ਝਾਰਖੰਡ ਦੀ ਪਹਿਲੀ ਮਹਿਲਾ ਬਾਡੀ ਬਿਲਡਰ ਮਾਧਵੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਰ ਦਿਨ 20 ਅੰਡੇ ਅਤੇ ਅੱਧਾ ਕਿਲੋ ਚਿਕਨ ਖਾਂਦੀ ਹੈ ਮਾਧਵੀ

Jharkhand's first lady body builder, Madhavi

ਧਨਬਾਦ- ਜਿਸ ਉਮਰ ਵਿਚ ਲੜਕੀਆਂ ਜ਼ੀਰੋ ਫਿਗਰ ਮੇਂਟੇਨ ਕਰਨ ਬਾਰੇ ਸੋਚਦੀਆਂ ਹਨ ਉਸ ਉਮਰ ਵਿਚ ਮਾਧਵੀ ਬਿਲੋਚਨ ਸਿਕਸ ਪੈਕ ਏਬਸ ਬਣਾ ਰਹੀ ਹੈ। ਝਾਰਖੰਡ ਦੀ ਪਹਿਲੀ ਮਹਿਲਾ ਬਾਡੀ ਬਿਲਡਰ ਮਾਧਵੀ ਆਪਣੀ ਫਿਟਨੈਸ ਦੇ ਲਈ ਹਰ ਦਿਨ 20 ਅੰਡੇ ਅਤੇ ਅੱਧਾ ਕਿਲੋ ਚਿਕਨ ਖਾਂਦੀ ਹੈ। ਭਾਰਤੀ ਬਾਡੀ ਬਿਲਡਰ ਟੀਮ ਵਿਚ ਮਾਧਵੀ ਦੀ ਚੋਣ ਕੀਤੀ ਗਈ ਹੈ ਜੋ 12-18 ਸਤੰਬਰ ਤੱਕ ਮੰਗੋਲੀਆ ਵਿਚ ਆਯੋਜਿਤ ਏਸ਼ੀਅਨ ਬਾਡੀ ਬਿਲਡਰ ਚੈਪੀਅਨਸ਼ਿਪ ਵਿਚ ਹਿੱਸਾ ਲਵੇਗੀ।

ਤਾਮਿਲਨਾਡੂ ਵਿਚ ਭਾਰਤੀ ਟੀਮ ਦੇ ਚੋਣ ਟ੍ਰਾਇਲ ਵਿਚ ਮਾਧਵੀ ਦੀ ਚੋਣ ਕੀਤੀ ਗਈ ਹੈ ਅਤੇ ਕੱਲ ਟੀਮ ਦੀ ਘੋਸ਼ਣਾ ਕੀਤੀ ਗਈ ਹੈ। ਸ਼ਹਿਰ ਦੇ ਬੇਕਾਰਬਾਂਧ ਇਲਾਕੇ ਵਿਚ ਰਹਿਣ ਵਾਲੀ ਮਾਧਵੀ ਨੇ ਆਪਣੇ ਭਰਾ ਨੂੰ ਦੇਖ ਕੇ ਪਹਿਲਾਂ ਪਾਵਰ ਲਿਫਟਿੰਗ ਸ਼ੁਰੂ ਕੀਤੀ ਸੀ ਪਰ ਅਭਿਆਸ ਦੌਰਾਨ ਮਾਧਵੀ ਦਾ ਇਕ ਹੱਥ ਟੁੱਟ ਗਿਆ ਸੀ। ਫਿਰ ਮਾਧਵੀ ਨੇ ਬਾਡੀ ਬਿਲਡਿੰਗ ਵੱਲ ਧਿਆਨ ਦੇਣਾ ਸ਼ੁਰੂ ਕੀਤਾ। ਜ਼ਿਲ੍ਹਾ ਪੱਧਰ ਅਤੇ ਰਾਜ ਪੱਧਰ ਤੇ ਕਈ ਖਿਤਾਬ ਜਿੱਤਣ ਵਾਲੀ ਮਾਧਵੀ ਨੇ 2018 ਵਿਚ ਮਿਸ ਇੰਡੀਆ ਬਾਡੀ ਬਿਲਡਿੰਗ ਦਾ ਖ਼ਿਤਾਬ ਵੀ ਆਪਣੇ ਨਾਮ ਕੀਤਾ।

