NCP ਮੁਖੀ ਸ਼ਰਦ ਪਵਾਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਸੁਪ੍ਰੀਆ ਸੁਲੇ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੁਪ੍ਰੀਆ ਸੂਲੇ ਨੇ ਪੁਲਿਸ ਨਾਲ ਧਮਕੀ ਭਰੇ ਸੰਦੇਸ਼ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

NCP Chief Sharad Pawar receives death threats


ਮੁੰਬਈ: ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਦੇ ਪ੍ਰਧਾਨ ਸ਼ਰਦ ਪਵਾਰ ਨੂੰ ਸੋਸ਼ਲ ਮੀਡੀਆ 'ਤੇ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਪਾਰਟੀ ਨੇ ਸ਼ੁਕਰਵਾਰ ਨੂੰ ਇਹ ਦਾਅਵਾ ਕੀਤਾ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੁੰਬਈ ਪੁਲਿਸ ਐਫ.ਆਈ.ਆਰ. ਦਰਜ ਕਰ ਰਹੀ ਹੈ।

ਇਹ ਵੀ ਪੜ੍ਹੋ: ਸਿੰਧੀਆ ਨੇ MP ਅਰੋੜਾ ਨੂੰ ਦਿਤਾ ਜਵਾਬ, ਦੁਨੀਆ ਦੇ ਕਿਸੇ ਵੀ ਹਿੱਸੇ 'ਚ ਉਡਾਣ ਭਰਨ ਵਾਸਤੇ ਅੱਡੇ ਲਈ ਸਾਰੀਆਂ ਮਨਜ਼ੂਰੀਆਂ 

ਪਵਾਰ ਦੀ ਧੀ ਅਤੇ ਲੋਕ ਸਭਾ ਮੈਂਬਰ ਸੁਪ੍ਰੀਆ ਸੁਲੇ ਦੀ ਅਗਵਾਈ ਵਿਚ ਐਨ.ਸੀ.ਪੀ. ਆਗੂਆਂ ਦਾ ਇਕ ਵਫ਼ਦ ਮੁੰਬਈ ਪੁਲਿਸ ਮੁਖੀ ਵਿਵੇਕ ਫਣਸਾਲਕਰ ਨੂੰ ਮਿਲਿਆ ਅਤੇ ਕਾਰਵਾਈ ਦੀ ਮੰਗ ਕੀਤੀ। ਐਨ.ਸੀ.ਪੀ. ਆਗੂਆਂ ਨੇ ਪੁਲਿਸ ਨੂੰ ਦਸਿਆ ਕਿ ਪਵਾਰ (82) ਨੂੰ ਫੇਸਬੁੱਕ 'ਤੇ ਇਕ ਸੰਦੇਸ਼ ਮਿਲਿਆ, ਜਿਸ ਵਿਚ ਲਿਖਿਆ ਸੀ, "ਉਨ੍ਹਾਂ ਦਾ ਵੀ (ਨਰਿੰਦਰ) ਦਾਭੋਲਕਰ ਵਰਗਾ ਹਸ਼ਰ ਹੋਵੇਗਾ”।  

ਇਹ ਵੀ ਪੜ੍ਹੋ: ਪਹਿਲਵਾਨਾਂ ਵਿਰੁਧ ਨਫ਼ਰਤੀ ਭਾਸ਼ਣ ਦਾ ਕੋਈ ਮਾਮਲਾ ਨਹੀਂ ਬਣਦਾ: ਦਿੱਲੀ ਪੁਲਿਸ ਨੇ ਅਦਾਲਤ ਨੂੰ ਕਿਹਾ

ਅੰਧਵਿਸ਼ਵਾਸ ਵਿਰੁਧ ਲੜਨ ਵਾਲੇ ਨਰਿੰਦਰ ਦਾਭੋਲਕਰ ਦੀ 20 ਅਗਸਤ 2013 ਨੂੰ ਪੁਣੇ ਵਿਚ ਸਵੇਰ ਦੀ ਸੈਰ ਦੌਰਾਨ ਅਣਪਛਾਤੇ ਬਾਈਕ ਸਵਾਰ ਹਮਲਾਵਰਾਂ ਨੇ ਗੋਲੀ ਮਾਰ ਕੇ ਹਤਿਆ ਕਰ ਦਿਤੀ ਸੀ। ਸੂਲੇ ਨੇ ਪੁਲਿਸ ਨਾਲ ਧਮਕੀ ਭਰੇ ਸੰਦੇਸ਼ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਇਹ ਵੀ ਪੜ੍ਹੋ: ਅਜੀਬੋ-ਗਰੀਬ ਮਾਮਲਾ: ਬੈਂਕ ਮੈਨੇਜਰ ਨੇ ਔਰਤ ਦੇ ਕੱਪੜੇ ਪਹਿਨ ਕੇ ਕੀਤੀ ਖ਼ੁਦਕੁਸ਼ੀ

ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਐਨ.ਸੀ.ਪੀ. ਮੁਖੀ ਨੂੰ ਮਿਲੀਆਂ ਧਮਕੀਆਂ ਬਾਰੇ ਜਾਣਕਾਰੀ ਦਿਤੀ ਗਈ ਹੈ। ਉਨ੍ਹਾਂ ਕਿਹਾ, ''ਅਸੀਂ ਇਸ ਦੀ ਜਾਂਚ ਕਰ ਰਹੇ ਹਾਂ।" ਅਧਿਕਾਰੀ ਨੇ ਕਿਹਾ ਕਿ ਐਨ.ਸੀ.ਪੀ. ਨੇ ਸ਼ਿਕਾਇਤ ਦਰਜ ਕਰਵਾਉਣ ਲਈ ਨੁਮਾਇੰਦੇ ਭੇਜੇ ਸਨ। ਉਨ੍ਹਾਂ ਕਿਹਾ, "ਪੁਲਿਸ ਇਸ ਸਬੰਧ ਵਿਚ ਦੱਖਣੀ ਜ਼ੋਨ ਸਾਈਬਰ ਪੁਲਿਸ ਸਟੇਸ਼ਨ ਵਿਚ ਐਫ.ਆਈ.ਆਰ. ਦਰਜ ਕਰ ਰਹੀ ਹੈ।"