ਆਕਸੀਜਨ ਸੰਕਟ ਦੀ ਰਿਪੋਰਟ 'ਤੇ ਘਿਰੀ ਕੇਜਰੀਵਾਲ ਸਰਕਾਰ, ਸਿਸੋਦੀਆ ਬੋਲੇ-ਅਜਿਹੀ ਕੋਈ ਰਿਪੋਰਟ ਹੀ ਨਹੀਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਿਪੋਰਟ 'ਚ ਕਿਹਾ ਕਿ ਦਿੱਲੀ ਸਰਕਾਰ ਨੇ ਮਹਾਮਾਰੀ ਦੌਰਾਨ ਚਾਰ ਗੁਣਾ ਵਧੇਰੇ ਆਕਸੀਜਨ ਦੀ ਜ਼ਰੂਰਤ ਦੱਸੀ ਸੀ

Arvind Kejriwal

ਨਵੀਂ ਦਿੱਲੀ-ਆਕਸੀਜਨ ਸੰਕਟ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਇਕ ਵਾਰ ਫਿਰ ਆਹਮੋ-ਸਾਹਮਣੇ ਆ ਗਈ ਹੈ। ਦਰਅਸਲ ਸੁਪਰੀਮ ਕੋਰਟ ਦੀ ਬਣਾਈ ਆਕਸੀਜਨ ਆਡਿਟ ਟੀਮ ਨੇ ਆਪਣੀ ਰਿਪੋਰਟ 'ਚ ਕਿਹਾ ਕਿ ਦਿੱਲੀ ਸਰਕਾਰ ਨੇ ਮਹਾਮਾਰੀ ਦੌਰਾਨ ਚਾਰ ਗੁਣਾ ਵਧੇਰੇ ਆਕਸੀਜਨ ਦੀ ਜ਼ਰੂਰਤ ਦੱਸੀ ਸੀ। ਸੁਪਰੀਮ ਕੋਰਟ ਵੱਲੋਂ ਗਠਿਤ ਇਕ ਪੈਨਲ ਦੀ ਰਿਪੋਰਟ ਨੂੰ ਆਧਾਰ ਬਣਾ ਕੇ ਭਾਜਪਾ ਵੱਲੋਂ ਲਾਏ ਗਏ ਦੋਸ਼ਾਂ 'ਤੇ ਸ਼ੁੱਕਰਵਾਰ ਨੂੰ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਜਵਾਬ ਦਿੱਤਾ।

ਇਹ ਵੀ ਪੜ੍ਹੋ-ਮਹਾਰਾਸ਼ਟਰ-MP ਤੋਂ ਬਾਅਦ ਹੁਣ ਪੰਜਾਬ 'ਚ ਵੀ ਕੋਰੋਨਾ ਦੇ ਇਸ ਵੈਰੀਐਂਟ ਨੇ ਦਿੱਤੀ ਦਸਤਕ

ਉਨ੍ਹਾਂ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਬੀ.ਜੇ.ਪੀ. ਦੇ ਨੇਤਾ ਜਿਸ ਰਿਪੋਰਟ ਦਾ ਦਾਅਵਾ ਕਰ ਅਰਵਿੰਦ ਕੇਜਰੀਵਾਲ ਨੂੰ ਘਰ ਰਹੇ ਹਨ ਅਜਿਹੀ ਕੋਈ ਰਿਪੋਰਟ ਹੀ ਨਹੀਂ ਹੈ। ਮਨੀਸ਼ ਸਿਸੋਦੀਆ ਨੇ ਦਾਅਵਾ ਕੀਤਾ ਕਿ ਬੀ.ਜੇ.ਪੀ. ਇਸ ਮਾਮਲੇ 'ਚ ਝੂਠ ਬੋਲ ਰਹੀ ਹੈ। ਸੁਪਰੀਮ ਕੋਰਟ ਨੇ ਇਕ ਆਕਸੀਜਨ ਕਮੇਟੀ ਬਣਾਈ ਸੀ ਅਸੀਂ ਕਈ ਮੈਂਬਰਾਂ ਨਾਲ ਗੱਲਬਾਤ ਕੀਤੀ ਹੈ ਸਾਰਿਆਂ ਨੇ ਇਹ ਕਿਹਾ ਹੈ ਕਿ ਉਨ੍ਹਾਂ ਨੇ ਕੋਈ ਰਿਪੋਰਟ ਅਪਰੂਵ ਹੀ ਨਹੀਂ ਕੀਤੀ ਹੈ। 

