ਪੀਐਮ ਮੋਦੀ ਦਾ ਨਿਰਦੇਸ਼- ਆਕਸੀਜਨ ਪਲਾਂਟ ਲਗਵਾਉਣ ਲਈ ਸੂਬਿਆਂ ਨਾਲ ਸੰਪਰਕ ਤੇ ਤਾਲਮੇਲ ਵਧਾਉਣ ਅਧਿਕਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਆਕਸੀਜਨ ਦੀ ਸਪਲਾਈ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੇਦੀ ਨੇ ਉੱਚ ਪੱਧਰੀ ਸਮੀਖਿਆ ਬੈਠਕ ਕੀਤੀ।

PM Modi chairs high-level meeting on oxygen availability

ਨਵੀਂ ਦਿੱਲੀ: ਦੇਸ਼ ਵਿਚ ਆਕਸੀਜਨ ਦੀ ਸਪਲਾਈ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੇਦੀ ਨੇ ਉੱਚ ਪੱਧਰੀ ਸਮੀਖਿਆ ਬੈਠਕ (PM Modi chairs high-level meeting) ਕੀਤੀ। ਕੋਰੋਨਾ ਦੀ ਦੂਜੀ ਲਹਿਰ ਦੌਰਾਨ ਦੇਸ਼ ਦੇ ਕਈ ਸੂਬਿਆਂ ਵਿਚ ਆਕਸੀਜਨ ਦੀ ਭਾਰੀ (Oxygen Shortage in India) ਕਮੀ ਦੇਖਣ ਨੂੰ ਮਿਲੀ ਸੀ ਅਤੇ ਆਕਸੀਜਨ ਦੀ ਕਮੀ ਕਾਰਨ ਹਸਪਤਾਲਾਂ ਵਿਚ ਕਈ ਮਰੀਜ਼ਾਂ ਨੇ ਦਮ ਤੋੜਿਆ। ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨੇ ਦੇਸ਼ ਵਿਚ ਆਕਸੀਜਨ ਦੀ ਪ੍ਰੋਡਕਸ਼ਨ ਵਧਾਉਣ ਅਤੇ ਉਸ ਦੀ ਸਪਲਾਈ ਸਬੰਧੀ ਸਮੀਖਿਆ ਕੀਤੀ।

ਹੋਰ ਪੜ੍ਹੋ: ਮੀਂਹ ਪਵਾਉਣ ਲਈ ਗੁੱਡੀ ਫੂਕਣ ਦੀ ਰੀਤ ਨੂੰ ਸ਼ਿੱਦਤ ਨਾਲ ਨਿਭਾ ਰਹੀਆਂ ਹਨ ਬੀਬੀਆਂ

ਉਹਨਾਂ ਕਿਹਾ ਕਿ ਦੇਸ਼ ਵਿਚ 1500 ਤੋਂ ਜ਼ਿਆਦਾ ਪੀਐਸਏ ਆਕਸੀਜਨ ਪਲਾਂਟ ਲਗਾਏ ਜਾ ਰਹੇ ਹਨ। ਇਹਨਾਂ ਪਲਾਂਟਸ ਜ਼ਰੀਏ 4 ਲੱਖ ਤੋਂ ਜ਼ਿਆਦਾ ਆਕਸੀਜਨ (Meeting on oxygen availability) ਬੈੱਡਾਂ ਨੂੰ ਸਪੋਰਟ ਮਿਲੇਗਾ। ਉਹਨਾਂ ਕਿਹਾ ਕਿ ਪਲਾਂਟ ਜਲਦ ਤੋਂ ਜਲਦ ਕੰਮ ਕਰਨ, ਇਸ ਦੇ ਲਈ ਜ਼ਰੂਰੀ ਇੰਤਜ਼ਾਮ ਕੀਤੇ ਜਾਣ। ਪੀਐਮਓ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਪੀਐਮ ਕੇਅਰਜ਼ ਵੱਲੋਂ ਇਹ ਆਕਸੀਜਨ ਪਲਾਂਟ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਸਥਾਪਤ ਕੀਤੇ ਜਾ ਰਹੇ ਹਨ।

