ਨੇ 55 ਹਜ਼ਾਰ ਤੋਂ ਜ਼ਿਆਦਾ ਵੋਟਾਂ ਦੇ ਅੰਤਰ ਨਾਲ ਰਾਹੁਲ ਨੂੰ ਹਰਾਇਆ ਸੀ।