ਸ਼ਰਦ ਪਵਾਰ ਨੇ NCP ਮੁਖੀ ਦੇ ਅਹੁਦੇ ਤੋਂ ਦਿਤਾ ਅਸਤੀਫ਼ਾ, ਪੜ੍ਹੋ ਕੀ ਕਿਹਾ

ਏਜੰਸੀ

ਖ਼ਬਰਾਂ, ਰਾਜਨੀਤੀ

ਐਨ.ਸੀ.ਪੀ. ਆਗੂਆਂ ਅਤੇ ਵਰਕਰਾਂ ਵਲੋਂ ਕੀਤਾ ਗਿਆ ਵਿਰੋਧ

Sharad Pawar steps down as NCP president

 

ਮੁੰਬਈ: ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਦੇ ਪ੍ਰਧਾਨ ਸ਼ਰਦ ਪਵਾਰ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਫ਼ੈਸਲਾ ਕੀਤਾ ਹੈ। ਪਵਾਰ ਨੇ ਇਥੇ ਯਸ਼ਵੰਤਰਾਓ ਚਵਾਨ ਪ੍ਰਤਿਸ਼ਠਾਨ ਵਿਚ ਅਪਣੀ ਆਤਮਕਥਾ ਜਾਰੀ ਕਰਨ ਮੌਕੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ, ਜਿਸ ਦਾ ਐਨ.ਸੀ.ਪੀ. ਆਗੂਆਂ ਅਤੇ ਵਰਕਰਾਂ ਵਲੋਂ ਵਿਰੋਧ ਕੀਤਾ ਗਿਆ। ਪਵਾਰ ਨੇ ਕਿਹਾ, "ਮੈਂ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਦਾ ਅਹੁਦਾ ਛੱਡਣ ਦਾ ਫ਼ੈਸਲਾ ਕੀਤਾ ਹੈ।"

ਇਹ ਵੀ ਪੜ੍ਹੋ: ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੇ ‘ਗੌਡਫ਼ਾਦਰ' ਜੈਫ਼ਰੀ ਹਿੰਟਨ ਨੇ ਗੂਗਲ ਤੋਂ ਦਿਤਾ ਅਸਤੀਫ਼ਾ

ਉਨ੍ਹਾਂ ਪਾਰਟੀ ਦੀ ਭਵਿੱਖੀ ਰਣਨੀਤੀ ਤੈਅ ਕਰਨ ਲਈ ਸੀਨੀਅਰ ਆਗੂਆਂ ਦਾ ਪੈਨਲ ਬਣਾਉਣ ਦਾ ਐਲਾਨ ਕੀਤਾ। ਹਾਲਾਂਕਿ ਐਨ.ਸੀ.ਪੀ. ਨੇਤਾਵਾਂ ਅਤੇ ਵਰਕਰਾਂ ਨੇ ਪਵਾਰ ਨੂੰ ਫ਼ੈਸਲਾ ਵਾਪਸ ਲੈਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਉਹ ਉਦੋਂ ਤਕ ਸਮਾਗਮ ਵਾਲੀ ਥਾਂ ਤੋਂ ਨਹੀਂ ਜਾਣਗੇ ਜਦ ਤਕ ਪਵਾਰ ਫ਼ੈਸਲਾ ਵਾਪਸ ਨਹੀਂ ਲੈਂਦੇ। ਸਾਬਕਾ ਕੇਂਦਰੀ ਮੰਤਰੀ ਅਤੇ ਮਹਾਰਾਸ਼ਟਰ ਦੇ ਚਾਰ ਵਾਰ ਮੁੱਖ ਮੰਤਰੀ ਰਹਿ ਚੁੱਕੇ ਪਵਾਰ ਨੇ ਐਨ.ਸੀ.ਪੀ., ਕਾਂਗਰਸ ਅਤੇ ਸ਼ਿਵ ਸੈਨਾ ਦੇ ਮਹਾ ਵਿਕਾਸ ਅਘਾੜੀ (ਐਮ.ਵੀ.ਏ.) ਗਠਜੋੜ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ।

