ਕੇਜਰੀਵਾਲ ਦੀ ਤਬੀਅਤ ਖ਼ਰਾਬ, ਅੱਜ ਹੋਵੇਗਾ ਕੋਰੋਨਾ ਦਾ ਟੈਸਟ
ਸਾਰੀਆਂ ਮੀਟਿੰਗਾਂ ਰੱਦ, ਮਨੀਸ਼ ਸਿਸੋਦੀਆ ਕਰਨਗੇ ਕੋਰੋਨਾ ਸਬੰਧੀ ਮੀਟਿੰਗਾਂ ਦੀ ਪ੍ਰਧਾਨਗੀ
ਨਵੀਂ ਦਿੱਲੀ: ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਬੁਖ਼ਾਰ ਹੋ ਗਿਆ ਹੈ ਅਤੇ ਬਲਗਮ ਵੀ ਬਣ ਰਹੀ ਹੈ, ਜਿਸ ਪਿਛੋਂ ਉਨ੍ਹਾਂ ਅਪਣੀ ਸਰਕਾਰੀ ਰਿਹਾਇਸ਼ ਵਿਖੇ ਖ਼ੁਦ ਨੂੰ ਵੱਖ ਕਰ ਲਿਆ ਹੈ।
ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਮੀਡੀਆ ਨੂੰ ਦਸਿਆ ਕਿ 7 ਜੂਨ ਐਤਵਾਰ ਦੁਪਹਿਰ ਤੋਂ ਮੁੱਖ ਮੰਤਰੀ ਦੀ ਤਬੀਅਤ ਕੁੱਝ ਢਿੱਲੀ ਹੋ ਗਈ ਹੈ ਤੇ ਉਨ੍ਹਾਂ ਨੂੰ ਬੁਖ਼ਾਰ ਹੋਣ ਦੇ ਨਾਲ ਗਲੇ ਵਿਚ ਪੀੜ ਵੀ ਹੈ।
ਉਹ ਸ਼ੂਗਰ ਦੇ ਮਰੀਜ਼ ਵੀ ਹਨ, ਜਿਸ ਕਰ ਕੇ ਡਾਕਟਰਾਂ ਨੇ ਉਨ੍ਹਾਂ ਨੂੰ ਮੀਟਿੰਗਾਂ ਨਾ ਕਰਨ ਅਤੇ ਮੁਕੰਮਲ ਅਰਾਮ ਕਰਨ ਦੀ ਸਲਾਹ ਦਿਤੀ ਹੈ। ਜਿਸ ਪਿਛੋਂ ਉਨ੍ਹਾਂ ਘਰ ਵਿਚ ਹੀ ਅਪਣੇ ਆਪ ਨੂੰ ਵੱਖ ਕਰ ਲਿਆ ਹੈ।
ਮੰਗਲਵਾਰ ਨੂੰ ਉਨ੍ਹਾਂ ਦਾ ਕੋਰੋਨਾ ਦਾ ਟੈਸਟ ਹੋਵੇਗਾ। ਰੱਬ ਉਨ੍ਹਾਂ ਨੂੰ ਛੇਤੀ ਤੰਦਰੁਸਤ ਕਰੇ। ਤਬੀਅਤ ਖ਼ਰਾਬ ਹੋਣ ਪਿਛੋਂ ਕੇਜਰੀਵਾਲ ਨੇ ਸਾਰੀਆਂ ਮੀਟਿੰਗਾਂ ਰੱਦ ਕਰ ਦਿਤੀਆਂ ਹਨ। ਉਨ੍ਹਾਂ ਦੀ ਗੈਰ ਹਾਜ਼ਰੀ ਵਿਚ ਉਪ ਮੁਖ ਮੰਤਰੀ ਮਨੀਸ਼ ਸਿਸੋਦੀਆ ਕਰੋਨਾ ਨਾਲ ਨਜਿੱਠਣ ਲਈ ਮੀਟਿੰਗਾਂ ਕਰਨਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।