ਹੋਰ ਪੜ੍ਹੋ: ਪਿੰਡ ਆਲੋਅਰਖ ਦੇ ਖੇਤਾਂ ਦਾ ਪਾਣੀ ਬਣਿਆ ਕੈਮੀਕਲ, ਕਿਸਨਾਂ ਦੀ ਫਸਲ ਹੋਈ ਬਰਬਾਦ, ਮੁਆਵਜ਼ੇ ਦੀ ਮੰਗ 

ਪੀਐਮ ਮੋਦੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਪਲਾਂਟ ਜਲਦ ਤੋਂ ਜਲਦ ਚਾਲੂ ਕੀਤੇ ਜਾਣ। ਉਹਨਾਂ ਨੇ ਅਧਿਕਾਰੀਆਂ ਨੂੰ ਸੂਬਿਆਂ ਨਾਲ ਸੰਪਰਕ ਅਤੇ ਤਾਲਮੇਲ ਵਧਾਉਣ ਦੀ ਸਲਾਹ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਉਹ ਆਕਸੀਜਨ ਪਲਾਂਟਾਂ ਦੇ ਨਿਰਮਾਣ ਅਤੇ ਨਿਗਰਾਨੀ ਲਈ ਸੂਬਾ ਸਰਕਾਰਾਂ ਦੇ ਸੰਪਰਕ ਵਿਚ ਹਨ।

ਸਮੀਖਿਆ ਬੈਠਕ ਦੀਆਂ ਅਹਿਮ ਗੱਲਾਂ

  • ਆਕਸੀਜਨ (PM Modi's meeting on oxygen) ਪਲਾਂਟ ਨੂੰ ਚਲਾਉਣ ਅਤੇ ਉਸ ਦੇ ਰੱਖ ਰਖਾਅ ਲਈ ਹਸਪਤਾਲ ਦੇ ਕਰਮਚਾਰੀਆਂ ਨੂੰ ਸਿਖਲਾਈ ਦਿੱਤੀ ਜਾਵੇ, ਤਾਂ ਕਿ ਲੋੜ ਪੈਣ ’ਤੇ ਕਿਸੇ ਵੀ ਸਮੱਸਿਆ ਨਾਲ ਨਜਿੱਠਿਆ ਜਾ ਸਕੇ।
  • ਆਕਸੀਜਨ ਪਲਾਂਟਾਂ ਦੀ ਵਰਤੋਂ ਅਤੇ ਕਾਰਜਕੁਸ਼ਲਤਾ ਦਾ ਪਤਾ ਲਗਾਉਣ ਲਈ ਐਡਵਾਂਸ ਤਕਨਾਲੋਜੀ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।

ਹੋਰ ਪੜ੍ਹੋ: 105 ਸਾਲਾ ਐਥਲੀਟ ਮਾਨ ਕੌਰ ਦੀ ਵਿਗੜੀ ਸਿਹਤ, ਡੇਰਾਬੱਸੀ ਦੇ ਹਸਪਤਾਲ ਵਿਚ ਦਾਖਲ

ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਹ ਮੀਟਿੰਗ ਦੇਸ਼ ਵਿਚ ਤੀਜੀ ਲਹਿਰ (Third Covid Wave) ਦੀਆਂ ਸੰਭਾਵਨਾਵਾਂ ਵਿਚਾਲੇ ਹੋਈ ਹੈ। ਮੀਡੀਆ ਰਿਪੋਰਟਾਂ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਗਸਤ-ਸਤੰਬਰ ਵਿਚ ਕੋਰੋਨਾ ਦੀ ਤੀਜੀ ਲਹਿਰ ਆ ਸਕਦੀ ਹੈ।