ਇਹ ਵੀ ਪੜ੍ਹੋ: ਮਹਾਤਮਾ ਗਾਂਧੀ ਦੇ ਪੋਤੇ ਅਰੁਣ ਗਾਂਧੀ ਦਾ ਹੋਇਆ ਦਿਹਾਂਤ, 89 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ

4 ਦਿਨ ਪਹਿਲਾਂ ਸ਼ਰਦ ਪਵਾਰ ਨੇ ਕਿਹਾ ਸੀ ਕਿ ਰੋਟੀ ਪਲਟਣ ਦਾ ਸਮਾਂ ਆ ਗਿਆ ਹੈ। ਕਿਸੇ ਨੇ ਮੈਨੂੰ ਕਿਹਾ ਕਿ ਰੋਟੀ ਸਹੀ ਸਮੇਂ ’ਤੇ ਪਲਟਣੀ ਹੈ। ਨਾ ਪਲਟੀ ਤਾਂ ਕੌੜੀ ਹੋ ਜਾਂਦੀ ਹੈ। ਜ਼ਿਕਰਯੋਗ ਹੈ ਕਿ ਸ਼ਰਦ ਪਵਾਰ ਦੀ ਧੀ ਸੁਪ੍ਰੀਆ ਸੂਲੇ ਨੇ 15 ਦਿਨ ਪਹਿਲਾਂ ਹੀ ਕਿਹਾ ਸੀ ਕਿ ਆਉਣ ਵਾਲੇ 15 ਦਿਨਾਂ 'ਚ 'ਦੋ ਵੱਡੇ ਸਿਆਸੀ ਧਮਾਕੇ' ਹੋਣ ਵਾਲੇ ਹਨ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸੁਪ੍ਰੀਆ ਸੁਲੇ ਨੇ ਕਿਹਾ ਸੀ ਕਿ ਇਕ (ਧਮਾਕਾ) ਦਿੱਲੀ ਅਤੇ ਇਕ ਮਹਾਰਾਸ਼ਟਰ ਵਿਚ ਹੋਵੇਗਾ।

ਇਹ ਵੀ ਪੜ੍ਹੋ: ਯੂਥ ਏਸ਼ੀਅਨ ਐਥਲੈਟਿਕਸ ਚੈਂਪੀਅਨਸ਼ਿਪ: ਚੰਡੀਗੜ੍ਹ ਦੀ ਸ਼ਿਰੀਨ ਨੇ ਏਸ਼ੀਅਨ ਐਥਲੈਟਿਕਸ 'ਚ ਜਿੱਤਿਆ ਸੋਨ ਤਗਮਾ

ਸ਼ਰਦ ਪਵਾਰ ਦੀ ਥਾਂ ਪਾਰਟੀ ਪ੍ਰਧਾਨ ਕੌਣ ਹੋਵੇਗਾ, ਇਸ ਬਾਰੇ ਅਜੇ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਹਾਲਾਂਕਿ ਪਵਾਰ ਦਾ ਇਹ ਵੱਡਾ ਫ਼ੈਸਲਾ ਉਨ੍ਹਾਂ ਦੇ ਭਤੀਜੇ ਅਤੇ ਐਨ.ਸੀ.ਪੀ. ਨੇਤਾ ਅਜੀਤ ਪਵਾਰ ਦੇ ਭਾਜਪਾ 'ਚ ਸ਼ਾਮਲ ਹੋਣ ਦੀਆਂ ਅਟਕਲਾਂ ਵਿਚਾਲੇ ਆਇਆ ਹੈ। ਸ਼ਰਦ ਪਵਾਰ ਨੇ 1999 ਵਿਚ ਕਾਂਗਰਸ ਤੋਂ ਵਖ ਹੋ ਕੇ ਐਨ.ਸੀ.ਪੀ. ਬਣਾਈ ਸੀ। ਉਸ ਤੋਂ ਬਾਅਦ ਤੋਂ ਹੀ ਉਹ ਪਾਰਟੀ ਪ੍ਰਧਾਨ ਹਨ।