CBSC ਦੇ ਵਿਦਿਆਰਥੀਆਂ ਨੂੰ ਹੁਣ ‘ਧਰਮਨਿਰਪੱਖਤਾ, ਰਾਸ਼ਟਰਵਾਦ, ਨੋਟਬੰਦੀ’ ਵਿਸ਼ੇ ਨਹੀਂ ਪੜ੍ਹਨੇ ਪੈਣਗੇ
ਕੇਂਦਰੀ ਬੋਰਡ ਨੇ ਪੜ੍ਹਾਈ ਦਾ ਬੋਝ ਘਟਾਉਣ ਦੇ ਨਾਮ ’ਤੇ ਕਈ ਸਬਕ ਕੱਢੇ, ਵਿਰੋਧੀਆਂ ਨੇ ਚੁੱਕੇ ਸਵਾਲ
ਨਵੀਂ ਦਿੱਲੀ: ਸੀਬੀਐਸਈ ਦੀਆਂ ਬੋਰਡ ਪ੍ਰੀਖਿਆਵਾਂ ਵਿਚ ਅਗਲੇ ਸਾਲ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਨੂੰ ਧਰਮਨਿਰਪੱਖਤਾ, ਰਾਸ਼ਟਰਵਾਦ, ਨਾਗਰਿਕਤਾ, ਨੋਟਬੰਦੀ ਅਤੇ ਜਮਹੂਰੀ ਹੱਕਾਂ ਬਾਰੇ ਪੜ੍ਹਨ ਦੀ ਲੋੜ ਨਹੀਂ ਪਵੇਗੀ ਕਿਉਂਕਿ ਇਨ੍ਹਾਂ ਵਿਸ਼ਿਆਂ ਨਾਲ ਸਬੰਧਤ ਪਾਠ ਅਤੇ ਕਈ ਹੋਰ ਪਾਠ ਪਾਠ¬ਕ੍ਰਮ ਵਿਚੋਂ ਕੱਢ ਦਿਤੇ ਗਏ ਹਨ। ਕੋਰੋਨਾ ਵਾਇਰਸ ਸੰਕਟ ਵਿਚਾਲੇ ਵਿਦਿਆਰਥੀਆਂ ’ਤੇ ਪਾਠ¬ਕ੍ਰਮ ਦਾ ਬੋਝ ਘਟਾਉਣ ਦੇ ਮੰਤਵ ਨਾਲ ਇਹ ਫ਼ੈਸਲਾ ਕੀਤਾ ਗਿਆ ਹੈ।
ਕੇਂਦਰੀ ਸਿਖਿਆ ਬੋਰਡ ਨੇ ਵਿਦਿਅਕ ਸਾਲ 2020-21 ਲਈ ਜਮਾਤ ਨੌਵੀਂ ਤੋਂ 12ਵੀਂ ਲਈ 30 ਫ਼ੀ ਸਦੀ ਪਾਠ¬ਕ੍ਰਮ ਨੂੰ ਘਟਾਉਂਦਿਆਂ ਬੁਧਵਾਰ ਨੂੰ ਨਵਾਂ ਪਾਠ¬ਕ੍ਰਮ ਜਾਰੀ ਕੀਤਾ। 10ਵੀਂ ਜਮਾਤ ਦੇ ਪਾਠ¬ਕ੍ਰਮ ਵਿਚੋਂ ਹਟਾਏ ਗਏ ਸਬਕ ਉਹ ਹਨ ਜਿਹੜੇ ਜਮਹੂਰੀਅਤ ਅਤੇ ਵੰਨ-ਸੁਵੰਨਤਾ, ਲਿੰਗ, ਜਾਤੀ ਅਤੇ ਧਰਮ, ਮਸ਼ਹੂਰ ਸੰਘਰਸ਼ ਅਤੇ ਅੰਦੋਲਨ ਅਤੇ ਜਮਹੂਰੀਅਤ ਲਈ ਚੁਨੌਤੀਆਂ ਜਿਹੇ ਵਿਸ਼ਿਆਂ ਨਾਲ ਸਬੰਧਤ ਸਨ।
ਇਸੇ ਤਰ੍ਹਾਂ, 11ਵੀਂ ਜਮਾਤ ਲਈ ਹਟਾਏ ਗਏ ਹਿੱਸਿਆਂ ਵਿਚ ਸੰਘਵਾਦ, ਨਾਗਰਿਕਤਾ, ਰਾਸ਼ਟਰਵਾਦ, ਧਰਮਨਿਰਪੱਖਤਾ ਅਤੇ ਭਾਰਤ ਵਿਚ ਸਥਾਨਕ ਸਰਕਾਰਾਂ ਦੇ ਵਿਕਾਸ ਨਾਲ ਸਬੰਧਤ ਸਬਕ ਸ਼ਾਮਲ ਹਨ। 12ਵੀਂ ਦੇ ਵਿਦਿਆਰਥੀਆਂ ਨੂੰ ਅਪਣੇ ਗੁਆਂਢੀਆਂ ਪਾਕਿਸਤਾਨ, ਮਿਆਂਮਾਰ, ਬੰਗਲਾਦੇਸ਼, ਸ੍ਰੀਲੰਕਾ ਅਤੇ ਨੇਪਾਲ ਨਾਲ ਸਬੰਧ, ਭਾਰਤ ਦੇ ਆਰਥਕ ਵਿਕਾਸ ਦਾ ਬਦਲਦਾ ਸੁਭਾਅ, ਭਾਰਤ ਵਿਚ ਸਮਾਜਕ ਅੰਦੋਲਨ ਅਤੇ ਨੋਟਬੰਦੀ ਜਿਹੇ ਹੋਰ ਵਿਸ਼ਿਆਂ ’ਤੇ ਸਬਕ ਨਹੀਂ ਪੜ੍ਹਨੇ ਪੈਣਗੇ।
