ਪ੍ਰਤਾਪਗੜ੍ਹ ਦੇ ਦੋ ਮਹਿਲਾ ਸ਼ਰਨਾਰਥੀ ਘਰਾਂ ਤੋਂ 26 ਔਰਤਾਂ ਲਾਪਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉੱਤਰ ਪ੍ਰਦੇਸ਼ ਦੇ ਦੇਵਰਿਆ ਤੋਂ ਬਾਅਦ ਹੁਣ ਪ੍ਰਤਾਪਗੜ੍ਹ ਵਿਚ ਗੈਰ ਸਰਕਾਰੀ ਸੰਸਥਾਵਾਂ ਵਲੋਂ ਚਲਾਏ ਜਾ ਰਹੇ ਦੋ ਮਹਿਲਾ ਸ਼ਰਨਾਰਥੀ ਘਰਾਂ ਤੋਂ 26 ਔਰਤਾਂ ਲਾਪਤਾ ਹਨ...

26 women missing from two shelter homes in UP's Pratapgarh

ਪ੍ਰਤਾਪਗੜ੍ਹ : ਉੱਤਰ ਪ੍ਰਦੇਸ਼ ਦੇ ਦੇਵਰਿਆ ਤੋਂ ਬਾਅਦ ਹੁਣ ਪ੍ਰਤਾਪਗੜ੍ਹ ਵਿਚ ਗੈਰ ਸਰਕਾਰੀ ਸੰਸਥਾਵਾਂ ਵਲੋਂ ਚਲਾਏ ਜਾ ਰਹੇ ਦੋ ਮਹਿਲਾ ਸ਼ਰਨਾਰਥੀ ਘਰਾਂ ਤੋਂ 26 ਔਰਤਾਂ ਲਾਪਤਾ ਹਨ। ਬੁੱਧਵਾਰ ਨੂੰ ਜਿਲ੍ਹਾ ਅਧਿਕਾਰੀ ਵਲੋਂ ਮਹਿਲਾ ਅਤੇ ਲੜਕੀਆਂ ਦੇ ਸ਼ਰਨਾਰਥੀ ਘਰਾਂ ਦੀ ਜਾਂਚ ਦੇ ਦੌਰਾਨ ਇਹ ਮਾਮਲਾ ਸਾਹਮਣੇ ਆਇਆ ਹੈ। ਦੇਵਰੀਆ ਮਾਮਲੇ ਤੋਂ ਬਾਅਦ ਸਰਕਾਰ ਨੇ 75 ਜਿਲ੍ਹਿਆਂ ਦੇ ਅਧਿਕਾਰੀਆਂ ਨੂੰ ਇਹਨਾਂ ਸ਼ਰਨਾਰਥੀ ਘਰਾਂ ਦੀ ਜਾਂਚ ਦੇ ਆਦੇਸ਼ ਦਿਤੇ ਸਨ।

ਐਤਵਾਰ ਨੂੰ ਦੇਵਰੀਆਦੇ ਬੱਚੀਆਂ ਦੇ ਆਸ਼ਰਮ ਤੋਂ 24 ਲਡ਼ਕੀਆਂ ਨੂੰ ਅਜ਼ਾਦ ਕਰਾਏ ਜਾਣ ਤੋਂ ਬਾਅਦ ਪੂਰੇ ਰਾਜ ਦੇ ਮਹਿਲਾ ਸ਼ਰਨਾਰਥੀ ਘਰਾਂ ਦੀ ਜਾਂਚ ਹੋ ਰਹੀ ਹੈ। ਦੇਵਰੀਆ ਮਾਮਲੇ ਵਿਚ ਇਕ ਬੱਚੀਆਂ ਦੇ ਆਸ਼ਰਮ ਤੋਂ ਭੱਜ ਨਿਕਲੀ ਅਤੇ ਯੋਨ ਸ਼ੋਸ਼ਣ ਦੀ ਜਾਣਕਾਰੀ ਪੁਲਿਸ ਨੂੰ ਦਿਤੀ। ਜਿਸ ਤੋਂ ਬਾਅਦ ਕਾਰਵਾਈ ਕਰ ਲਡ਼ਕੀਆਂ ਨੂੰ ਅਜ਼ਾਦ ਕਰਾਇਆ ਸੀ। 

