ਮਹਾਰਾਸ਼ਟਰ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਰਾਜ ਠਾਕਰੇ ਨੇ ਕੀਤੀ ਸੋਨੀਆ ਗਾਂਧੀ ਨਾਲ ਮੁਲਾਕਾਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਉਹਨਾਂ ਨੇ ਈਵੀਐਮ ਦੇ ਮੁੱਦੇ ਅਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਸੂਬੇ ਦੇ ਮੌਜੂਦਾ ਰਾਜਨੀਤੀਕ ਹਾਲਾਤ ਤੇ ਚਰਚਾ ਕੀਤੀ।

Ahead Of Maharashtra Assembly Polls, Raj Thackeray Meets Sonia Gandhi In Delhi

ਨਵੀਂ ਦਿੱਲੀ- ਮਹਾਰਾਸ਼ਟਰ ਨਵ ਨਿਰਮਾਣ ਸੈਨਾ ਦੇ ਨੇਤਾ ਰਾਜ ਠਾਕਰੇ ਨੇ ਕਾਂਗਰਸ ਸਾਂਸਦ ਦਲ ਦੀ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਹਾਲਾਂਕਿ  ਮਹਾਰਾਸ਼ਟਰ ਵਿਚ ਇਸ ਸਾਲ ਦੇ ਅੰਤ ਵਿਚ ਜਾਂ ਫਿਰ ਅਗਲੇ ਸਾਲ ਦੀ ਸ਼ੁਰੂਆਤ ਵਿਚ ਵਿਧਾਨ ਸਭਾ ਚੋਣਾਂ ਹੋਣਗੀਆਂ ਅਤੇ ਇਸ ਮੁਲਾਕਾਤ ਨੂੰ ਰਾਜਨੈਤਿਕ ਕਾਰੀਡੋਰ ਵਿਚ ਆਗੂ ਗਠਬੰਧਨ ਦੀ ਸੰਭਾਵਨਾ ਨਾਲ ਦੇਖ ਰਹੇ ਹਨ।

ਫਿਲਹਾਲ ਰਾਜ ਠਾਕਰੇ ਨੇ ਸੋਨੀਆ ਗਾਂਧੀ ਦੀ ਰਿਹਾਇਸ਼ ਤੇ ਉਹਨਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੇ ਈਵੀਐਮ ਦੇ ਮੁੱਦੇ ਅਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਸੂਬੇ ਦੇ ਮੌਜੂਦਾ ਰਾਜਨੀਤੀਕ ਹਾਲਾਤ ਤੇ ਚਰਚਾ ਕੀਤੀ। ਇਸ ਮੁਲਾਕਾਤ ਤੋਂ ਜਾਣੂ ਇਕ ਸੂਤਰ ਨੇ ਕਿਹਾ ਕਿ ਠਾਕਰੇ ਨੇ ਮੁੱਖ ਰੂਪ ਨਾਲ ਈਵੀਐਮ ਦੇ ਮੁੱਦੇ ਤੇ ਯੂ.ਪੀ.ਏ ਮੁਖੀ ਨਾਲ ਚਰਚਾ ਕੀਤੀ। ਉਹਨਾਂ ਨੇ ਕਿਹਾ ਕਿ ਇਸ ਮੁਲਾਕਾਤ ਦੌਰਾਨ ਮਹਾਰਾਸ਼ਟਰ ਦੇ ਰਾਜਨੀਤੀਕ ਹਾਲਾਤਾਂ ਤੇ ਵੀ ਚਰਚਾ ਕੀਤੀ ਗਈ।