ਮਨੁੱਖੀ ਸ੍ਰੋਤ ਵਿਕਾਸ ਮੰਤਰਾਲੇ ਦੇ ਅਧਿਕਾਰਆਂ ਮੁਤਾਬਕ ਪਾਠ¬ਕ੍ਰਮ ਨੂੰ ਵਿਦਿਆਰਥੀਆਂ ਦਾ ਬੋਝ ਘਟਾਉਣ ਲਈ ਘਟਾਇਆ ਗਿਆ ਹੈ ਪਰ ਮੁੱਖ ਧਾਰਣਾਵਾਂ ਨੂੰ ਜਿਉਂ ਦਾ ਤਿਉਂ ਰਖਿਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਬੋਰਡ ਨੇ ਸਲਾਹ ਦਿਤੀ ਹੈ ਕਿ ਉਹ ਯਕੀਨੀ ਕਰਨ ਕਿ ਜਿਹੜੇ ਵਿਸ਼ਿਆਂ ਨੂੰ ਹਟਾਇਆ ਗਿਆ ਹੈ, ਉਨ੍ਹਾਂ ਦੀ ਜਾਣਕਾਰੀ ਵਿਦਿਆਰਥੀਆਂ ਨੂੰ ਦਿਤੀ ਜਾਵੇ।
ਅਸੀਂ ਫ਼ੈਸਲੇ ਦਾ ਸਖ਼ਤ ਵਿਰੋਧ ਕਰਦੇ ਹਾਂ : ਮਮਤਾ ਬੈਨਰਜੀ- ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਉਹ ਇਸ ਗੱਲ ਤੋਂ ਹੈਰਾਨ ਹੈ ਕਿ ਸੀਬੀਐਸਈ ਨੇ ਪਾਠ¬ਕ੍ਰਮ ਦੇ ਭਾਰ ਨੂੰ ਘਟਾਉਣ ਦੇ ਨਾਮ ’ਤੇ ਨਾਗਰਿਕਤਾ, ਸੰਘਵਾਦ ਜਿਹੇ ਵਿਸ਼ਿਆਂ ਨੂੰ ਹਟਾਉਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ, ‘ਅਸੀਂ ਇਸ ਫ਼ੈਸਲੇ ਦਾ ਸਖ਼ਤ ਵਿਰੋਧ ਕਰਦੇ ਹਾਂ ਅਤੇ ਐਚਆਰਡੀ ਮੰਤਰਾਲੇ ਨੂੰ ਯਕੀਨੀ ਕਰਨਾ ਚਾਹੀਦਾ ਹੈ ਕਿ ਅਹਿਮ ਪਾਠਾਂ ਨੂੰ ਕਿਸੇ ਵੀ ਕੀਮਤ ’ਤੇ ਹਟਾਇਆ ਨਾ ਜਾਵੇ।’
ਤਬਦੀਲੀਆਂ ਵਿਚ ਵਿਚਾਰਧਾਰਕ ਤੱਤ ਝਲਕਦੇ ਹਨ : ਪ੍ਰੋਫ਼ੈਸਰ ਸੁਰਜੀਤ- ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਮਾਜ ਵਿਗਿਆਨ ਸਕੂਲ ਦੇ ਪ੍ਰੋਫ਼ੈਸਰ ਸੁਰਜੀਤ ਮਜ਼ੂਮਦਾਰ ਨੇ ਕਿਹਾ, ‘ਜੋ ਹਟਾਇਆ ਗਿਆ ਹੈ, ਉਸ ਨੂੰ ਵੇਖਦਿਆਂ ਲਗਦਾ ਹੈ ਕਿ ਇਸ ਵਿਚ ਕੁੱਝ ਵਿਚਾਰਧਾਰਕ ਤੱਤ ਹਨ। ਤੁਸੀਂ ਇਸ ਸਮੇਂ ਸਿਖਿਆ ਵਿਚ ਨਿਵੇਸ਼ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਨਾਲ ਸਮਝੌਤਾ ਕਰ ਰਹੇ ਹੋ।’
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।