ਇਹ ਵੀ ਪੜ੍ਹੋ-ਵਿਅਕਤੀ ਨੇ ਰੈਸਟੋਰੈਂਟ 'ਚ ਖਾਧਾ 2800 ਰੁਪਏ ਖਾਣਾ, ਬਦਲੇ 'ਚ ਵੇਟਰ ਨੂੰ ਦਿੱਤੀ ਲੱਖਾਂ ਰੁਪਏ ਦੀ ਟਿੱਪ

ਰਿਪੋਰਟ 'ਚ ਇਹ ਕਿਹਾ ਗਿਆ ਹੈ ਕਿ ਦਿੱਲੀ ਸਰਕਾਰ ਨੇ 25 ਅਪ੍ਰੈਲ ਤੋਂ 10 ਮਈ ਦਰਮਿਆਨ ਜ਼ਰੂਰਤ ਤੋਂ ਚਾਰ ਗੁਣਾ ਵਧੇਰੇ ਆਕਸੀਜਨ ਦੀ ਮੰਗ ਕੀਤੀ ਸੀ। ਦੱਸ ਦਈਏ ਕਿ ਇਸ ਦੌਰਾਨ ਮਹਾਮਾਰੀ ਸਿਖਰ 'ਤੇ ਸੀ। ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਜ਼ਿਆਦਾ ਮੰਗ ਕਾਰਨ ਦੇਸ਼ ਦੇ 12 ਸੂਬਿਆਂ ਨੂੰ ਆਕਸੀਜਨ ਦੀ ਕਿੱਲਤ ਦਾ ਸਾਹਮਣਾ ਕਰਨਾ ਪਿਆ ਸੀ।

ਇਹ ਵੀ ਪੜ੍ਹੋ-ਮਹਾਰਾਸ਼ਟਰ ਤੋਂ ਬਾਅਦ ਹੁਣ J&K 'ਚ ਹੋਈ ਕੋਰੋਨਾ ਦੇ ਡੈਲਟਾ ਪਲੱਸ ਵੈਰੀਐਂਟ ਦੀ ਪੁਸ਼ਟੀ

ਭਾਜਪਾ ਦੇ ਰਾਸ਼ਟਰੀ ਬੁਲਾਰੇ ਸੰਬਿਤ ਪਾਤਰਾ ਨੇ ਦਿੱਲੀ ਸਰਕਾਰ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਦਿੱਲੀ ਦੇ ਸੀ.ਐੱਮ. ਅਰਵਿੰਦ ਕੇਜਰੀਵਾਲ ਦੇ ਝੂਠ ਕਾਰਨ ਹੀ 12 ਸੂਬਿਆਂ 'ਚ ਆਕਸੀਜਨ ਕਿੱਲਤ ਹੋਈ ਕਿਉਂਕਿ ਆਕਸੀਜਨ ਦੀ ਜ਼ਿਆਦਾ ਸਪਲਾਈ ਹੋਰ ਸੂਬਿਆਂ ਨੂੰ ਛੱਡ ਕੇ ਦਿੱਲੀ ਨੂੰ ਕਰਨੀ ਪਈ ਸੀ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਨੇ ਅਪਰਾਧ ਕੀਤਾ ਹੈ ਜਿਸ ਦੇ ਲਈ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਜਾਣਾ ਚਾਹੀਦਾ।

ਇਹ ਵੀ ਪੜ੍ਹੋ-ਪਾਕਿਸਤਾਨ ਦੇ ਕਰਾਚੀ 'ਚ ਉਤਰਿਆ ਸਭ ਤੋਂ ਲੰਬਾ ਤੇ ਭਾਰੀ ਜਹਾਜ਼ (ਵੀਡੀਓ)

ਮਨੀਸ਼ ਸਿਸੋਦੀਆ ਨੇ ਕਿਹਾ ਕਿ ਦਿੱਲੀ 'ਚ ਜਦ ਆਕਸੀਜਨ ਸੰਕਟ ਸੀ ਤਾਂ ਉਸ ਦੀ ਪੂਰੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਸੀ। ਇਹ ਰਿਪੋਰਟ ਸਾਫ ਬੀ.ਜੇ.ਪੀ. ਦੇ ਦਫਤਰ 'ਚ ਬਣਾਈ ਗਈ ਹੈ ਅਤੇ ਹੁਣ ਝੂਠਾ ਦੋਸ਼ ਲਾਇਆ ਜਾ ਰਿਹਾ ਹੈ। ਮਨੀਸ਼ ਸਿਸੋਦੀਆ ਨੇ ਸਵਾਲ ਕੀਤਾ ਕਿ ਆਕਸਜੀਨ ਦੇ ਬਾਰੇ 'ਚ ਕੀ ਮਰੀਜ਼, ਡਾਕਟਰ, ਹਸਪਤਾਲ ਹਰ ਕੋਈ ਝੂਠ ਬੋਲ ਰਹੇ ਹਨ ।