ਉੱਥੇ ਹੀ 2019 ਵਿਚ ਆਈਬੀਐਫ ਬਾਡੀ ਬਿਲਡਿੰਗ ਪ੍ਰੀਖਿਆ ਵਿਚ ਰਨਰਅੱਪ ਦਾ ਖਿਤਾਬ ਵੀ ਜਿੱਤਿਆ ਪਰ ਐਨੇ ਖਿਤਾਬ ਜਿੱਤਣ ਦੇ ਬਾਵਜੂਦ ਵੀ ਉਸ ਨੂੰ ਕਦੇ ਸਰਕਾਰੀ ਸਹੂਲਤ ਨਹੀਂ ਮਿਲੀ। ਮਾਧਵੀ ਨੇ ਤਿੰਨ ਸਾਲ ਬਾਅਦ ਸਖ਼ਤ ਮਿਹਨਤ ਕਰ ਕੇ ਆਪਣੀ ਬਾਡੀ ਨੂੰ ਇਸ ਕਾਬਲ ਬਣਾਇਆ ਕਿ ਮੁੰਡਿਆਂ ਨੂੰ ਵੀ ਦੇਖ ਕੇ ਸ਼ਰਮ ਆ ਜਾਵੇ। ਮਾਧਵੀ ਦਾ ਕਹਿਣਾ ਹੈ ਕਿ ਲੜਕੀ ਹੋ ਕਿ ਇਹ ਖੇਡ ਅਪਣਾਉਣ ਵਿਚ ਥੋੜ੍ਹੀ ਝਿਜਕ ਜ਼ਰੂਰ ਹੋਈ ਪਰ ਹੌਲੀ-ਹੌਲੀ ਇਸ ਦੀ ਆਦਤ ਪੈ ਗਈ।

ਮੈਡਲ ਜਿੱਤਣ ਤੇ ਹੁਣ ਆਸ-ਪਾਸ ਦੇ ਲੋਕ ਵੀ ਘਰ ਵਧਾਈ ਦੇਣ ਆਉਂਦੇ ਹਨ। ਮਾਧਵੀ ਨੇ ਦੱਸਿਆ ਕਿ ਉਹ ਹਰ ਰੋਜ਼ ਪੰਜ ਛੇ ਘੰਟੇ ਅਭਿਆਸ ਕਰਦੀ ਸੀ। ਮਾਧਵੀ ਨੇ ਆਪਣੀ ਸਫ਼ਲਤਾ ਦਾ ਗੁਰੂ ਦੇਵੀ ਪ੍ਰਸਾਦ ਚਟਰਜੀ ਨੂੰ ਕਿਹਾ। ਉਹਨਾਂ ਦੀ ਦੇਖ-ਰੇਖ ਵਿਚ ਹੀ ਮਾਧਵੀ ਨੇ ਇਸ ਦੀ ਸ਼ੁਰੂਆਤ ਕੀਤੀ। ਮਾਧਵੀ ਨੂੰ ਉਮੀਦ ਹੈ ਕਿ ਉਹ ਆਪਣੇ ਦੇਸ਼ ਲਈ ਮੈਡਲ ਜਿੱਤ ਕੇ ਹੀ ਆਵੇਗੀ। ਮਾਧਵੀ ਦਾ ਕਹਿਣਾ ਹੈ ਕਿ ਬਾਡੀ ਬਿਲਡਿੰਗ ਉਹਨਾਂ ਦਾ ਪੈਸ਼ਨ ਬਣ ਚੁੱਕਾ ਹੈ ਉਹ ਇਸ ਵਿਚ ਹੀ ਆਪਣਾ ਕਰੀਅਰ ਬਣਾਵੇਗੀ।