ਨੀਰਵ ਮੋਦੀ ਤੋ ਵਸੂਲੇ ਜਾਣਗੇ ਠੱਗੀ ਦੇ ਪੈਸੇ, ਅਦਾਲਤ ਵੱਲੋ 1400 ਕਰੋੜ ਦੀ ਜਾਇਦਾਦ ਜ਼ਬਤ ਕਰਨ ਦੇ ਆਦੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਦੀ ਪੰਜਾਬ ਨੈਸ਼ਨਲ ਬੈਂਕ ਨੂੰ 13 ਹਜ਼ਾਰ ਕਰੋੜ ਦਾ ਚੂਨਾ ਲਗਾ ਵਿਦੇਸ਼ ਫਰਾਰ ਹੋਏ ਨੀਰਵ ਮੋਦੀ ਨੂੰ ਵਿਸ਼ੇਸ਼ ਅਦਾਲਤ ਵੱਲੋਂ ਵੱਡਾ ਝਟਕਾ ਦਿੱਤਾ ਗਿਆ ਹੈ।

Nirav Modi

ਮੁੰਬਈ : ਭਾਰਤ ਦੀ ਪੰਜਾਬ ਨੈਸ਼ਨਲ ਬੈਂਕ ਨੂੰ 13 ਹਜ਼ਾਰ ਕਰੋੜ ਦਾ ਚੂਨਾ ਲਗਾ ਵਿਦੇਸ਼ ਫਰਾਰ ਹੋਏ ਨੀਰਵ ਮੋਦੀ ਨੂੰ ਵਿਸ਼ੇਸ਼ ਅਦਾਲਤ ਵੱਲੋਂ ਵੱਡਾ ਝਟਕਾ ਦਿੱਤਾ ਗਿਆ ਹੈ। ਇਸ ਵਿਚ ਹੁਣ ਪੀਐਮਐਲਏ ਦੀ ਅਦਾਲਤ ਨੇ ਸਰਕਾਰ ਨੂੰ ਮਨੀ ਲਾਂਡਰਿੰਗ ਦੇ ਕੇਸ ਵਿਚ ਨੀਰਵ ਮੋਦੀ ਦੀ ਸਾਰੀ ਜਾਇਦਾਦ ਜਬਤ ਕਰਨ ਦੇ ਆਦੇਸ਼ ਦੇ ਦਿੱਤੇ ਹਨ। ਜ਼ਿਕਰਯੋਗ ਹੈ ਕਿ ਇਹ ਆਦੇਸ਼ ਆਰਥਿਕ ਅਪਰਾਧੀ ਭਗੋੜਾ ਐਕਟ ਦੇ ਤਹਿਤ ਦਿੱਤਾ ਹੈ।

ਉਧਰ ਅਦਾਲਤ ਵਿਚ ਨੀਰਵ ਮੋਦੀ ਦੀ ਜਾਇਦਾਦ ਬਾਰੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਨੀਰਵ ਮੋਦੀ ਦੀ ਮੁੰਬਈ, ਦਿੱਲੀ, ਜੈਪੁਰ, ਅਲੀਬਾਗ, ਸੂਰਤ ਵਿਚ ਜਾਇਦਾਦ ਹੈ। ਹੁਣ ਲਗਭਗ 1400 ਕਰੋੜ ਦੀ ਜ਼ਾਇਦਾਦ ਤੇ ਭਾਰਤ ਸਰਕਾਰ ਦਾ ਅਧਿਕਾਰ ਹੋਵੇਗਾ। ਦੱਸ ਦੱਈਏ ਕਿ ਨੀਰਵ ਮੋਦੀ ਦੇ ਮੁੰਬਈ ਦੇ ਵਰਲੀ ਵਿਚ ਸਮੁੰਦਰ ਮਹਿਲ ਨਾਮਕ ਇਕ ਇਮਾਰਤ ਵਿਚ ਛੇ ਆਪਾਰਟਮੈਂਟ ਹਨ।

ਹਰੇਕ ਅਪਾਰਟਮੈਂਟ ਦੀ ਕੀਮਤ ਲਗਭਗ 100 ਕਰੋੜ ਹੈ। ਇਸ ਅਪਾਰਟਮੈਂਟ ਵਿਚ ਨੀਰਵ ਮੋਦੀ ਫਰਾਰ ਹੋਣ ਤੋਂ ਪਹਿਲਾਂ  ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਇਸ ਤੋਂ ਇਲਾਵਾ ਨੀਰਵ ਮੋਦੀ ਕੋਲ ਕਰੋੜਾਂ ਰੁਪਏ ਦੇ ਗਹਿਣੇ ਅਤੇ ਵੱਡੀ ਰਕਮ ਸੀ ਜੋ ਜ਼ਬਤ ਕਰ ਲਈ ਜਾਵੇਗੀ। ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਅਦਾਲਤ ਵਿਚ ਨੀਰਵ ਮੋਦੀ ਦੀ ਜਾਇਦਾਦ ਬਾਰੇ ਦਿੱਤੀ ਗਈ ਜਾਣਕਾਰੀ ਮੁਤਾਬਿਕ,

ਮੁੰਬਈ ਦੀ ਸੈਸ਼ਨ ਕੋਰਟ ਦੇ ਨੇੜੇ ਕਾਲਾਘੋੜਾ ਖੇਤਰ ਵਿਚ ਨੀਰਵ ਮੋਦੀ ਦੇ 3500 ਵਰਗ ਫੁੱਟ ਰਿਦਮ ਹਾਊਸ ਦੇ ਨਾਮ ਤੇ ਇਕ ਵੰਡਾ ਸੰਗੀਤ ਸਟੋਰ ਹੈ। ਬ੍ਰੈਚ ਕੈਂਡੀ ਰੋਡ ਨੇੜੇ ਦੱਖਣੀ ਮੁੰਬਈ ਚ ਪੇਡਰ ਰੋਡ ਤੇ ਜਾਇਦਾਦ ਦੀ ਇਕ ਉਚੀ ਇਮਾਰਤ ਚ ਇਕ ਫਲੈਟ ਹੈ, ਜੋ ਜ਼ਬਤ ਕਰ ਲਿਆ ਜਾਵੇਗਾ।  ਇਸ ਦੇ ਨਾਲ ਹੀ ਮੁੰਬਈ ਦੇ ਓਪੇਰਾ ਹਾਊਸ ਵਿਚ 3 ਫਲੈਟ ਵੀ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।