ਮੋਦੀ ਕੈਬਨਿਟ ਵਿਚ ਸਮਰਿਤੀ ਇਰਾਨੀ ਨੂੰ ਮਿਲ ਸਕਦੀ ਹੈ ਵੱਡੀ ਜ਼ਿੰਮਵਾਰੀ
ਅਮੇਠੀ ਵਿਚ ਸਮਰਿਤੀ ਇਰਾਨੀ ਨੇ 55000 ਵੋਟਾਂ ਨਾਲ ਕੀਤੀ ਜਿੱਤ ਹਾਸਲ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਉਹਨਾਂ ਦੇ ਗੜ੍ਹ ਅਮੇਠੀ ਵਿਚ ਹਰਾ ਕੇ ਵੱਡੀ ਜਿੱਤ ਹਾਸਲ ਕਰਨ ਵਾਲੀ ਕੇਂਦਰੀ ਮੰਤਰੀ ਸਮਰਿਤੀ ਇਰਾਨੀ ਨੂੰ ਇਸ ਵਾਰ ਮੋਦੀ ਸਰਕਾਰ ਵਿਚ ਅਹਿਮ ਜ਼ਿੰਮੇਵਾਰੀ ਮਿਲ ਸਕਦੀ ਹੈ। ਇਸ ਤੋਂ ਪਹਿਲਾਂ ਵੀ ਉਹਨਾਂ ਨੂੰ ਮਨੁੱਖੀ ਸਰੋਤ ਮੰਤਰੀ ਬਣਾਇਆ ਗਿਆ ਸੀ। ਪਰ ਕਈ ਵਾਰ ਵਿਵਾਦਾਂ ਦੇ ਚਲਦੇ ਉਹਨਾਂ ਦੇ ਮੰਤਰਾਲੇ ਵਿਚ ਬਦਲਾਅ ਕੀਤਾ ਗਿਆ ਸੀ।
ਸਮਰਿਤੀ ਇਰਾਨੀ ਨੇ ਅਪਣੇ ਬਿਆਨ ਵਿਚ ਕਿਹਾ ਕਿ ਅਮੇਠੀ ਨੂੰ ਅਜਿਹਾ ਪ੍ਰਤੀਨਿਧ ਚਾਹੀਦਾ ਹੈ ਜੋ ਉਹਨਾਂ ਲਈ ਅਗਲੇ ਪੰਜ ਸਾਲ ਚੰਗੇ ਅਤੇ ਵਿਕਾਸ ਵਾਲੇ ਕੰਮ ਕਰ ਸਕੇ। ਇਰਾਨੀ ਨੇ ਕਿਹਾ ਕਿ ਉਹਨਾਂ ਦੀ ਜਿੱਤ ਮੋਦੀ ਸਰਕਾਰ ਦੇ ਵਿਕਾਸ ਦੇ ਏਜੰਡੇ ਨਾਲ ਹੋਈ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਅਮੇਠੀ ਵਿਚ ਲੋਕਾਂ ਨੇ 2014 ਵਿਚ ਭਾਜਪਾ ਲਈ ਵੱਡੀ ਗਿਣਤੀ ਵਿਚ ਵੋਟਿੰਗ ਕਰਕੇ ਉਹਨਾਂ ’ਤੇ ਭਰੋਸਾ ਜਤਾਇਆ ਹੈ ਅਤੇ ਉਸ ਭਰੋਸੇ ਨੂੰ ਕਾਇਮ ਰੱਖਣ ਲਈ ਉਹਨਾਂ ਨੇ ਪਿਛਲੇ ਪੰਜ ਸਾਲ ਉੱਥੇ ਕੰਮ ਕੀਤਾ ਹੈ।
ਇਰਾਨੀ ਨੇ 2014 ਵਿਚ ਵੀ ਗਾਂਧੀ ਨੂੰ ਵੱਡੀ ਚੁਣੌਤੀ ਦਿੱਤੀ ਸੀ। ਭਾਜਪਾ ਨੇ ਇਕ ਵਾਰ ਫਿਰ ਸਮਰਿਤੀ ਇਰਾਨੀ ਨੂੰ ਉਸੇ ਸੀਟ ਤੋਂ ਉਤਾਰਿਆ ਅਤੇ ਇਸ ਵਾਰ ਉਹ 55000 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ। ਇਰਾਨੀ ਨੇ ਗਾਂਧੀ ਦੇ ਅਮੇਠੀ ਦੇ ਵਿਕਾਸ ’ਤੇ ਧਿਆਨ ਨਾ ਦੇਣ ’ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਉਹਨਾਂ ਨੇ ਅਮੇਠੀ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਕੇਂਦਰ ਅਤੇ ਉਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਅਮੇਠੀ ਦੇ ਵਿਕਾਸ ਲਈ ਕੰਮ ਕਰ ਰਹੀ ਹੈ।
ਸਮਰਿਤੀ ਇਰਾਨੀ ਨੇ ਅਪਣੇ ਚੋਣ ਖੇਤਰ ਦੀ ਜਨਤਾ ਲਈ ਜਾਰੀ ਰਿਕਾਰਡ ਸੰਦੇਸ਼ ਵਿਚ ਕਿਹਾ ਕਿ ਅਪਣੇ ਸੰਕਲਪ ਨੂੰ ਦੁਹਰਾਉਂਦੀ ਹਾਂ ਕਿ ਅਗਾਮੀ ਪੰਜ ਸਾਲਾਂ ਵਿਚ ਹਰ ਪਿੰਡ ਤਕ, ਹਰ ਮਨੁੱਖ ਤਕ, ਨਿਆਂ ਪੰਚਾਇਤ ਤਕ ਸਮੱਸਿਆ ਦਾ ਹੱਲ ਪਹੁੰਚਾਉਣਾ ਮੇਰੀ ਜ਼ਿੰਮੇਵਾਰੀ ਹੈ। ਉਹਨਾਂ ਨੇ ਅਮੇਠੀ ਦੇ ਲੋਕਾਂ ਦਾ ਧੰਨਵਾਦ ਕੀਤਾ।