ਮਹਾਰਾਸ਼ਟਰ ਨਵ ਨਿਰਮਾਣ ਸੈਨਾ ਮੁੱਖੀ ਰਾਜ ਠਾਕਰੇ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨਾਲ ਵੀ ਮੁਲਾਕਾਤ ਕੀਤੀ ਅਤੇ ਇਸ ਸਾਲ ਦੇ ਅੰਤ ਵਿਚ ਸੂਬੇ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਈਵੀਐਮ ਦੀ ਜਗ੍ਹਾਂ ਬੈਲਟ ਪੇਪਰ ਨਾਲ ਕਰਾਉਣ ਦੀ ਮੰਗ ਕੀਤੀ। ਪਿਛਲੇ ਇਕ ਸਾਲ ਤੋਂ ਵੀ ਜ਼ਿਆਦਾ ਸਮੇਂ ਵਿਚ ਰਾਸ਼ਟਰੀ ਰਾਜਧਾਨੀ ਵਿਚ ਪਹਿਲੀ ਵਾਰ ਆਏ ਰਾਜ ਠਾਕਰੇ ਨੇ ਕਿਹਾ ਕਿ ਉਹਨਾਂ ਨੇ ਚੋਣ ਕਮਿਸ਼ਨ ਨੂੰ ਇਕ ਪੱਤਰ ਦੇ ਕੇ ਬੈਲਟ ਪੇਪਰ ਨਾਲ ਚੋਣਾਂ ਕਰਾਉਣ ਦੀ ਮੰਗ ਕੀਤੀ।

ਬੈਠਕ ਤੋਂ ਬਾਅਦ ਠਾਕਰੇ ਨੇ ਪੱਤਰਕਾਰਾਂ ਨੂੰ ਕਿਹਾ ਕਿ ਵੋਟਰਾਂ ਦੇ ਮਨ ਵਿਚ ਸ਼ੱਕ ਹੈ ਕਿ ਉਹਨਾਂ ਦੁਆਰਾ ਪਾਈ ਗਈ ਵੋਟ ਉਹਨਾਂ ਦੇ ਮਨ ਪਸੰਦ ਉਮੀਦਵਾਰ ਨੂੰ ਨਹੀਂ ਗਿਆ। ਅਜਿਹੀ ਸਥਿਤੀ ਵਿਚ ਚੋਣ ਕਮਿਸ਼ਨ ਨੂੰ ਬੈਲਟ ਪੇਪਰ ਵੱਲ ਮੁੜਨਾ ਚਾਹੀਦਾ ਹੈ ਉਹਨਾਂ ਕਿਹਾ ਕਿ ਉਹਨਾਂ ਨੂੰ ਪੂਰਾ ਸ਼ੱਕ ਹੈ ਕਿ ਈਵੀਐਮ ਨਾਲ ਛੇੜਛਾੜ ਹੋ ਸਕਦੀ ਹੈ।

ਠਾਕਰੇ ਨੇ 20 ਲੋਕ ਸਭਾ ਖੇਤਰਾਂ ਵਿਚ ਪਾਏ ਗਏ ਵੋਟ ਅਤੇ ਗਿਣਤੀ ਦੀਆਂ ਵੋਟਾਂ ਵਿਚ ਮਿਲਾਨ ਸੰਬੰਧੀ ਮੀਡੀਆ ਦੀਆਂ ਕੁੱਝ ਖ਼ਬਰਾਂ ਦਾ ਵੀ ਹਵਾਲਾ ਦਿੱਤਾ। ਉਹਨਾਂ ਨੇ ਕਿਹਾ ਕਿ ਇਸ ਤੋਂ ਸਾਡੇ ਮਨਾਂ ਵਿਚ ਸ਼ੱਕ ਪੈਦਾ ਹੋਇਆ ਹੈ ਕਿ ਈਵੀਐਮ ਦੀ ਭਰੋਸੇਯੋਗਤਾ ਤੇ ਸ਼ੱਕ ਉਦੋਂ ਜ਼ਿਆਦਾ ਹੋ ਗਿਆ ਜਦੋਂ ਚੋਣ ਕਮਿਸ਼ਨ ਨੇ ਆਪਣੀ ਵੈੱਬਸਾਈਟ ਤੋਂ ਇਹ ਡਾਟਾ ਹਟਾ ਦਿੱਤਾ।