ਮਹਿੰਦਰ ਸਿੰਘ ਧੋਨੀ ਏਬੀਵੀਪੀ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਏ?

ਏਜੰਸੀ

ਖ਼ਬਰਾਂ, ਰਾਸ਼ਟਰੀ

ਜਾਣੋ ਕੀ ਹੈ ਸੱਚ

MS dhoni in abvp function on swami vivekananda viral photo fact check

ਨਵੀਂ ਦਿੱਲੀ: ਭਾਰਤੀ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੀ ਇਕ ਫ਼ੋਟੋ ਸੋਸ਼ਲ ਮੀਡੀਆ ਤੇ ਜਨਤਕ ਹੋ ਰਹੀ ਹੈ ਜਿਸ ਵਿਚ ਉਹ ਸਵਾਮੀ ਵਿਵੇਕਾਨੰਦ ਦੇ ਪੋਸਟਰ ਸਾਹਮਣੇ ਖੜ੍ਹੇ ਦਿਖਾਈ ਦੇ ਰਹੇ ਹਨ। ਸਵਾਮੀ ਵਿਵੇਕਾਨੰਦ ਦੀ ਫ਼ੋਟੋ 'ਤੇ ਅਖਿਲ ਭਾਰਤੀ ਵਿਦਿਆਥੀ ਪਰਿਸ਼ਦ ਦਾ ਲੋਗੋ ਵੀ ਲੱਗਿਆ ਹੈ। ਇਸ ਫ਼ੋਟੋ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਧੋਨੀ ਵਿਵੇਕਾਨੰਦ ਤੇ ਰੱਖੇ ਗਏ ਐਬੀਵੀਪੀ ਦੇ ਪ੍ਰੋਗਰਾਮ ਵਿਚ ਸ਼ਾਮਿਲ ਹੋਏ ਸਨ।

ਇਹ ਫ਼ੋਟੋ 2013 ਤੋਂ ਜਨਤਕ ਹੋ ਰਹੀ ਹੈ ਅਤੇ ਅਕਸਰ ਇਸ ਦੇ ਨਾਲ ਹੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਧੋਨੀ ਇਸ ਦੱਖਣਪੰਥੀ ਸੰਗਠਨ ਦੇ ਇਕ ਪ੍ਰੋਗਰਾਮ ਵਿਚ ਸ਼ਾਮਲ ਹੋਏ ਸਨ।

ਫ਼ੇਸਬੁੱਕ ਤੇ ਦੋ ਪੇਜ਼, ਜਿਸ ਦਾ ਦਾਅਵਾ ਹੈ ਕਿ ਏਬੀਵੀਪੀ ਨਾਲ ਜੁੜੇ ਹਨ ਉਹਨਾਂ ਨੇ ਇਹ ਫ਼ੋਟੋ ਸਾਲ 2015 ਅਤੇ ਸਾਲ 2018 ਵਿਚ ਸ਼ੇਅਰ ਕੀਤੀ ਹੈ। ਇਸ ਫ਼ੋਟੋ ਨਾਲ ਕੀਤਾ ਜਾ ਰਿਹਾ ਇਹ ਦਾਅਵਾ ਝੂਠਾ ਹੈ।

ਇਸ ਫ਼ੋਟੋ ਨਾਲ ਛੇੜਛਾੜ ਕੀਤੀ ਗਈ ਹੈ ਤਾਂ ਕਿ ਇਸ ਨਾਲ ਅਜਿਹਾ ਲੱਗੇ ਕਿ ਧੋਨੀ ਏਬੀਵੀਪੀ ਦੇ ਪ੍ਰੋਗਰਾਮ ਵਿਚ ਮੌਜੂਦ ਸਨ। ਅਸਲੀ ਫ਼ੋਟੋ ਸਵਾਮੀ ਵਿਵੇਕਾਨੰਦ ਦੀ 150ਵੀਂ ਜਯੰਤੀ ਤੇ ਆਯੋਜਿਤ ਯੂਥ ਲੀਡਰਸ਼ਿਪ ਡਵੈਲਪਮੈਂਟ ਪ੍ਰੋਗਰਾਮ ਦੀ ਹੈ। ਇਹ ਪ੍ਰੋਗਰਾਮ 20 ਅਕਤੂਬਰ 2013 ਵਿਚ ਰਾਂਚੀ ਦੇ ਹਾਟਵਰ ਮੇਗਾ ਸਪੋਰਟਸ ਕੰਪਲੈਕਸ ਵਿਚ ਸੰਗਠਿਤ ਕੀਤਾ ਗਿਆ ਸੀ।

ਝਾਰਖੰਡ ਵਿਚ ਗ੍ਰਾਮੀਣ ਅਤੇ ਪੱਛੜੇ ਖੇਤਰਾਂ ਦੇ ਨੌਜਵਾਨਾਂ ਨੂੰ ਮਜਬੂਤ ਬਣਾਉਣ ਲਈ ਸੰਗਠਿਤ ਇਕ ਐਨਜੀਓ ਦੇ ਇਕ ਪ੍ਰੋਗਰਾਮ ਵਿਚ ਧੋਨੀ ਸ਼ਾਮਲ ਹੋਏ ਸਨ। ਭਾਰਤੀ ਫੁੱਟਬਾਲ ਟੀਮ ਦੇ ਸਾਬਕਾ ਕਪਤਾਨ ਬਾਈਚੁੰਗ ਭੂਟਿਆ ਵੀ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਏ ਸਨ। ਇਸ ਪ੍ਰੋਗਰਾਮ ਤੋਂ ਜੇ ਉਸ ਦੀ ਫ਼ੋਟੋ ਦੇਖੀਏ ਤਾਂ ਉਸ ਵਿਚ ਪਿੱਛੇ ਪੋਸਟਰ ਤੇ ਏਬੀਵੀਪੀ ਦਾ ਲੋਗੋ ਨਹੀਂ ਲੱਗਿਆ। ਇਹਨਾਂ ਤਸਵੀਰਾਂ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਧੋਨੀ ਦੀ ਫ਼ੋਟੋ ਨਾਲ ਛੇੜਛਾੜ ਕੀਤੀ ਗਈ ਹੈ।