ਖਬਰਾਂ ਮੁਤਾਬਕ ਜਿਲ੍ਹਾ ਅਧਿਕਾਰੀ (ਡੀਐਮ) ਸ਼ੰਭੁ ਕੁਮਾਰ ਨੇ ਦੱਸਿਆ ਕਿ ਮਹਿਲਾ ਸ਼ਰਨਾਰਥੀ ਘਰ ਵਿਚ ਸਾਹਮਣੇ ਆ ਰਹੀਆਂ ਖਾਮੀਆਂ ਦੀ ਜਾਂਚ ਲਈ ਇਕ ਟੀਮ ਗਠਿਤ ਕੀਤੀ ਗਈ ਸੀ। ਡੀਐਮ ਦੀ ਟੀਮ ਨੇ ਪਹਿਲਾਂ ਅਚਲਪੁਰ ਵਿਚ ਇਕ ਮਹਿਲਾ ਸ਼ਰਨਾਰਥੀ ਘਰ ਦੀ ਜਾਂਚ ਕੀਤੀ। ਸ਼ਰਨਾਰਥੀ ਘਰ ਦੇ ਦਸਤਾਵੇਜ਼ਾਂ ਵਿਚ 15 ਰਜਿਸਟਰਡ ਔਰਤਾਂ ਨੂੰ ਦਿਖਾਇਆ ਗਿਆ ਸੀ ਪਰ ਉਨ੍ਹਾਂ ਵਿਚੋਂ 12 ਉਥੇ ਮੌਜੂਦ ਨਹੀਂ ਸਨ। 

ਆਸ਼ਰਮ ਦੀ ਸੁਪਰਡੈਂਟ ਨੇਹਾ ਪ੍ਰਵੀਨ ਨੇ ਦਾਅਵਾ ਕੀਤਾ ਕਿ ਸਾਰੀ ਔਰਤਾਂ ਕੰਮ ਲਈ ਚਲੀ ਗਈਆਂ ਹਨ।  ਹਾਲਾਂਕਿ, ਸ਼ਰਨਾਰਥੀ ਘਰ ਦੇ ਅਧਿਕਾਰੀ ਅਕਾਉਂਟ ਦਾ ਰਜਿਸਟਰ ਤੱਕ ਨਹੀਂ ਦਿਖਾ ਸਕੇ ਅਤੇ ਨਾ ਹੀ ਸ਼ਰਨਾਰਥੀ ਘਰ ਵਿਚ ਸੀਸੀਟੀਵੀ ਕੈਮਰੇ ਸਨ, ਜੋ ਨਿਯਮਾਂ ਮੁਤਾਬਕ ਲਾਜ਼ਮੀ ਹਨ। ਜਾਂਚ ਟੀਮ ਨੇ ਅਚਲਪੁਰ ਤੋਂ ਬਾਅਦ ਅਸ਼ਟਭੁਜਾ ਨਗਰ ਸਥਿਤ ਸਵਾਧਾਰ ਜਾਗ੍ਰਤੀ ਗ੍ਰਿਹ ਦੀ ਜਾਂਚ ਕੀਤੀ, ਜਿਥੇ ਦਸਤਾਵੇਜ਼ਾਂ ਵਿਚ 17 ਔਰਤਾਂ ਨੂੰ ਰਜਿਸਟਰਡ ਪਾਇਆ ਗਿਆ। ਹਾਲਾਂਕਿ, ਜਾਂਚ ਦੇ ਦੌਰਾਨ 14 ਔਰਤਾਂ ਉਥੇ ਮੌਜੂਦ ਨਹੀਂ ਸਨ। 

ਸਵਾਧਾਰ ਜਾਗ੍ਰਤੀ ਗ੍ਰਹਿ ਦੀ ਡਾਇਰੈਕਟਰ ਰਮਾ ਮਿਸ਼ਰਾ ਨੇ ਜਾਂਚ ਟੀਮ ਨੂੰ ਦੱਸਿਆ ਕਿ ਔਰਤਾਂ ਕਿਸੇ ਨਿਜੀ ਕੰਮ ਤੋਂ ਬਾਹਰ ਗਈਆਂ ਹਨ। ਡਾਇਰੈਕਟਰ ਰਮਾ ਮਿਸ਼ਰਾ 2013 ਵਿਚ ਭਾਜਪਾ ਮਹਿਲਾ ਮੋਰਚਾ ਦੀ ਜਿਲ੍ਹਾ ਪ੍ਰਧਾਨ ਅਤੇ ਮੈਂਬਰ ਵੀ ਰਹਿ ਚੁਕੀ ਹਨ। ਮਿਸ਼ਰਾ ਤਿੰਨ ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਮਹਿਲਾ ਸ਼ਰਨਾਰਥੀ ਘਰ ਨੂੰ ਚਲਾ  ਰਹੀ ਹਨ।